ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਪੇਸ਼ੀ ਲਈ ਇਸਲਾ...

    ਪੇਸ਼ੀ ਲਈ ਇਸਲਾਮਾਬਾਦ ਅਦਾਲਤ ਪਹੁੰਚੇ ਇਮਰਾਨ ਖਾਨ

    ਇਮਰਾਨ ਖ਼ਾਨ (Imran Khan) ਦੇ ਘਰ ‘ਤੇ ਬੁਲਡੋਜ਼ਰ ਚਲਾਇਆ

    (ਸੱਚ ਕਹੂੰ ਨਿਊਜ਼) ਇਸਲਾਮਾਬਾਦ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਤੋਸ਼ਾਖਾਨਾ ਮਾਮਲੇ ਦੀ ਸੁਣਵਾਈ ਲਈ ਇਸਲਾਮਾਬਾਦ ਦੀ ਅਦਾਲਤ ਵਿੱਚ ਪਹੁੰਚ ਗਏ ਹਨ। ਇੱਥੋਂ ਨਿਕਲਦੇ ਹੀ ਪੁਲਿਸ ਲਾਹੌਰ ਦੇ ਜ਼ਮਾਨ ਪਾਰਕ ਵਿੱਚ ਉਸ ਦੇ ਘਰ ਵਿੱਚ ਦਾਖ਼ਲ ਹੋ ਗਈ। ਇੱਥੇ ਪੁਲਿਸ ਨੇ ਬੁਲਡੋਜ਼ਰ ਨਾਲ ਗੇਟ ਤੋੜ ਕੇ ਅੰਦਰ ਦਾਖ਼ਲ ਹੋਈ। ਇਸ ਦੌਰਾਨ ਪੁਲਿਸ ਦੀ ਪੀਟੀਆਈ ਵਰਕਰਾਂ ਨਾਲ ਝੜਪ ਵੀ ਹੋ ਗਈ। ਪੁਲਿਸ ਨੇ ਪੀਟੀਆਈ ਵਰਕਰਾਂ ‘ਤੇ ਲਾਠੀਚਾਰਜ ਕੀਤਾ ਅਤੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।

    ਜ਼ਮਾਨ ਪਾਰਕ ‘ਚ ਪੁਲਿਸ ਦੇ ਪਹੁੰਚਣ ‘ਤੇ ਇਮਰਾਨ ਨੇ ਟਵੀਟ ਕੀਤਾ ਅਤੇ ਕਿਹਾ- ਪੰਜਾਬ ਪੁਲਿਸ ਮੇਰੇ ਪਿੱਛੇ ਘਰ ਪਹੁੰਚ ਗਈ ਹੈ। ਮੇਰੀ ਪਤਨੀ ਉੱਥੇ ਇਕੱਲੀ ਹੈ। ਕਿਸ ਕਾਨੂੰਨ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਭ ਨਵਾਜ਼ ਸ਼ਰੀਫ਼ ਦੀ ਯੋਜਨਾ ਦਾ ਹਿੱਸਾ ਹੈ।

    ਹਾਦਸੇ ਤੋਂ ਬਾਅਦ ਸਾਬਕਾ ਪੀਐਮ ਨੇ ਕਿਹਾ- ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਨ। ਇਹ ਸਭ ਲੰਡਨ ਦੀ ਯੋਜਨਾ ਦਾ ਹਿੱਸਾ ਹੈ। ਨਵਾਜ਼ ਸ਼ਰੀਫ਼ ਦੀ ਮੰਗ ਹੈ ਕਿ ਇਮਰਾਨ ਨੂੰ ਜੇਲ੍ਹ ਵਿੱਚ ਡੱਕਿਆ ਜਾਵੇ। ਉਹ ਨਹੀਂ ਚਾਹੁੰਦੇ ਕਿ ਮੈਂ ਕਿਸੇ ਚੋਣ ਵਿਚ ਹਿੱਸਾ ਲਵਾਂ। ਮੈਨੂੰ ਕਾਨੂੰਨ ‘ਚ ਵਿਸ਼ਵਾਸ ਹੈ, ਇਸ ਲਈ ਮੈਂ ਅਦਾਲਤ ‘ਚ ਪੇਸ਼ ਹੋਣ ਜਾ ਰਿਹਾ ਹਾਂ।

    ਧਾਰਾ 144 ਲਾਗੂ

    ਇਸਲਾਮਾਬਾਦ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਨੇ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਸੁਰੱਖਿਆ ਪ੍ਰਬੰਧਾਂ ਲਈ ਪਾਕਿਸਤਾਨ ਦੇ ਹੋਰ ਸ਼ਹਿਰਾਂ ਤੋਂ ਕਰੀਬ ਇੱਕ ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਇਸਲਾਮਾਬਾਦ ਬੁਲਾਇਆ ਗਿਆ ਹੈ। ਨਿਆਂਇਕ ਕੰਪਲੈਕਸ ਦੇ ਨੇੜੇ ਕਿਸੇ ਗਾਰਡ ਨੂੰ ਵੀ ਕੋਈ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਹੈ। ਉਥੋਂ ਲੰਘਣ ਵਾਲੇ ਸਾਰੇ ਲੋਕਾਂ ਦੇ ਪਛਾਣ ਪੱਤਰ ਵੀ ਚੈੱਕ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੁਲੀਸ ਨੇ ਇਲਾਕੇ ਵਿੱਚ ਕੰਟੇਨਰ ਵੀ ਲਾਏ ਹੋਏ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here