ਪਬਲੀਕੇਸਨ ਬਿਊਰੋ ਬਾਰੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਅਹਿਮ ਐਲਾਨ

Publications Bureau Sachkahoon

ਪਬਲੀਕੇਸਨ ਬਿਊਰੋ ਬਾਰੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਅਹਿਮ ਐਲਾਨ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਯੂਨੀਵਰਸਿਟੀ ਸਥਿਤ ‘ਕਿਤਾਬ-ਘਰ’ ਦਾ ਦੌਰਾ ਕੀਤਾ ਗਿਆ। ਪਬਲੀਕੇਸਨ ਬਿਊਰੋ ਦੇ ਨਵ-ਨਿਯੁਕਤ ਮੁਖੀ ਡਾ. ਰਾਜੇਸ ਸਰਮਾ ਵੱਲੋਂ ਇਸ ਮੌਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਡਾ. ਅਰਵਿੰਦ ਵੱਲੋਂ ਕਿਤਾਬ ਘਰ ਦੇ ਵੱਖ-ਵੱਖ ਸੈਕਸਨਾਂ ਵਿਚਲੀਆਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਪੁਸਤਕਾਂ, ਉਨ੍ਹਾਂ ਦੀ ਛਪਾਈ ਪ੍ਰਕਿਰਿਆ, ਵਿੱਕਰੀ ਪ੍ਰਕਿਰਿਆ, ਇਸ ਸਭ ਵਿੱਚ ਵਿਸਥਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ ਆਦਿ ਬਾਰੇ ਡਾ. ਰਾਜੇਸ ਸਰਮਾ ਨਾਲ ਚਰਚਾ ਕੀਤੀ ਗਈ। ਡਾ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿਤ ਇਸ ਖਜਾਨੇ ਬਾਰੇ ਹੋਰ ਵਧੇਰੇ ਵਿਆਪਕ ਪੱਧਰ ’ਤੇ ਪ੍ਰਚਾਰ ਅਤੇ ਪ੍ਰਸਾਰ ਦੀ ਜਰੂਰਤ ਹੈ ਤਾਂ ਕਿ ਇਹ ਖਜਾਨਾ ਵਧੇਰੇ ਲੋਕਾਂ ਤੱਕ ਪਹੁੰਚ ਸਕੇ ।

ਡਾ. ਰਾਜੇਸ ਸਰਮਾ ਦੀ ਅਗਵਾਈ ਵਿੱਚ ਪਬਲੀਕੇਸਨ ਬਿਊਰੋ ਵੱਲੋਂ ਬਣਾ ਕੇ ਭੇਜੀ ਗਈ ਤਜਵੀਜ ਨੂੰ ਪ੍ਰਵਾਨ ਕਰਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਇਸ ਮੌਕੇ ਕੁੱਝ ਅਹਿਮ ਐਲਾਨ ਵੀ ਕੀਤੇ ਗਏ ਜਿਸ ਅਨੁਸਾਰ ਹੁਣ ਯੂਨੀਵਰਸਿਟੀ ਕੈਂਪਸ ਵਿਚਲਾ ਕਿਤਾਬ-ਘਰ ਹਰੇਕ ਸ਼ਨਿੱਚਰਵਾਰ ਨੂੰ ਵੀ ਵਿੱਕਰੀ ਲਈ ਖੁੱਲ੍ਹੇਗਾ ਤਾਂ ਕਿ ਆਮ ਕੰਮ-ਕਾਜੀ ਦਿਨਾਂ ਵਿੱਚ ਇੱਥੇ ਆ ਸਕਣ ਤੋਂ ਅਸਮਰਥ ਲੋਕ ਛੁੱਟੀ ਵਾਲੇ ਦਿਨ ਵੀ ਪੁਸਤਕਾਂ ਖਰੀਦ ਸਕਣ। ਆਉਣ ਵਾਲੇ ਦਿਨਾਂ ਵਿਚ ਐਤਵਾਰ ਨੂੰ ਖੋਲ੍ਹੇ ਜਾਣ ਬਾਰੇ ਵੀ ਵਿਚਾਰ ਕੀਤੀ ਜਾਵੇਗੀ।

ਡਾ. ਅਰਵਿੰਦ ਨੇ ਇਸੇ ਤਰ੍ਹਾਂ ਇੱਕ ਹੋਰ ਅਹਿਮ ਐਲਾਨ ਕਰਦਿਆ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਠਿੰਡਾ ਸਥਿਤ ਰਿਜਨਲ ਸੈਂਟਰ ਵਿੱਚ ਵੀ ਇਸੇ ਤਰਜ ’ਤੇ ਇਕ ਕਿਤਾਬ-ਘਰ ਦੀ ਸਥਾਪਨਾ ਕੀਤੀ ਜਾਵੇਗੀ । ਇਸੇ ਤਰ੍ਹਾਂ ਆਧੁਨਿਕ ਦੌਰ ਦੇ ਨਵ-ਰੁਝਾਨਾਂ ਅਨੁਸਾਰ ਸੋਸ਼ਲ ਮੀਡੀਆ ਦੇ ਮਾਧਿਅਮ ਨੂੰ ਬਿਹਤਰੀ ਨਾਲ ਵਰਤੋਂ ਵਿੱਚ ਲਿਆਂਦੇ ਜਾਣ ਬਾਰੇ ਵੀ ਯੋਜਨਾ ਬਣਾਈ ਗਈ ਹੈ। ਪਬਲੀਕੇਸਨ ਬਿਊਰੋ ਵਿਚਲੀਆਂ ਪੁਸਤਕਾਂ ਦੇ ਟਾਈਟਲ ਅਤੇ ਤਤਕਰਾ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉਪਰ ਨਸਰ ਕੀਤੇ ਜਾਣਗੇ ਤਾਂ ਕਿ ਪੁਸਤਕਾਂ ਸੰਬੰਧੀ ਪਹੁੰਚ ਨੂੰ ਹੋਰ ਵਿਸਥਾਰਿਆ ਜਾ ਸਕੇ। ਪੰਜਾਬੀ ਯੂਨੀਵਰਸਿਟੀ ਦੀ ਪੁਸਤਕ ਪ੍ਰਦਰਸ਼ਨੀ ਵਾਲੀ ਬੱਸ ਵੀ ਅਗਲੇ ਹਫਤੇ ਤੋਂ ਸਰਗਰਮ ਹੋ ਜਾਵੇਗੀ ਜੋ ਵੱਖ-ਵੱਖ ਖੇਤਰਾਂ ਵਿੱਚ ਪੁਸਤਕਾਂ ਦੀ ਵਿੱਕਰੀ ਲਈ ਦੌਰਾ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।