Humanity: ਸੁਨਾਮ ਬਲਾਕ ’ਚੋਂ 39ਵਾਂ ਸਰੀਰਦਾਨ, ਸਰੀਰਦਾਨੀ ਦੀ ਅਰਥੀ ਨੂੰ ਬੇਟੀਆਂ ਨੇ ਮੋਢਾ ਦਿੱਤਾ
Humanity: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਬਲਾਕ ਦੇ ਪਿੰਡ ਉੱਭਾਵਾਲ ਦੇ ਰਹਿਣ ਵਾਲੇ ਡੇਰਾ ਸ਼ਰਧਾਲੂ ਮਾਤਾ ਸੁਰਜੀਤ ਕੌਰ ਇੰਸਾਂ (Surjit Kaur Insan) (80) ਪਤਨੀ ਸੀਤਾ ਸਿੰਘ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ, ਜਿਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਸਰੀਰਦਾਨੀ ਸੁਰਜੀਤ ਕੌਰ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਦੇਹਾਂਤ ਉਪਰੰਤ ਉਨ੍ਹਾਂ ਦੀ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ।
ਦੇਹਾਂਤ ਉਪਰੰਤ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਕੇਐੱਮਸੀ ਮੈਡੀਕਲ ਕਾਲਜ ਅਤੇ ਹਸਪਤਾਲ ਮਹੂਆਵਾ, ਫਰੇਂਦਾ ਰੋਡ ਮਹਾਰਾਜਗੰਜ (ਉੱਤਰ ਪ੍ਰਦੇਸ਼) ਲਈ ਰਵਾਨਾ ਕਰ ਦਿੱਤਾ ਗਿਆ। ਇਸ ਤੋ ਪਹਿਲਾਂ ਸੱਚਖੰਡ ਵਾਸੀ ਸਰੀਰਦਾਨੀ ਮਾਤਾ ਸੁਰਜੀਤ ਕੌਰ ਇੰਸਾਂ ਦੇ ਨਿਵਾਸ ਸਥਾਨ ਵਿਖੇ ਬਲਾਕ ਦੇ ਡੇਰਾ ਸ਼ਰਧਾਲੂ ਇਕੱਠੇ ਹੋਏ ਅਤੇ ਬੇਨਤੀ ਦਾ ਸ਼ਬਦ ਅਤੇ ਅਰਦਾਸ ਬੋਲਣ ਤੋਂ ਬਾਅਦ ਸਰੀਰਦਾਨੀ ਮਾਤਾ ਸੁਰਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਲਿਜਾਇਆ ਗਿਆ। ਡੇਰਾ ਸ਼ਰਧਾਲੂਆਂ ਵੱਲੋਂ ‘ਸਰੀਰਦਾਨੀ ਮਾਤਾ ਸੁਰਜੀਤ ਕੌਰ ਇੰਸਾਂ ਅਮਰ ਰਹੇ, ਅਮਰ ਰਹੇ’ ਦੇ ਨਾਅਰੇ ਲਗਾਤਾਰ ਲਾਏ ਜਾ ਰਹੇ ਸਨ ਅਤੇ ਫੁੱਲਾਂ ਨਾਲ ਸਜਾਈ ਗੱਡੀ ਨੂੰ ਇੱਕ ਕਾਫਲੇ ਦੇ ਰੂਪ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਪਿੰਡ ਦੀ ਗਲੀ ’ਚੋਂ ਗੁਜ਼ਰਦੇ ਹੋਏ ਪਿੰਡ ਦੇ ਸੰਗਰੂਰ ਰੋਡ ਤੱਕ ਲਿਜਾਇਆ ਗਿਆ।
Humanity
ਇਸ ਮੌਕੇ ਸਰੀਰਦਾਨੀ ਦੇ ਕਾਫਲੇ ਨੂੰ ਪਿੰਡ ਵਿੱਚ ਹਰ ਕੋਈ ਬੜੇ ਅਚੰਭੇ ਨਾਲ ਦੇਖ ਰਿਹਾ ਸੀ, ਲੋਕੀਂ ਘਰਾਂ ਤੇ ਦੁਕਾਨਾਂ ਤੋਂ ਬਾਹਰ ਨਿਕਲ ਕੇ ਸਰੀਰਦਾਨੀ ਦੇ ਅੰਤਿਮ ਯਾਤਰਾ ਦੇ ਦਰਸ਼ਨ ਕਰ ਰਹੇ ਸਨ। ਦੱਸਣਯੋਗ ਹੈ ਕਿ ਸਰੀਰਦਾਨੀ ਦੀ ਅਰਥੀ ਨੂੰ ਬੇਟੀਆਂ ਵੱਲੋਂ ਮੋਢਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸੁਨਾਮ ਬਲਾਕ ’ਚੋਂ 39ਵਾਂ ਸਰੀਰਦਾਨ ਕੀਤਾ ਗਿਆ ਹੈ। ਸਰੀਰਦਾਨੀ ਮਾਤਾ ਸੁਰਜੀਤ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੂੰ ਸਰਕਾਰੀ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਇੰਚਾਰਜ ਸੀਨੀਅਰ ਫਾਰਮੇਸੀ ਆਫੀਸਰ ਸੁਖਵਿੰਦਰ ਬਬਲਾ ਅਤੇ ਬਲਾਕ ਦੇ ਜਿੰਮੇਵਾਰਾਂ ਵੱਲੋਂ ਸਾਂਝੇ ਤੌਰ ’ਤੇ ਗੱਡੀ ਨੂੰ ਹਰੀ ਝੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ। ਸੀਨੀਅਰ ਫਾਰਮੇਸੀ ਆਫੀਸਰ ਸੁਖਵਿੰਦਰ ਬਬਲਾ ਦੇ ਨਾਲ ਉਸੈਨ ਮੰਡੇਰ, ਜੋਤੀ ਸ਼ਰਮਾ ਸਪੈਸ਼ਲਿਸਟ ਸੀਟੀ ਸਕੈਨ ਅਤੇ ਅਮਨ ਫਾਰਮੈਸੀ ਆਫੀਸਰ ਵਿਸ਼ੇਸ਼ ਤੌਰ ’ਤੇ ਪੁੱਜੇ ਸਨ।
Read Also : Welfare Work: ਮਾਨਵਤਾ ਲੇਖੇ ਲਾ ਗਏ ਬਲਾਕ ਲੰਬੀ ਤੇ ਕਬਰਵਾਲਾ ਦੇ 4 ਸ਼ਹੀਦਾਂ ਦੀ ਦਸਵੀਂ ਬਰਸੀ ਮੌਕੇ ਹੋਈ ਨਾਮ ਚਰਚਾ
ਇਸ ਮੌਕੇ 85 ਮੈਂਬਰ ਰਾਜੇਸ਼ ਬਿੱਟੂ ਇੰਸਾਂ, ਸਟੇਟ ਕਮੇਟੀ ਮੈਂਬਰ ਅਮਰਿੰਦਰ ਬੱਬੀ ਇੰਸਾਂ, ਰਾਜੇਸ਼ ਬਿੱਟੂ ਇੰਸਾਂ, ਭਗਵਾਨ ਇੰਸਾਂ, ਸਹਿਦੇਵ ਇੰਸਾਂ ਸਾਰੇ 85 ਮੈਂਬਰ, ਛਹਿਬਰ ਸਿੰਘ ਇੰਸਾਂ, ਪ੍ਰੇਮੀ ਸੇਵਕ ਦੇਸਾ ਇੰਸਾਂ, ਜਸਪਾਲ ਇੰਸਾਂ, ਗੁਲਜ਼ਾਰ ਸਿੰਘ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸੁਜਾਨ ਭੈਣਾਂ, ਸਾਕ-ਸਬੰਧੀ, ਰਿਸ਼ਤੇਦਾਰ ਤੇ ਬਲਾਕ ਤੋਂ ਸਮੂਹ ਸਾਧ-ਸੰਗਤ ਪਹੁੰਚੀ ਹੋਈ ਸੀ।
ਇਹ ਪਰਿਵਾਰ ਧੰਨ ਕਹਿਣ ਦੇ ਕਾਬਿਲ : ਸੁਖਵਿੰਦਰ ਬਬਲਾ | Humanity
ਮ੍ਰਿਤਕ ਦੇਹ ਵਾਲੀ ਗੱਡੀ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਸੀਨੀਅਰ ਫਾਰਮੇਸੀ ਆਫੀਸਰ ਸੁਖਵਿੰਦਰ ਬਬਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰੀਰਦਾਨ ਕਰਨਾ ਬਹੁਤ ਹੀ ਚੰਗਾ ਉਪਰਾਲਾ ਹੈ, ਇਸ ਪਰਿਵਾਰ ਨੂੰ ਇਹ ਪ੍ਰੇਰਨਾ ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਗਈ ਹੈ ਜੋ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮ੍ਰਿਤਕ ਦੇਹ ਤੋਂ ਕਈ ਡਾਕਟਰ ਬਣ ਕੇ ਤਿਆਰ ਹੋਣਗੇ। ਇਹ ਪਰਿਵਾਰ ਧੰਨ ਕਹਿਣ ਦੇ ਕਾਬਿਲ ਹੈ।