ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਅੰਮ੍ਰਿਤਸਰ &#8...

    ਅੰਮ੍ਰਿਤਸਰ ‘ਚ ਔਰਤ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ, ਪਰਿਵਾਰ ’ਚ ਖੁਸ਼ੀ ਦਾ ਮਾਹੌਲ

    chodern birth

    ਚਾਰੇ ਬੱਚੇ ਤੇ ਮਾਂ ਵੀ ਬਿਲਕੁਲ ਠੀਕ-ਠਾਕ

    (ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਅੰਮ੍ਰਿਤਸਰ ’ਚ ਇੱਕ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਚਾਰੇ ਬੱਚੇ ਤੰਦਰੁਸਤ ਹਨ। ਇਨ੍ਹਾਂ ਚਾਰੇ ਬੱਚਿਆਂ ਦੇ ਜਨਮ ’ਤੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਕੋਰਟ ਖਾਲਸਾ ਇਲਾਕੇ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਇਕੱਠੇ ਚਾਰ ਬੱਚਿਆਂ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਸਰਬਜੀਤ ਕੋਲ ਇੱਕ ਬੇਟੀ ਸੀ।

    ਆਪਰੇਸ਼ਨ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਚਾਰੇ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ। ਸਭ ਦਾ ਭਾਰ ਲੱਗਭਗ ਡੇਢ ਕਿੱਲੋ ਦੇ ਆਸ-ਪਾਸ ਹੈ। ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਵੀ ਪੂਰੀ ਤਰ੍ਹਾਂ ਠੀਕ ਹੈ ਤੇ ਉਨ੍ਹਾਂ ਨੂੰ ਵੀ ਜਨਰਲ ਵਾਰਡ ’ਚ ਭੇਜ ਦਿੱਤਾ ਗਿਆ ਹੈ। ਡਾਕਟਰ ਬੱਚਿਆਂ ਦਾ ਪੂਰਾ ਧਿਆਨ ਰੱਖ ਰਹੇ ਹਨ। (Birth Four Children)

    woman

    ਗੁਰੂ ਨਾਨਕ ਦੇਵ ਹਸਪਤਾਲ ਦੇ ਇੱਕ ਡਾਕਟਰਾਂ ਦਾ ਕਹਿਣ ਹੈ ਕਿ ਉਹ ਪਿਛਲੇ 5 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਅੱਜ ਤੱਕ ਉਸ ਨੇ ਇਕੱਠੇ 4 ਬੱਚਿਆਂ ਦੇ ਜਨਮ ਲੈਣ ਵਾਲਾ ਕੇਸ ਨਹੀਂ ਵੇਖਿਆ ਤੇ ਇਹ ਪਹਿਲੀ ਵਾਰ ਹੋਇਆ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਬੱਚੇ ਤੇ ਮਾਂ ਦੋਵੇਂ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਕਸਰ ਤਿੰਨ ਜਾ ਦੋ ਬੱਚੇ ਦੇ ਕੇਸ ਆਉਂਦੇ ਰਹਿੰਦੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਇੱਕ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ ਉਹ ਵੀ ਬਿਲਕੁਲ ਤੰਦਰੁਸਤ। ਇਸ ਦੇ ਲਈ ਉਨ੍ਹਾਂ ਪਰਮਾਤਮਾ ਦੇ ਸ਼ੁਕਰਾਨਾ ਵੀ ਕੀਤਾ। (Birth Four Children)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here