ਮੇਰੇ ਨਾਲ ਇੱਕ ਅਪਰਾਧੀ ਵਾਂਗ ਵਿਹਾਰ ਕੀਤਾ (Imran Khan)
ਇਸਲਾਮਾਬਾਦ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਗ੍ਰਿਫਤਾਰੀ ਤੋਂ ਦੋ ਦਿਨ ਬਾਅਦ ਹੀ ਸੁਪਰੀਮ ਕੋਰਟ ਨੇ ਰਿਹਾਅ ਕਰ ਦਿੱਤਾ ਹੈ। ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਚੀਫ ਜਸਟਿਸ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਵੀਰਵਾਰ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਨੂੰ ਇਮਰਾਨ ਨੂੰ ਰਿਹਾਅ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਤੂੜੀ ਨਾਲ ਭਰੇ ਗੁਦਾਮ ਨੂੰ ਲੱਗੀ ਅਚਾਨਕ ਅੱਗ
ਰਿਹਾਈ ਤੋਂ ਬਾਅਦ ਇਮਰਾਨ ਨੇ ਕਿਹਾ ਮੈਨੂੰ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਜਿਵੇਂ ਮੈਂ ਕੋਈ ਅੱਤਵਾਦੀ ਹਾਂ। ਇੱਕ ਅਪਰਾਧੀ ਵਾਂਗ ਵਿਹਾਰ ਕੀਤਾ। ਡੰਡਿਆਂ ਨਾਲ ਕੁੱਟਿਆ ਗਿਆ। 145 ਤੋਂ ਵੱਧ ਫਰਜ਼ੀ ਕੇਸ ਦਰਜ ਕੀਤੇ ਗਏ ਸਨ। ਮੈਨੂੰ ਨਹੀਂ ਪਤਾ ਕਿ ਮੇਰੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਵਿੱਚ ਕੀ ਹੋਇਆ। ਮੈਂ ਨਹੀਂ ਚਾਹੁੰਦਾ ਕਿ ਦੇਸ਼ ਦੇ ਹਾਲਾਤ ਵਿਗੜਨ।
ਜਿਕਰਯੋਗ ਹੈ ਕਿ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਇਸਲਾਮਾਬਾਦ ਹੋਈਕੋਰਟ ਦੇ ਬਾਇਓਮੈਟ੍ਰਿਕ ਰੂਮ ਤੋਂ ਨੈਸ਼ਨਲ ਅਕਾਊਂਟੇਿਬਲਿਟੀ ਬਿਊਰੋ (ਐਨਏਬੀ) ਦੇ ਵਾਰੰਟ ‘ਤੇ ਅਰਧ ਸੈਨਿਕ ਬਲ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਹਾਈ ਕੋਰਟ ਨੇ ਉਸ ਦੀ ਗ੍ਰਿਫਤਾਰੀ ਨੂੰ ਕਾਨੂੰਨੀ ਮੰਨਦਿਆਂ ਉਸ ਨੂੰ 8 ਦਿਨਾਂ ਦੇ ਸਰੀਰਕ ਰਿਮਾਂਡ ‘ਤੇ NAB ਦੇ ਹਵਾਲੇ ਕਰ ਦਿੱਤਾ।