ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਅੰਮ੍ਰਿਤਸਰ ’ਚ ...

    ਅੰਮ੍ਰਿਤਸਰ ’ਚ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ’ਚ ਦੋ ਧਿਰਾਂ ’ਚ ਝਗੜਾ, ਚੱਲੀ ਗੋਲੀ

    amrtisir

    ਅੰਮ੍ਰਿਤਸਰ ’ਚ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ’ਚ ਦੋ ਧਿਰਾਂ ’ਚ ਝਗੜਾ, ਚੱਲੀ ਗੋਲੀ

    (ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ’ਚ ਗੋਲੀਆਂ ਚੱਲੀਆਂ। ਜਿਸ ’ਚ ਇੱਕ ਨੌਜਵਾਨ ਜਖਮੀ ਹੋ ਗਿਆ। ਅੰਮ੍ਰਿਤਸਰ ਦੇ ਬੀ-ਬਲਾਕ ’ਚ ਬਣੇ ਇੱਕ ਪ੍ਰਾਈਵੇਟ ਇਸਟੀਚਿਊਟ ਦੇ ਮਾਲਕ ਤੇ ਵਿਦਿਆਰਥੀ ਦਰਮਿਆਨ ਪੈਸਿਆਂ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਗਈ। ਹੌਲੀ-ਹੌਲੀ ਇਹ ਝਗੜਾ ਬਹੁਤ ਜ਼ਿਆਦਾ ਵਧ ਗਿਆ ਤੇ ਦੋ ਧਿਰਾਂ ’ਚ ਝਗੜਾ ਹੋ ਗਿਆ ਤੇ ਗੋਲੀਆਂ ਚੱਲੀਆਂ। ਜਿਸ ’ਚ ਇੱਕ ਗੋਲੀ ਇੰਸਟੀਚਿਊਟ ਦੇ ਮਾਲਕ ਅਮਨ ਨੂੰ ਲੱਗੀ।

    ਗੋਲੀ ਲੱਗਣ ਕਾਰਨ ਜਖਮੀ ਹੋਏ ਅਮਨ ਨੂੰ ਹਸਪਤਾਲ ਲਿਜਾਇਆ ਗਿਆ। ਉਨਾਂ ਦੀ ਹਾਲਤ ਹਾਲੇ ਗੰਭੀਰ ਬਣੀ ਹੋਈ ਹੈ। ਚਸ਼ਮਦੀਦ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਜਾ ਰਿਹਾ ਸੀ ਕਿ ਦੋ ਧੜੇ ਆਹਮੋ-ਸਾਹਮਣੇ ਲੜਦੇ ਵੇਖੇ ਗਏ। ਲੜਦੇ ਹੋਏ ਉਹ ਉਸਦੀ ਕਾਰ ਦੇ ਸਾਹਮਣੇ ਆ ਗਏ। ਉਸ ਨੇ ਕਾਰ ਦੇ ਅੱਗੇ ਗੋਲੀਆਂ ਵੀ ਚਲਾਈਆਂ। ਇਸ ਦੇ ਨਾਲ ਹੀ ਪ੍ਰਾਈਵੇਟ ਸੰਸਥਾ ਆਰਾਧਿਆ ਦੇ ਹੇਠਾਂ ਵੀ ਗੋਲੀਆਂ ਚਲਾਈਆਂ। ਇਸ ਵਿੱਚ ਸੰਸਥਾ ਦਾ ਮਾਲਕ ਅਮਨ ਜ਼ਖ਼ਮੀ ਹੋ ਗਿਆ। ਇਸ ਮੌਕੇ ਪੁਲਿਸ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here