ਦੂਜੇ ਸਥਾਨ ’ਤੇ ਹਰਿਆਣਾ ਦਾ ਬਲਾਕ ਕੁਰੂਕਸ਼ੇਤਰ ਅਤੇ ਅਸੰਧ ਨੇ ਪਾਇਆ ਤੀਜਾ ਸਥਾਨ
ਟਾਪ-10 ’ਚ ਸਾਰੇ ਬਲਾਕ ਹਰਿਆਣਾ ਦੇ
ਸਰਸਾ, (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵਿਚਕਾਰ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ 1 ਸਤੰਬਰ ਤੋਂ 30 ਸਤੰਬਰ 2022 ਵਿਚਕਾਰ ਦੁਨੀਆ ਭਰ ਦੇ 542 ਬਲਾਕਾਂ ਦੇ 5,29,579 ਡੇਰਾ ਸ਼ਰਧਾਲੂਆਂ ਨੇ 2,23,55,575 ਘੰਟੇ ਰਾਮ-ਨਾਮ ਦਾ ਜਾਪ ਕਰਕੇ ਸ੍ਰਿਸ਼ਟੀ ਦੀ ਭਲਾਈ ਅਤੇ ਸੁਖ-ਸ਼ਾਂਤੀ ਲਈ ਸੱਚੇ ਸਤਿਗੁਰੂ ਅੱਗੇ ਅਰਦਾਸ ਕੀਤੀ ਸਿਮਰਨ ਮੁਕਾਬਲੇ ’ਚ ਜੇਤੂਆਂ ਦੀ ਗੱਲ ਕਰੀਏ ਤਾਂ ਇਸ ਵਾਰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦਾ ਬਲਾਕ ਕਾਬੜੀ ਪਹਿਲੇ ਸਥਾਨ ’ਤੇ ਰਿਹਾ ਇਸ ਬਲਾਕ ਦੇ 5689 ਡੇਰਾ ਸ਼ਰਧਾਲੂਆਂ ਨੇ 1203508 ਘੰਟੇ ਸਿਮਰਨ ਕੀਤਾ ਹੈ।
ਜਦੋਂਕਿ ਦੂਜਾ ਅਤੇ ਤੀਜਾ ਸਥਾਨ ਵੀ ਹਰਿਆਣਾ ਦੇ ਹੀ ਬਲਾਕਾਂ ਨੇ ਹਾਸਲ ਕੀਤਾ ਜਿਸ ’ਚ ਕੁਰੂਕਸ਼ੇਤਰ ਬਲਾਕ ਦੇ 6102 ਡੇਰਾ ਸ਼ਰਧਾਲੂਆਂ ਨੇ 9,02,325 ਅਖੰਡ ਸਿਮਰਨ ਕਰਕੇ ਦੂਜਾ ਅਤੇ ਅਸੰਧ ਬਲਾਕ ਦੇ 8344 ਡੇਰਾ ਸ਼ਰਧਾਲੂਆਂ ਨੇ 860519 ਘੰਟੇ ਰਾਮ-ਨਾਮ ਦਾ ਜਾਪ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਟਾਪ-10 ਦੀ ਗੱਲ ਕਰੀਏ ਤਾਂ ਇਸ ਸੂਚੀ ਦੇ ਸਾਰੇ ਬਲਾਕ ਹਰਿਆਣਾ ਦੇ ਹਨ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਪਿਆਰ ਉਸ ਦੀ ਰਹਿਮਤ, ਇਨਸਾਨ ’ਤੇ ਉਦੋਂ ਵਰਸਦੀ ਹੈ ਜਦੋਂ ਉਸ ਨੂੰ ਦ੍ਰਿੜ ਯਕੀਨ ਆਉਂਦਾ ਹੈ ਇਹ ਸੇਵਾ-ਸਿਮਰਨ ਦੇ ਬਿਨਾ ਆ ਨਹੀਂ ਸਕਦਾ ਜਿਨ੍ਹਾਂ ਸੰਭਵ ਹੋਵੇ ਸੇਵਾ ਕਰੋ, ਸਿਮਰਨ ਕਰੋ ਤਾਂ ਹੀ ਤੁਸੀਂ ਮਾਲਕ ਸਤਿਗੁਰੂ ਦੀ ਦਇਆ-ਮਿਹਰ ਦੇ ਲਾਇਕ ਬਣ ਸਕਦੇ ਹੋ ਤੁਰਦੇ, ਬੈਠਦੇ, ਕੰਮ-ਧੰਦਾ ਕਰਦੇ ਹੋਏ ਵੀ ਜੋ ਸਿਮਰਨ ਕੀਤਾ ਜਾਂਦਾ ਹੈ ਉਹ ਇਸ ਕੱਲਯੁਗ ’ਚ ਮਨਜ਼ੂਰ ਹੋਵੇਗਾ ਇਸ ਲਈ ਤੁਸੀਂ ਆਪਣੀ ਭਾਵਨਾ ਨੂੰ ਸ਼ੁੱਧ ਕਰਦੇ ਹੋਏ ਦ੍ਰਿੜ ਯਕੀਨ ਨਾਲ ਅੱਗੇ ਵਧਦੇ ਜਾਓ, ਸੇਵਾ-ਸਿਮਰਨ ਕਰਦੇ ਜਾਓ ਤਾਂ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣੋਗੇ।
ਵਿਦੇਸ਼ਾਂ ’ਚ ਵੀ ਸਾਧ-ਸੰਗਤ ਨੇ ਜਪਿਆ ਰਾਮ-ਨਾਮ
ਡੇਰਾ ਸੱਚਾ ਸੌਦਾ ਦੁਆਰਾ ਚਲਾਏ ਜਾ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ ਇਸ ਵਾਰ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬਰਾ, ਕੁਵੈਤ, ਸਿਡਨੀ, ਬੀਜਿੰਗ ’ਚ 827 ਸ਼ਰਧਾਲੂਆਂ ਨੇ 17,585 ਘੰਟੇ ਰਾਮ-ਨਾਮ ਦਾ ਜਾਪ ਕੀਤਾ ਹੈ।