ਅਧਿਆਪਕਾਂ ਲਈ ਅਹਿਮ ਖ਼ਬਰ, ਲੰਮੀ ਉਡੀਕ ਹੋਵੇਗੀ ਖ਼ਤਮ!

Teachers

5 ਅਗਸਤ ਆਖਰੀ ਤਾਰੀਖ਼, ਤਬਾਦਲਾ ਨੀਤੀ 2019 ਤਹਿਤ ਹੀ ਹੋਣਗੇ ਤਬਾਦਲੇ | Teachers

ਚੰਡੀਗੜ੍ਹ (ਅਸ਼ਵਨੀ ਚਾਵਲਾ)। Teachers : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ਦੇ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ ਹੈ, ਇਸ ਪੋਰਟਲ ਨੂੰ ਅਗਲੇ 10 ਦਿਨਾਂ ਲਈ ਖੋਲ੍ਹਿਆ ਗਿਆ ਹੈ ਅਤੇ ਇਸ ਪੋਰਟਲ ਰਾਹੀਂ ਤਬਾਦਲਾ ਕਰਵਾਉਣ ਲਈ ਅਧਿਆਪਕ 5 ਅਗਸਤ ਤੱਕ ਆਪਣੀ ਅਰਜ਼ੀ ਭਰ ਸਕਣਗੇ।

ਪੰਜਾਬ ਭਰ ਦੇ ਅਧਿਕਾਰੀਆਂ ਦੇ ਤਬਾਦਲੇ ਪਹਿਲਾਂ ਤੋਂ ਜਾਰੀ ਕੀਤੀ ਹੋਈ ਟੀਚਰ ਟਰਾਂਸਫ਼ਰ ਪਾਲਿਸੀ 2019 ਅਤੇ ਸਮੇਂ ਸਮੇਂ ’ਤੇ ਕੀਤੀਆਂ ਸੋੋਧਾਂ ਅਨੁਸਾਰ ਹੀ ਕੀਤੇ ਜਾਣਗੇ। ਇਸ ਤਬਾਦਲਾ ਨੀਤੀ ਵਿੱਚ ਕਈ ਅਧਿਆਪਕਾਂ ਨੂੰ ਉਨ੍ਹਾਂ ਦੇ ਅਨੁਸਾਰ ਕੁਝ ਛੋਟ ਵੀ ਦਿੱਤੀ ਹੋਈ ਹੈ ਅਤੇ ਇਸ ਛੋਟ ਨੂੰ ਮੱਦੇਨਜ਼ਰ ਰੱਖਦੇ ਹੋਏ ਤਬਾਦਲਾ ਅਰਜ਼ੀ ਆਨਲਾਈਨ ਦਾਖ਼ਲ ਕੀਤੀ ਜਾ ਸਕਦੀ ਹੈ।

Read Also : ਨਿਊਜ਼ੀਲੈਂਡ ਭੇਜਣ ਦੀ ਥਾਂ ਨਕਲੀ ਵੀਜ਼ੇ ’ਤੇ ਭੇਜਿਆ ਥਾਈਲੈਂਡ

ਇਸ ਤੋਂ ਇਲਾਵਾ ਕੰਪਿੳਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ ਲਈ 2019 ਅਤੇ 2020 ਵਿੱਚ ਜਾਰੀ ਹਦਾਇਤਾਂ ਅਨੁਸਾਰ ਬਦਲੀਆਂ ਕੀਤੀਆਂ ਜਾਣਗੀਆਂ।ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਆਨਲਾਈਨ ਅਰਜ਼ੀ ਵਿੱਚ ਕੁਝ ਗਲਤ ਦਰਜ ਕਰ ਗਏ ਹੋ ਜਾਂ ਫਿਰ ਕੁਝ ਸੋਧ ਕਰਨਾ ਚਾਹੁੰਦੇ ਹੋ ਤਾਂ 5 ਅਗਸਤ ਤੱਕ ਤੁਹਾਡੇ ਵੱਲੋਂ ਕਿਸੇ ਵੀ ਸਮੇਂ ਸੋਧ ਕੀਤੀ ਜਾ ਸਕਦੀ ਹੈ।