ਅਫਗਾਨਿਸਤਾਨ : ਮਜਾਰ-ਏ-ਸ਼ਰੀਫ ’ਚ ਧਮਾਕਾ (Explosion), ਪੰਜ ਮੌਤਾਂ, 65 ਜ਼ਖਮੀ
(ਏਜੰਸੀ) ਕਾਬੁਲ। ਉੱਤਰੀ ਅਫਗਾਨਿਸਤਾਨ ਦੇ ਮਜਾਰ-ਏ-ਸ਼ਰੀਫ ਸ਼ਹਿਰ ’ਚ ਸ਼ੀਆ ਭਾਈਚਾਰੇ ਦੀ ਇੱਕ ਮਸਜਿਦ ’ਚ ਵੀਰਵਾਰ ਨੂੰ ਦੁਪਹਿਰ ਦੀ ਨਮਾਜ ਦੇ ਸਮੇਂ ਹੋਏ ਬੰਬ ਧਮਾਕੇ (Explosion) ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਵਿਅਕਤੀ ਜਖਮੀ ਹੋ ਗਏ ਹਨ। ਸਥਾਨਕ ਮੀਡੀਆ ਦੀ ਕੁਝ ਖਬਰਾਂ ਅਨੁਸਾਰ ਧਮਾਕੇ ’ਚ 60 ਤੋਂ ਵੱਧ ਲੋਕ ਜਖਮੀ ਹੋਏ ਹਨ। ਅਫਗਾਨਿਸਤਾਨ ਦੇ ਟੀਵੀ ਚੈਨਲ ਟੋਲੋ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਧਮਾਕਾ (Explosion) ਮਜਾਰ-ਏ-ਸ਼ਰੀਫ ’ਚ ਸੇਹ ਦੋਕਾਨ ਮਸਜਿਦ ਅੰਦਰ ਹੋਇਆ।
ਉਸ ਸਮੇਂ ਉੱਥੇ ਲੋਕ ਨਮਾਜ਼ ਅਦਾ ਕਰ ਰਹੇ ਸਨ। ਟੋਲੋ ਨਿਊਜ਼ ਨੇ ਉੱਥੋਂ ਦੇ ਅਬੂ ਅਲੀ ਸਿਨਾ ਬਲਖੀ ਜ਼ਿਲਾ ਹਸਪਤਾਲ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 65 ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੀਡੀ5 ਅਤੇ ਕੁੰਦੁਜ਼ ਸੂਬੇ ਦੀ ਰਾਜਧਾਨੀ ਕੁੰਦੁਜ਼ ਦੇ ਸਰਦਾਵਰ ਇਲਾਕੇ ‘ਚ ਧਮਾਕੇ ਹੋਏ ਹਨ।
ਮੀਡੀਆ ਰਿਪੋਰਟਾਂ ਵਿੱਚ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਾਬੁਲ ਵਿੱਚ ਹੋਏ ਧਮਾਕੇ ਵਿੱਚ ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਕੁੰਦੁਜ਼ ਸੂਬੇ ਦੇ ਸੁਰੱਖਿਆ ਵਿਭਾਗ ਦੇ ਅਧਿਕਾਰੀ ਓਬੈਦੁੱਲਾ ਦੇ ਹਵਾਲੇ ਨਾਲ ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਧਮਾਕਾ ਸੂਬਾਈ ਰਾਜਧਾਨੀ ਕੁੰਦੁਜ਼ ਦੇ ਸਰਦਾਵਰ ਇਲਾਕੇ ‘ਚ ਹੋਇਆ ਪਰ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਿਸੇ ਵੀ ਸਮੂਹ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ