ਪੁਲਵਾਮਾ ਹਮਲੇ ‘ਚ ਸਿਰਫ਼ ਸੁਰੱਖਿਆ ‘ਚ ਕੋਈ ਖਾਮੀ ਹੀ ਨੁਕਸਾਨ ਦਾ ਕਾਰਨ ਨਹੀਂ ਸਗੋਂ ਪਾਕਿਸਤਾਨ ‘ਚ ਆਈ ਸਿਆਸੀ ਤਬਦੀਲ ਤੇ ਇਮਰਾਨ ਨੂੰ ਸਮਝਣ ‘ਚ ਭੁੱਲ ਦਾ ਨਤੀਜਾ ਹੈ ਭਾਵੇਂ ਇਮਰਾਨ ਖਾਨ ਨੇ ਕੁਰਸੀ ਸੰਭਾਲਦਿਆਂ ਹੀ ਅਮਨ-ਅਮਾਨ ਦੀਆਂ ਗੱਲਾਂ ਕੀਤੀਆਂ ਸਨ ਪਰ ਉਨ੍ਹਾਂ ਦੇ ਤਾਲਿਬਾਨ ਨਾਲ ਕੁਨੈਕਸ਼ਨ ਦੀਆਂ ਖਬਰਾਂ ਨੂੰ ਅਮਰੀਕਾ ਸਮੇਤ ਵਿਸ਼ਵ ਦੇ ਕਿਸੇ ਵੀ ਦੇਸ਼ ਨੇ ਗੰਭੀਰਤਾ ਨਾਲ ਨਹੀਂ ਲਿਆ ਜੋ ਅੱਤਵਾਦ ਦੇ ਖਿਲਾਫ ਇੱਕਜੁਟ ਸਨ ਇਮਰਾਨ ਕ੍ਰਿਕਟ ਦਾ ਖਿਡਾਰੀ ਸੀ ਪਰ ਉਹ ਕੁਰਸੀ ‘ਤੇ ਬੈਠਣ ਲਈ ‘ਖੇਡਾਂ ਵੀ ਖੇਡਣੀਆਂ’ ਜਾਣਦਾ ਹੈ ਪਾਕਿ ‘ਚ ਆਮ ਚੋਣਾਂ ਦੌਰਾਨ ਇਸ ਗੱਲ ਦੀ ਚਰਚਾ ਸੀ ਜੈਸ਼ ਨੇ ਇਮਰਾਨ ਦੀ ਪਾਰਟੀ ਲਈ ਪ੍ਰਚਾਰ ਕੀਤਾ ਸੀ ਇਸੇ ਤਰ੍ਹਾਂ ਇਮਰਾਨ ਫੌਜ ਦੇ ਵੀ ਪਸੰਦੀਦਾ ਆਗੂ ਹਨ ਤਾਲਿਬਾਨ ਦੇ ਇੱਕ ਕਮਾਂਡਰ ਨੂੰ ਮਾਰੇ ਜਾਣ ‘ਤੇ ਇਮਰਾਨ ਨੇ ਉਸ ਨੂੰ ‘ਅਮਨ ਦਾ ਹਮਾਇਤੀ’ ਦਾ ਖਿਤਾਬ ਦਿੱਤਾ ਸੀ ਸੰਨ 2017 ‘ਚ ਖੈਬਰ ਪਖਤੂਨਵਾ ਸੂਬੇ ‘ਚ ਇਮਰਾਨ ਦੀ ਪਾਰਟੀ ਦੀ ਸਰਕਾਰ ਨੇ ਹੱਕਾਨੀ ਨੈੱਟਵਰਕ ਨਾਲ ਜੁੜੇ ਇੱਕ ਮਦਰੱਸੇ ਨੂੰ ਤੀਹ ਲੱਖ ਰੁਪਏ ਦੀ ਮੱਦਦ ਕੀਤੀ ਸੀ ਦਰਅਸਲ ਕਿਸੇ ਵੀ ਸਰਕਾਰ ਦੀਆਂ ਦੋ ਜਿੰਮੇਵਾਰੀਆਂ ਸਭ ਤੋਂ ਵੱਡੀਆਂ ਹੁੰਦੀਆਂ ਹਨ ਬਾਹਰੀ ਤੇ ਅੰਦਰੂਨੀ ਸੁਰੱਖਿਆ ਪਰ ਕਸ਼ਮੀਰ ਮਾਮਲੇ ‘ਚ ਸਾਡੇ ਲਈ ਇਹ ਮੋਰਚਾ ਇਸ ਕਰਕੇ ਚੁਣੌਤੀ ਬਣ ਗਿਆ ਕਿ ਬਾਹਰੀ ਹਮਲਾ ਸਿੱਧੇ ਤੌਰ ‘ਤੇ ਨਾ ਹੋ ਕੇ ਬਾਹਰੀ ਸ਼ਕਤੀਆਂ ਅੰਦਰੂਨੀ ਤੌਰ ‘ਤੇ ਮਾਰ ਕਰ ਰਹੀਆਂ ਹਨ।
ਇਮਰਾਨ ਖਾਨ ਸੱਤਾ ਲਈ ਦੂਹਰੀ ਖੇਡ ਖੇਡ ਰਹੇ ਹਨ ਉਹ ਅਮਨ ਦਾ ਵਿਖਾਵਾ ਕਰ ਰਹੇ, ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕਰਾਵਾਈ ਕਰ ਰਹੇ ਹਨ ਪਰ ਭਾਰਤ ਨੂੰ ਕਮਜ਼ੋਰ ਕਰਨ ਲਈ ਅੱਤਵਾਦੀ ਸੰਗਠਨਾਂ ਨੂੰ ਹਵਾ ਦੇ ਰਹੇ ਹਨ ਪੁਲਵਾਮਾ ਹਮਲੇ ਦੇ 36 ਘੰਟਿਆਂ ਬਾਅਦ ਵੀ ਉਹ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਸਨਾਈਪਰਾਂ ਵੱਲੋਂ ਭਾਰਤ ਦੇ ਫੌਜੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ‘ਤੇ ਉਹ ਚੁੱਪ ਰਹਿੰਦੇ ਹਨ ਦੂਜੇ ਪਾਸੇ ਸਾਡੇ ਦੇਸ਼ ਦੇ ਸਿਆਸੀ ਹਾਲਾਤ ਵੀ ਅਜਿਹੇ ਰਹੇ ਹਨ ਕਿ ਇੱਕਜੁਟਤਾ ਦੀ ਵੱਡੀ ਘਾਟ ਰਹੀ ਹੈ ਹਮਲੇ ਤੋਂ ਬਾਅਦ ਅਸੀਂ ਜ਼ਰੂਰ ਇੱਕ ਹਾਂ ਪਰ ਪਹਿਲਾਂ ਸਾਡੀ ਸਾਰੀ ਊਰਜਾ ਵੋਟਾਂ ਲਈ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ‘ਤੇ ਲੱਗੀ ਹੋਈ ਸੀ ਪੁਰਾਣੀ ਕਹਾਵਤ ‘ਏਕਤਾ ‘ਚ ਬਲ ਹੈ’ ਨੂੰ ਅਸੀਂ ਭੁਲਾਈ ਰੱਖਿਆ ਲੋਕ ਸਭਾ ਚੋਣਾਂ ਨੇੜੇ ਆਈਆਂ ਤਾਂ ਰਫੇਲ, ਅਗਸਤਾ ਵੇਸਟਲੈਂਡ, ਸ਼ਾਰਦਾ ਚਿੱਟ ਫੰਡ ਵਰਗੇ ਮਾਮਲਿਆਂ ਨੇ ਤੇਜ਼ੀ ਫੜ੍ਹ ਲਈ ਇਨ੍ਹਾਂ ਮਾਮਲਿਆਂ ‘ਤੇ ਹੋ ਰਹੇ ਸ਼ੋਰ-ਸ਼ਰਾਬੇ ਦਾ ਦੇਸ਼ ਨੂੰ ਕੋਈ ਫਾਇਦਾ ਹੋਵੇ ਨਾ ਹੋਵੇ ਪਰ ਸਿਆਸੀ ਪਾਰਟੀਆਂ ਵੋਟ ਲਈ ਪੂਰਾ ਜ਼ੋਰ ਲਾ ਰਹੀਆਂ ਹਨ ਸਾਰੀਆਂ ਸਿਆਸੀ ਧਿਰਾਂ ਨੂੰ ਪਹਿਲਾਂ ਹੀ ਘਪਲਿਆਂ ਦੇ ਰਾਗ ਗਾਉਣ ਦੇ ਨਾਲ-ਨਾਲ ਕਸ਼ਮੀਰ ‘ਚ ਮਰ ਰਹੇ ਜਵਾਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਸੀ ਪਹਿਲਾਂ ਅਸੀਂ ਚੁੱਪ ਰਹਿੰਦੇ ਹਾਂ ਤੇ ਨੁਕਸਾਨ ਹੋਣ ‘ਤੇ ਲਲਕਾਰਦੇ ਹਾਂ ਲਲਕਾਰ ਸਦਾ ਕਾਇਮ ਰੱਖੀਏ ਤਾਂ ਨੁਕਸਾਨ ਬਹੁਤ ਘੱਟ ਹੁੰਦੈ ਦੀਨਾਨਗਰ, ਪਠਾਨਕੋਟ, ਉੜੀ ਮੌਕੇ ਵੀ ਅਸੀਂ ਬੜਾ ਕੁਝ ਕਹਿੰਦੇ ਰਹੇ ਹਾਂ ਪਰ ਉਹ ਹਮਲੇ ਦੁਹਰਾ ਜਾਂਦੇ ਹਨ ਇਹ ਹਰ ਹਾਲ ‘ਚ ਰੁਕਣਾ ਚਾਹੀਦਾ ਹੈ ਗੁਆਂਢੀ ਦੀ ਅੱਤਵਾਦ ਨੂੰ ਸ਼ਹਿ ਤੇ ਅਮਨ ਦੇ ਗੀਤ ਦਾ ਦੂਹਰਾ ਗੀਤ-ਸੰਗੀਤ ਸਮਝਣ ਲਈ ਪੂਰੀ ਹੁਸ਼ਿਆਰੀ ਤੇ ਵਿਵੇਕ ਦੀ ਜ਼ਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।