ਅਲਵਰ ’ਚ ਔਰਤਾਂ ਨੇ ਪਾਣੀ ਦੀ ਸਮੱਸਿਆ ਸਬੰਧੀ ਲਾਇਆ ਜਾਮ
ਅਲਵਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਅਲਵਰ ਸ਼ਹਿਰ ’ਚ ਪਾਣੀ ਦੀ ਸਮੱਸਿਆ ਸਬੰਧੀ ਔਰਤਾਂ ਨੇ ਸੜਕਾਂ ’ਤੇ ਜਾਮ ਲਾ ਦਿੱਤਾ ਸ਼ਹਿਰ ਦੇ ਦੇਹਲੀ ਦਰਵਾਜ਼ਾ ਬਾਹਰ ਵਾਰਡ ਨੰਬਰ 11 ਦੇ ਸਥਾਨਕ ਪ੍ਰਾਸ਼ਦ ਦੇਵੇਂਦਰ ਰਸਗਨੀਆ ਦੀ ਅਗਵਾਈ ’ਚ ਮਹਿਲਾਵਾਂ ਨੇ ਜਾਮ ਲਾਇਆ ਜੋ ਜਾਮ ਕਰੀਬ ਇੱਕ ਘੰਟੇ ਤੱਕ ਲੱਗਿਆ ਰਿਹਾ ਜਾਮ ਦੀ ਸੂਚਨਾ ਮਿਲਣ ਤੋਂ ਬਾਅਦ ਕੋਤਵਾਲੀ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਤੇ ਮਹਿਲਾਵਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾਵਾਂ ਨੇ ਮੌਕੇ ’ਤੇ ਜਲ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਣ ਦੀ ਗੱਲ ਕਹੀ। ਇਸ ’ਤੇ ਪੁਲਿਸ ਨੇ ਜਲ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਸੱਦਿਆ ਤੇ ਅਧਿਕਾਰੀ ਨੇ ਮੌਕੇ ’ਤੇ ਆ ਕੇ ਮਹਿਲਾਵਾਂ ਤੇ ਸਥਾਨਕ ਪ੍ਰਾਸ਼ਦ ਨੂੰ ਭਰੋਸਾ ਦਿਵਾਇਆ ਕਿ ਛੇਤੀ ਹੀ ਪਾਣੀ ਦੀ ਸਮੱਸਿਆ ਨੂੰ ਠੀਕ ਕੀਤਾ ਜਾਵੇਗਾ।
ਇਸ ਤੋਂ ਬਾਅਦ ਮਹਿਲਾਵਾਂ ਨੇ ਮੌਕੇ ਤੋਂ ਜਾਮ ਖੋਲ੍ਹ ਦਿੱਤਾ ਦੇਵੇਂਦਰ ਨੇ ਦੱਸਿਆ ਕਿ ਵਾਰਡ ’ਚ ਪਾਣੀ ਦੀ ਬਹੁਤ ਦਿਨਾਂ ਤੋਂ ਪ੍ਰੇਸ਼ਾਨੀ ਹੋ ਰਹੀ ਹੈ ਮਹਿਲਾਵਾਂ ਗਰਮੀ ਦੇ ਮੌਸਮ ’ਚ ਪਾਣੀ ਦੂਰ-ਦੁਰਾਡੇ ਇਲਾਕੇ ਤੋਂ ਭਰ ਕੇ ਲਿਜਾ ਰਹੀਆਂ ਹਨ ਜਿਸ ਕਾਰਨ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਹਿਰ ਦੇ ਵਿਧਾਇਕ ਸੰਜੈ ਸ਼ਰਮਾ ਨੇ ਵਾਰਡ ’ਚ ਇੱਕ ਟਿਊਬਵੈੱਲ ਦੀ ਮਨਜ਼ੂਰੀ ਦਿੱਤੀ ਹੈ ਪਰ ਇਸ ਟਿਊਬਵੈੱਲ ਨੂੰ ਜਲ ਵਿਭਾਗ ਦੇ ਅਧਿਕਾਰੀ ਵਾਰਡ ਨੰਬਰ 11 ’ਚ ਨਹੀਂ ਲਾ ਰਹੇ ਹਨ ਜੋ ਕਿ 14 ਵਾਰਡ ’ਚ ਲਾ ਰਹੇ ਹਨ ਇਸ ’ਤੇ ਉਨ੍ਹਾਂ ਵਿਰੋਧ ਕੀਤਾ ਕਿ ਜਦੋਂ ਸ਼ਹਿਰੀ ਵਿਧਾਇਕ ਨੇ ਟਿਊਬਵੈੱਲ ਵਾਰਡ ਨੰਬਰ 11 ਲਈ ਮਨਜ਼ੂਰ ਕੀਤਾ ਹੈ ਤਾਂ ਫਿਰ ਜਲ ਵਿਭਾਗ ਦੇ ਅਧਿਕਾਰੀ ਵਾਰਡ ਨੰਬਰ 14 ’ਚ ਟਿਊਬਵੈੱਲ ਕਿਉਂ ਲਾ ਰਹੇ ਹਨ ਇਸ ’ਤੇ ਮਹਿਲਾਵਾਂ ਨੇ ਵਿਰੋਧ ਜਤਾਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ