ਕੰਨਿਆ ਭਰੂਣ ਹੱਤਿਆ ਰੋਕਣਾ ਜ਼ਰੂਰੀ
ਔਰਤਾਂ ਦੀ ਭਾਈਵਾਲੀ ਘੱਟ ਹੈ, ਫਿਰ ਵੀ ਇਹ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਲੋਕ ਸਭਾ ਸਪੀਕਰ ਤੱਕ ਦੀ ਜਿੰਮੇਵਾਰੀ ਨਿਭਾਉਂਦੀਆਂ ਰਹੀਆਂ ਹਨ।
ਦੇਸ਼ 21ਵੀਂ ਸਦੀ ਦੇ 20ਵੇਂ ਸਾਲ ਵਿਚ ਦਾਖ਼ਲ ਹੋ ਗਿਆ ਹੈ ਪਰ ਭਾਰਤ ਵਿਚ ਧੀਆਂ ਦੀ ਸੁਰੱਖਿਆ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਰੋਜ਼ਾਨਾ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਕੰਨਿਆ ਭਰੂਣ ਹੱਤਿਆ(Feticide) ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ ਦੇਸ਼ ਵਿਚ ਕੰਨਿਆ ਭਰੂਣ ਹੱਤਿਆ(Feticide) ਵਰਗੇ ਮਾਮਲਿਆਂ ਨੂੰ ਰੋਕਣ ਲਈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀਪਤ ਤੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਚਲਾ ਕੇ ਪੂਰ ਭਾਰਤ ਵਾਸੀਆਂ ਦਾ ਧਿਆਨ ਇਸ ਗੰਭੀਰ ਵਿਸ਼ੇ ਵੱਲ ਖਿੱਚਿਆ ਹੈ ਪਰ ਜਿੱਥੋਂ ਤੱਕ ਲਿੰਗ ਅਨੁਪਾਤ ਦਾ ਸਵਾਲ ਹੈ, ਕੁੜੀਆਂ ਦੀ ਘਟਦੀ ਦਰ ਸਮਾਜ ਲਈ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਅਫ਼ਸੋਸਜਨਕ ਹੈ ਕਿ ਪੜ੍ਹਿਆ-ਲਿਖਿਆ ਵਰਗ ਵੀ ਪੁੱਤਰ ਦੀ ਇੱਛਾ ਵਿਚ ਧੀ ਨੂੰ ਕੁੱਖ ਵਿਚ ਕਤਲ ਕਰਨ ਵਰਗਾ ਘਿਨੌਣਾ ਕਾਰਾ ਕਰ ਰਿਹਾ ਹੈ।
ਸਮਾਜ ‘ਚ ਕੁੜੀਆਂ ਨੂੰ ਅਰੰਭ ਤੋਂ ਹੀ ਬੇਲੋੜੀਆਂ ਤੇ ਬੋਝ ਸਮਝਿਆ ਜਾਂਦੈ
ਅੱਜ ਵੀ ਦੇਸ਼ ਦੇ ਬਹੁਤ ਸਾਰੇ ਵਰਗਾਂ ਵਿਚ ਧੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਪੜ੍ਹਨ ਤੱਕ ਦੇ ਮੌਕੇ ਵੀ ਮੁਹੱਈਆ ਨਹੀਂ ਕਰਵਾਏ ਜਾਂਦੇ, ਜਿਸ ਨੂੰ ਇੱਕ ਵਿਡੰਬਨਾ ਹੀ ਕਿਹਾ ਜਾਏਗਾ ਜਦੋਂਕਿ ਦੇਖਣ ਵਿਚ ਆਉਂਦਾ ਹੈ ਕਿ ਔਰਤਾਂ ਸਮਾਜਿਕ, ਪ੍ਰਸ਼ਾਸਨਿਕ, ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿਚ ਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਪੂਰੀ ਸਮਰੱਥਾ ਨਾਲ ਸੇਵਾਵਾਂ ਦੇ ਰਹੀਆਂ ਹਨ ਰਾਜਨੀਤੀ ਵਿਚ ਬੇਸ਼ੱਕ ਔਰਤਾਂ ਦੀ ਭਾਈਵਾਲੀ ਘੱਟ ਹੈ, ਫਿਰ ਵੀ ਇਹ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਲੋਕ ਸਭਾ ਸਪੀਕਰ ਤੱਕ ਦੀ ਜਿੰਮੇਵਾਰੀ ਨਿਭਾਉਂਦੀਆਂ ਰਹੀਆਂ ਹਨ ਸਮਾਜਿਕ ਸੰਸਥਾਵਾਂ ਵੀ ਧੀਆਂ ਦੇ ਸਨਮਾਨ ਅਤੇ ਖੁਸ਼ਹਾਲੀ ਲਈ ਸਮੇਂ-ਸਮੇਂ ‘ਤੇ ਅੱਗੇ ਆਉਂਦੀਆਂ ਰਹੀਆਂ ਹਨ।
ਜਿਨ੍ਹਾਂ ਵਿਚ ਡੇਰਾ ਸੱਚਾ ਸੌਦਾ ਦੇ ਯਤਨ ਸ਼ਲਾਘਾਯੋਗ ਰਹੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਧੀਆਂ ਵਾਸਤੇ ਕਈ ਮੁਹਿੰਮਾਂ ਚਲਾਈਆਂ ਹਨ ਜਿਨ੍ਹਾਂ ਵਿਚ ‘ਕੁੱਲ ਦਾ ਕ੍ਰਾਊਨ’ ਦੁਆਰਾ ਰੂੜੀਵਾਦੀ ਵਿਚਾਰਧਾਰਾ ਨੂੰ ਬਦਲਣ ਦਾ ਬੀੜਾ ਚੁੱਕਿਆ ਗਿਆ ਹੈ ਇਸ ਮੁਹਿੰਮ ਦੇ ਤਹਿਤ ਹੁਣ ਧੀ ਤੋਂ ਵੀ ਵੰਸ਼ ਚੱਲਣ ਲੱਗਾ ਹੈ ਆਮ ਤੌਰ ‘ਤੇ ਵੰਸ਼ ਚਲਾਉਣ ਦਾ ਜਿੰਮਾ ਪੁੱਤਰਾਂ ‘ਤੇ ਹੀ ਸੀ ‘ਸ਼ਾਹੀ ਬੇਟੀਆਂ ਬਸੇਰਾ’ ਵਿਚ ਉਨ੍ਹਾਂ ਧੀਆਂ ਨੂੰ ਆਸਰਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕੁੱਖ ਵਿਚ ਮਾਰ ਦਿੱਤਾ ਜਾਣਾ ਸੀ।
ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਵੀ ਡੇਰਾ ਸੱਚਾ ਸੌਦਾ ਦੁਆਰਾ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਦੀਆਂ ਮੁਹਿੰਮਾਂ ਦੀ ਪ੍ਰਸੰਸਾ ਕਰ ਚੁੱਕੇ ਹਨ ਅੱਜ ਵੀ ਦੇਸ਼ ਦੇ 130 ਕਰੋੜ ਲੋਕਾਂ ਦੀਆਂ ਉਮੀਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਅਭਿਆਨ ‘ਤੇ ਟਿਕੀਆਂ ਹੋਈਆਂ ਹਨ, ਦੇਸ਼ ਦੀ ਸੰਸਕ੍ਰਿਤੀ ਬਚਾਉਣ ਦੇ ਨਾਲ-ਨਾਲ ਧੀਆਂ ਦੀ ਹੋਂਦ ਨੂੰ ਬਚਾਉਣ ਲਈ ਸਾਰਥਿਕ ਯਤਨ ਕਰਨੇ ਹੋਣਗੇ, ਕਿਉਂਕਿ ਧੀਆਂ ਤੋਂ ਬਿਨਾ ਦੇਸ਼ ਦੀ ਤਰੱਕੀ ਸੰਭਵ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।