ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲੈਂਦਿਆਂ ਤਬਾਦਲਿਆਂ ਸਬੰਧੀ ਨਵੀਂ ਨੀਤੀ ਤਿਆਰ ਕੀਤੀ ਹੈ ਜਿਸ ਦੇ ਤਹਿਤ ਅਧਿਆਪਕਾਂ ਦੇ ਤਬਾਦਲੇ ਬਿਨਾਂ ਕਿਸੇ ਸਿਆਸੀ ਦਖ਼ਲਅੰਦਾਜ਼ੀ ਦੇ ਹੋ ਸਕਣਗੇ ਅਧਿਆਪਕ ਆਨ-ਲਾਈਨ ਅਰਜੀ ਦੇਵੇਗਾ ਤੇ ਤੈਅ ਨਿਯਮਾਂ ਅਨੁਸਾਰ ਅੰਕਾਂ ਦੇ ਅਧਾਰ ‘ਤੇ ਬਦਲੀ ਹੋਵੇਗੀ ਪਿਛਲੇ ਲੰਮੇ ਸਮੇਂ ਤੋਂ ਤਬਾਦਲਿਆਂ ਸਬੰਧੀ ਨੀਤੀ ਦੀ ਕਾਫ਼ੀ ਅਲੋਚਨਾ ਹੁੰਦੀ ਰਹੀ ਹੈ ਸਿਆਸੀ ਪਹੁੰਚ ਵਾਲੇ ਲੋਕ ਆਪਣੀ ਬਦਲੀ ਕਰਵਾ ਜਾਂਦੇ ਸਨ ਤੇ ਜਾਇਜ਼ ਕੇਸਾਂ ਵਾਲੇ ਜਾਂ ਤਾਂ ਦਫ਼ਤਰਾਂ ਦੇ ਚੱਕਰ ਕੱਟਦੇ ਰਹਿੰਦੇ ਜਾਂ ਫਿਰ ਕਿਸੇ ਅਧਿਕਾਰੀ ਜਾਂ ਸਿਆਸੀ ਆਗੂ ਹੱਥੋਂ ਲੁੱਟੇ ਵੀ ਜਾਂਦੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਬਦਲੀਆਂ ਦਾ ਸਮਾਂ ਤੈਅ ਕੀਤਾ ਸੀ ਪਰ ਕਾਂਗਰਸ ਸਰਕਾਰ ਦੇ ਆਉਂਦਿਆਂ ਹੀ ‘ਸਦਾਬਹਾਰ ਬਦਲੀਆਂ’ ਦਾ ਕੰਮ ਸ਼ੁਰੂ ਹੋ ਗਿਆ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ‘ਚ ਦੋ ਸਿੱਖਿਆ ਮੰਤਰੀ ਬਦਲ ਚੁੱਕੇ ਹਨ ਹੁਣ ਮੌਜ਼ੂਦਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਵਿਭਾਗ ਦੇ ਸੀਨੀਅਰ ਅਫ਼ਸਰਾਂ ਵੱਲੋਂ ਸਿੱਖਿਆ ਮਹਿਕਮੇ ‘ਚ ‘ਸਿੱਖਿਆ’ ਨੂੰ ਤਵੱਜੋਂ ਦਿੱਤੀ ਜਾਣ ਲੱਗੀ ਹੈ ਮੰਤਰੀ ਨੇ ਆਉਂਦਿਆਂ ਹੀ ਜਿੱਥੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ, ਉੱਥੇ ਅਧਿਆਪਕਾਂ ਨੂੰ ਤਬਾਦਲਿਆਂ ਸਮੇਂ ਹੋਣ ਵਾਲੀ ਖੱਜਲ-ਖੁਆਰੀ ਤੇ ਆਰਥਿਕ ਲੁੱਟ ਤੋਂ ਵੀ ਬਚਾਇਆ ਹੈ ਨਵੀਂ ਨੀਤੀ ‘ਚ ਤਬਾਦਲਿਆਂ ਲਈ ਤੱਕ ਅਰਜ਼ੀ ਦੇਣ ਦਾ ਸਮਾਂ ਤੈਅ ਕੀਤਾ ਗਿਆ ਹੈ ਸਮਾਂ ਤੈਅ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਰੁਕੇਗਾ ਪਿਛਲੇ ਸਾਲਾਂ ‘ਚ ਸਾਲ ਭਰ ਤਬਾਦਲੇ ਹੁੰਦੇ ਰਹੇ ਇੱਕ ਵਾਰ ਤਾਂ ਤਬਾਦਲਿਆਂ ‘ਚ 60 ਫੀਸਦੀ ਤਬਾਦਲੇ ਇੱਕ ਸਿੱਖਿਆ ਮੰਤਰੀ ਦੇ ਆਪਣੇ ਜਿਲ੍ਹੇ ਨਾਲ ਹੀ ਸਬੰਧਿਤ ਸਨ ਜ਼ਰੂਰਤ ਇਸ ਗੱਲ ਦੀ ਹੈ ਕਿ ਸਿੱਖਿਆ ਮੰਤਰੀ ਨੂੰ ਸਿੱਖਿਆ ਦੀ ਬਿਹਤਰੀ ਵਾਸਤੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਉਹ ਸਿਰਫ਼ ਬਦਲੀਆਂ ਦਾ ਮੰਤਰੀ ਬਣ ਕੇ ਰਹਿ ਜਾਵੇ ਕਿਸੇ ਵੇਲੇ ਬਦਲੀਆਂ ਦੀਆਂ ਸਿਫ਼ਾਰਸ਼ਾਂ ਤੋਂ ਸਤਾਏ ਸਿੱਖਿਆ ਮੰਤਰੀ ਹੁੰਦਿਆਂ ਤੋਤਾ ਸਿੰਘ ਨੇ ਵੀ ਕਿਹਾ ਸੀ ਕਿ ਉਹ (ਤੋਤਾ ਸਿੰਘ) ਤਾਂ ਸਿਰਫ਼ ਬਦਲੀਆਂ ਦੇ ਮੰਤਰੀ ਬਣ ਕੇ ਰਹਿ ਗਏ ਹਨ ਪਾਰਦਰਸ਼ਿਤਾ ਤੇ ਸੁਵਿਧਾ ਅੱਜ ਪ੍ਰਸ਼ਾਸਨਿਕ ਕੰਮਾਂ ਦੀ ਸਭ ਤੋਂ ਵੱਡੀ ਜਰੂਰਤ ਹੈ ਅਧਿਆਪਕ ਪੜ੍ਹਾਉਣ ਦਾ ਹੀ ਕੰਮ ਕਰੇ ਨਾ ਕਿ ਉਸ ਨੂੰ ਬਦਲੀਆਂ ਦੇ ਚੱਕਰਵਿਊ ‘ਚ ਪੈਣਾ ਪਵੇ ਸਿੱਖਿਆ ਨੀਤੀ ਯੋਜਨਾਬੰਦੀ ‘ਤੇ ਆਧਾਰਿਤ ਹੋਣੀ ਚਾਹੀਦੀ ਹੈ ਜਿਸ ਅੰਦਰ ਤਰਕ ਤੇ ਜ਼ਰੂਰਤ ਨੂੰ ਦਰਕਿਨਾਰ ਨਾ ਕੀਤਾ ਜਾਵੇ ਸਿੱਖਿਆ ਨੂੰ ਸਿਆਸੀ ਬੁਰਾਈਆਂ ਤੋਂ ਰਹਿਤ ਰੱਖਣ ਨਾਲ ਹੀ ਸਿੱਖਿਆ ਵਧੇ ਫੁੱਲੇਗੀ ਭ੍ਰਿਸ਼ਟ ਵਾਤਾਵਰਨ ‘ਚ ਕੋਈ ਨੇਕ ਤੇ ਦਰੁਸਤ ਫੈਸਲਾ ਲੈਣਾ ਬਹਾਦਰੀ ਭਰਿਆ ਤੇ ਲੋਕ ਸੇਵਾ ਵਾਲਾ ਕਦਮ ਹੈ ਅਜਿਹੇ ਫੈਸਲਿਆਂ ਨੂੰ ਦ੍ਰਿੜਤਾ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।