ਰਾਜਗ ਮਹਾਂਗੱਠਜੋੜ ਨੇ 110 ਸੀਟਾਂ ਜਿੱਤੀਆਂ
ਬਿਹਾਰ। ਬਿਹਾਰ ‘ਚ ਸੱਤਾ ਵਿਰੋਧ ਲਹਿਰ ਤੇ ਵਿਰੋਧੀ ਦੀ ਸਖ਼ਤ ਚੁਣੌਤੀ ਨੂੰ ਪਾਰ ਕਰਦਿਆਂ ਨਿਤਿਸ਼ ਕੁਮਾਰੀ ਦੀ ਅਗਵਾਈ ਵਾਲੀ ਐਨਡੀਏ ਨੇ ਬਿਹਾਰ ‘ਚ ਬਹੁਮਤ ਹਾਸਲ ਕਰ ਲਈ ਹੈ। ਬਿਚਾਰ ਚੋਣਾਂ ‘ਚ ਤੇਜਸਵੀ ਯਾਦਵੀ ਦੇ ਨਾਲ ਸਖ਼ਤ ਮੁਕਾਬਲੇ ਤੋਂ ਬਾਅਦ ਆਖਰਕਾਰ ਨਿਤਿਸ਼ ਕੁਮਾਰ 125 ਸੀਟਾਂ ਹਾਸਲ ਕਰਨ ‘ਚ ਕਾਮਯਾਬ ਹੋ ਗਏ। ਐਨਡੀਏ ਨੇ ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ‘ਚੋਂ 125 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਜਦੋਂਕਿ ਰਾਜਗ ਮਹਾਂਗੱਠਜੋੜ ਨੇ 110 ਸੀਟਾਂ ਜਿੱਤੀਆਂ। ਇਸ ਦੇ ਨਾਲ ਹੀ ਨਿਤਿਸ਼ ਕੁਮਾਰ ਲਗਾਤਾਰ ਚੌਥੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ।
ਅਮਿਤ ਸ਼ਾਹ ਨੇ ਬਿਹਾਰ ਦੀ ਜਨਤਾ ਦਾ ਕੀਤਾ ਧੰਨਵਾਦ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਕਿ ਬਿਹਾਰ ‘ਚ ਵਿਕਾਸ, ਤਰੱਗੀ ਤੇ ਸ਼ਾਸਨ ਨੂੰ ਮੁੜ ਚੁਣਨ ਲਈ ਸੂਬਾ ਦੇ ਸਾਰੇ ਭੈਣ-ਭਾਈਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ।
ਮੈਂ ਖਾਸ ਕਰਕੇ ਬਿਹਾਰ ਦੇ ਨੌਜਵਾਨਾਂ ਤੇ ਔਰਤਾਂ ਨੂੰ ਸਾਧੂਵਾਦ ਦਿੰਦਾ ਹਾਂ ਜਿਨ੍ਹਾਂ ਨੇ ਬਿਹਾਰ ‘ਚ ਸੁਰੱਖਿਆ ਤੇ ਉੱਜਵਲ ਭਵਿੱਖ ਨੂੰ ਚੁਣ ਕੇ ਐਨਡੀਏ ਦੀ ਪੂਰਨ ਬਹੁਮਤ ਦੀ ਸਰਕਾਰ ਬਣਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.