ਵਿਦੇਸ਼ ਮੰਤਰੀ ਦੇ ਜਾਰਜੀਆ ਯਾਤਰਾ ਦੇ ਮਾਇਨੇ
ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ ਪਿਛਲਾ ਇੱਕ ਮਹੀਨੇ ਰੁਝੇਵੇਂ ਭਰਿਆ ਰਿਹਾ ਹੈ ਇਸ ਮਹੀਨੇ ਉਹ ਪਹਿਲਾਂ ਕੁਵੈਤ ਅਤੇ ਕੇਨੀਆ ਯਾਤਰਾ ’ਤੇ ਗਏ ਬਾਅਦ ’ਚ ਉਨ੍ਹਾਂ ਦੀ ਯੂਨਾਨ ਅਤੇ ਇਟਲੀ ਯਾਤਰਾ ਹੋਈ ਫ਼ਿਰ ਉਨ੍ਹਾਂ ਦਾ ਰੂਸ ਅਤੇ ਜਾਰਜੀਆ ਦੌਰਾ ਹੋਇਆ ਰੂਸ ਜਾਣ ਤੋਂ ਪਹਿਲਾਂ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਨੂੰ ਇਰਾਨ ਵੀ ਰੁਕਣਾ ਪਿਆ ਇਨ੍ਹਾਂ ਯਾਤਰਾਵਾਂ ’ਚ ਉਨ੍ਹਾਂ ਦੀ ਜਨਤਕ ਚਰਚਾ ਜਾਰਜੀਆ ਦੌਰੇ ਦੀ ਹੋ ਰਹੀ ਹੈ 1991 ’ਚ ਸੋਵੀਅਤ ਸੰਘ ਤੋਂ ਅਜ਼ਾਦ ਹੋਣ ਤੋਂ ਬਾਅਦ ਇਹ ਕਿਸੇ ਵੀ ਭਾਰਤੀ ਵਿਦੇਸ਼ ਮੰਤਰੀ ਹੀ ਪਹਿਲੀ ਯਾਤਰਾ ਸੀ ਇਸ ਤੋਂ ਪਹਿਲਾਂ ਸਾਲ 1978 ’ਚ ਭਾਰਤ ਦੇ ਉਸ ਸਮੇਂ ਦੇ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਜਾਰਜੀਆ ਦਾ ਦੌਰਾ ਕੀਤਾ ਸੀ।
ਪੂਰਵੀ ਯੂਰਪ ’ਚ ਸਥਿਤ ਜਾਰਜੀਆ ਸਾਲ 1991 ਤੱਕ ਸੋਵੀਅਤ ਸਮਾਜਵਾਦੀ ਗਣਤੰਤਰ ਦਾ ਹੀ ਇੱਕ ਹਿੱਸਾ ਸੀ ਸੋਵੀਅਤ ਸੰਘ ਤੋਂ ਅਜਾਦ ਹੋਣ ਤੋਂ ਬਾਅਦ ਜਾਰਜੀਆ ਮਹਾਂਸ਼ਕਤੀਆਂ ਦੇ ਕੂਟਨੀਤਿਕ ਦਾਅ ਪੇਚਾਂ ਦਾ ਅਖਾੜਾ ਬਣ ਗਿਆ ਸਮਾਰਿਕ ਦ੍ਰਿਸ਼ਟੀਕੋਣ ਦੇ ਚੱਲਦਿਆਂ ਰੂਸ ਅਤੇ ਅਮਰੀਕਾ ਦੋਵੇਂ ਹੀ ਜਾਰਜੀਆ ਨੂੰ ਆਪਣੇ ਪ੍ਰਭਾਵ ਖੇਤਰ ’ਚ ਬਣਾਈ ਰੱਖਣਾ ਚਾਹੁੰਦੇ ਹਨ ਰੂਸ ਨਾਲ ਪਰੰਪਰਾਗਤ ਦੁਸ਼ਮਣੀ ਦੇ ਚੱਲਦਿਆਂ ਅਮਰੀਕਾ ਹਰ ਸੰਭਵ ਤਰੀਕੇ ਨਾਲ ਜਾਰਜੀਆ ਦੀ ਮੱਦਦ ਕਰਦਾ ਹੈ ਅਮਰੀਕਾ ਉਸ ਨੂੰ ਨਾਟੋ ਦਾ ਮੈਂਬਰ ਵੀ ਬਣਾਉਣਾ ਚਾਹੁੰਦਾ ਹੈ ਅਮਰੀਕਾ ਦਾ ਸਹਿਯੋਗੀ ਦੇਸ਼ ਹੋਣ ਕਾਰਨ ਰੂਸ ਦੇ ਨਾਲ ਜਾਰਜੀਆ ਦੇ ਰਿਸ਼ਤੇ ਲਗਭਗ ਤਣਾਅ ਗ੍ਰਸ਼ਤ ਹੀ ਰਹੇ ਹਨ ਜਾਰਜੀਆ ਦਾ ਕਰੀਬ 20 ਫੀਸਦੀ ਹਿੱਸਾ ਰੂਸ ਦੇ ਕਬਜੇ ’ਚ ਹੈ।
ਸਾਲ 2008 ’ਚ ਦੋਵਾਂ ਵਿਚਕਾਰ ਵੱਡੀ ਲੜਾਈ ਵੀ ਹੋ ਗਈ ਹੈ ਅਜਿਹੇ ’ਚ ਸਵਾਲ ਇਹ ਉਠਦਾ ਹੈ ਕਿ ਭਾਰਤ ਰੂਸ ਦੀ ਕੀਮਤ ’ਤੇ ਜਾਰਜੀਆ ਦੇ ਨਾਲ ਸਬੰਧ ਕਿਉਂ ਵਧਾ ਰਿਹਾ ਹੈ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਜਿਸ ਤਰ੍ਹਾਂ ਨਾਲ ਅਫ਼ਗਾਸਿਤਾਨ ’ਚ ਦਿਨ-ਪ੍ਰਤੀਦਿਨ ਤਾਲੀਬਾਨ ਦਾ ਪ੍ਰਭਾਵ ਵਧ ਰਿਹਾ ਹੈ, ਅਜਿਹੇ ’ਚ ਰੂਸ ਨੂੰ ਨਰਾਜ਼ ਕਰਕੇ ਭਾਰਤ ਅਫ਼ਗਾਨਿਸਤਾਨ ’ਚ ਆਪਣੇ ਪ੍ਰਭਾਵ ਨੂੰ ਕਿਵੇਂ ਬਣਾਈ ਰੱਖ ਸਕੇਗਾ ਦਰਅਸਲ, ਅਮਰੀਕਾ ਦੇ ਨਾਲ ਭਾਰਤ ਦੇ ਵਧਦੇ ਰਿਸ਼ਤਿਆਂ ਨੂੰ ਦੇਖਦਿਆਂ ਹੋਇਆਂ ਰੂਸ ਨੂੰ ਇਹ ਲੱਗਣ ਲੱਗਿਆ ਹੈ ਕਿ ਭਾਰਤ ਆਪਣੀ ਰੱਖਿਆ ਜ਼ਰੂਰਤਾਂ ਲਈ ਅਮਰੀਕਾ ਤੋਂ ਵੱਡੀ ਮਾਤਰਾ ’ਚ ਹਥਿਆਰਾਂ ਦੀ ਖਰੀਦ ਕਰ ਰਿਹਾ ਹੈ ਇਹ ਸੱਚ ਵੀ ਹੈ!
ਦੋ ਦਹਾਕੇ ਪਹਿਲਾਂ ਭਾਰਤ 80 ਫ਼ੀਸਦੀ ਰੱਖਿਆ ਉਪਕਰਨ ਰੂਸ ਤੋਂ ਖਰੀਦਦਾ ਸੀ ਜੋ ਹੁਣ ਘਟ ਕੇ 60ਫੀਸਦੀ ਰਹਿ ਗਿਆ ਹੈ ਇਸ ਬਦਲਾਅ ਦੀਆਂ ਦੋ ਵੱਡੀਆਂ ਵਜ੍ਹਾ ਹਨ ਪਹਿਲਾ, ਸੰਸਾਰਿਕ ਪੱਧਰ ’ਤੇ ਜਿਸ ਤਰ੍ਹਾਂ ਨਾਲ ਆਪਸੀ ਸਬੰਧਾਂ ਦਾ ਰੂਪ ਬਦਲ ਰਿਹਾ ਹੈ, ਉਸ ਨਾਲ ਭਾਰਤ ਹੀ ਨਹੀਂ ਦੁਨੀਆ ਦਾ ਕੋਈ ਵੀ ਦੇਸ਼ ਆਪਣੀ ਰੱਖਿਆ ਜ਼ਰੂਰਤਾਂ ਲਈ ਕਿਸੇ ਇੱਕ ਦੇਸ਼ ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ ਹੈ ਦੂਜਾ, ਚੀਨ ਭਾਰਤ ਦੀ ਘੇਰਾਬੰਦੀ ’ਚ ਜੁਟਿਆ ਹੋਇਆ ਹੈ, ਉਸ ਨੂੰ ਦੇਖਦਿਆਂ ਭਾਰਤ ਲਈ ਅਤਿਆਧੁਨਿਕ ਉਚ ਤਕਨੀਕ ਦੇ ਹਥਿਆਰ ਖਰੀਦਣਾ ਜ਼ਰੂਰੀ ਹੈ, ਖਾਸ ਕਰਕੇ ਡੋਕਲਾਮ ਵਿਵਾਦ ਤੋਂ ਬਾਅਦ ਭਾਰਤ ਨੂੰ ਲੱਗਣ ਲੱਗਿਆ ਹੈ ਕਿ ਉਸ ਨੂੰ ਆਪਣੀ ਸਾਮਰਿਕ ਸੁਰੱਖਿਆ ਲਈ ਅਮਰੀਕਾ ਤੋਂ ਉਚ ਤਕਨੀਕ ਦੇ ਹਥਿਆਰ ਮਿਲ ਸਕਦੇ ਹਨ।
ਸੱਚ ਤਾਂ ਇਹ ਹੈ ਕਿ ਭਾਰਤ-ਰੂਸ ਸਬੰਧ ਇਸ ਵਕਤ ਦੇ ਦੌਰ ਸ਼ਸੋਪੰਜ ਤੋਂ ਲੰਘ ਰਹੇ ਹਨ ਸਸ਼ੋਪੰਜ ਦੀ ਇਹ ਸਥਿਤੀ ਰੂਸੀ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਤੋਂ ਬਾਅਦ ਹੋਰ ਜਿਆਦਾ ਵਧ ਗਈ ਰੂਸੀ ਵਿਦੇਸ਼ ਮੰਤਰੀ ਸਰਗੋਈ ਲਾਵਰੋਵ ਇਸ ਸਾਲ ਅਪਰੈਲ ਮਹੀਨੇ ’ਚ ਭਾਰਤ ਯਾਤਰਾ ਕੀਤੀ ਯਾਤਰਾ ’ਤੇ ਨਵੀਂ ਦਿੱਲੀ ਆਏ ਸਨ ਭਾਰਤ ਦੀ ਯਾਤਰਾ ਦੇ ਤੁਰੰਤ ਬਾਅਦ ਸਰਗੋਈ ਪਾਕਿਸਤਾਨ ਦੌਰੇ ’ਤੇ ਵੀ ਗਏ ਸਨ ਸਰਗੋਈ ਨੇ ਆਪਣੇ ਪਾਕਿ ਦੌਰੇ ਦੌਰਾਨ ਪਾਕਿਸਤਾਨ ਨੂੰ ਵਿਸੇਸ਼ ਫੌਜੀ ਹਥਿਆਰ ਦਿੱਤੇ ਜਾਣ ਦੀ ਗੱਲ ਕਹੀ ਸੀ ਭਾਰਤ ਯਾਤਰਾ ਤੋਂ ਤੁਰੰਤ ਬਾਅਦ ਸਰਗੋਈ ਦਾ ਪਾਕਿ ਦੌਰਾ ਅਤੇ ਉਨ੍ਹਾਂ ਵੱਲੋਂ ਕੀਤੀ ਗਏ ਐਲਾਨ ਭਾਰਤ ਲਈ ਇੱਕ ਵੱਡਾ ਕੂਟਨੀਤਿਕ ਝਟਕਾ ਸੀ।
ਹਲਾਂਕਿ ਇਹ ਨਹੀਂ ਦੱਸਿਆ ਗਿਆ ਸੀ ਕਿ ਉਹ ਪਾਕਿਸਤਾਨ ਨੂੰ ਕਿਹੜਾ ਹਥਿਆਰ ਦੇਵੇਗਾ ਕਿਉਂਕਿ ਜਿਆਦਾਤਰ ਭਾਰਤੀ ਹਥਿਆਰ ਰੂਸ ਦੀ ਮੱਦਦ ਨਾਲ ਬਣੇ ਹੋਏ ਹਨ, ਇਸ ਲਈ ਰੂਸੀ ਵਿਦੇਸ਼ ਮੰਤਰੀ ਦੇ ਇਸ ਐਲਾਨ ਨਾਲ ਭਾਰਤ ਦਾ ਚਿੰਤਤ ਹੋਣਾ ਸੁਭਾਵਿਕ ਹੈ ਪਿਛਲੇ 9 ਸਾਲ ’ਚ ਰੂਸੀ ਵਿਦੇਸ਼ਮੰਤਰੀ ਨੇ 3 ਵਾਰ ਪਾਕਿਸਤਾਨ ਦਾ ਦੌਰਾ ਕੀਤਾ ਹੈ ਅਜਿਹੇ ’ਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਜਾਰਜੀਆ ਯਾਤਰਾ ਨੂੰ ਰੂਸ ਨੂੰ ਵੱਡੇ ਜਵਾਬ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਜੈਸ਼ੰਕਰ ਦੀ ਯਾਤਰਾ ਯਕੀਨੀ ਤੌਰ ’ਤੇ ਸਾਡੇ ਦੇਸ਼ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੂਹਰੇ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਅਪਗ੍ਰੇਡ ਕਰਨ ’ਚ ਇੱਕ ਵੱਡੀ ਭੂਮਿਕਾ ਨਿਭਾਉਣ ਲਈ ਹੈ।
ਦੂਜੇ ਪਾਸੇ ਭਾਰਤ ਨੇ ਵੀ ਜਾਰਜੀਆ ਦੇ ਲੋਕਾਂ ਨੂੰ ਜਾਰਜੀਆ ਦੀ ਮਹਾਂਰਾਣੀ ਸੇਂਟ ਕਵੀਨ ਕੇਤੇਵਨ ਦੇ ਅਵਸ਼ੇਸ਼ ਸੌਂਪ ਕੇ ਇੱਕ ਤਰ੍ਹਾਂ ਨਾਲ ਭਾਵਨਾਤਮਕ ਸੰਦੇਸ਼ ਦਿੱਤਾ ਰਾਣੀ ਦੇ ਅਵਸ਼ੇਸਾਂ ਦੇ ਨਾਲ ਜਾਰਜੀਆ ਦੇ ਲੋਕਾਂ ਦਾ ਡੂੰਘਾ ਲਗਾਓ ਹੈ ਜਾਰਜੀਆ ਦੀ ਜਨਤਾ ਅਤੇ ਉਥੋਂ ਦੀ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਭਾਰਤ ਸਰਕਾਰ ਤੋਂ ਕਵੀਨ ਕੇਤੇਵਨ ਦੇ ਅਵਸੇਸ਼ ਦਿੱਤੇ ਜਾਣ ਦੀ ਮੰਗ ਕਰ ਰਹੀ ਸੀ ਹੁਣ 390 ਸਾਲ ਤੋਂ ਬਾਅਦ ਖੁਦ ਵਿਦੇਸ਼ ਮੰਤਰੀ ਵੱਲੋਂ ਅਵਸ਼ੇਸ਼ ਲੈ ਕੇ ਜਾਣਾ ਜਾਰਜੀਆ ਦੇ ਲੋਕਾਂ ਲਈ ਇੱਕ ਵੱਡਾ ਭਾਵਨਾਤਮਕ ਸੰਦੇਸ਼ ਮੰਨਿਆ ਜਾ ਰਿਹਾ ਹੈ।
ਸੇਂਟ ਕਵੀਨ ਕੇਤੇਵਨ 17ਵੀਂ ਸਤਾਬਦੀ ਦੀ ਜਾਰਜੀਆ ਦੀ ਰਾਣੀ ਸੀ ਪੁਰਤਗਾਲੀ ਸ਼ਾਸਨ ਦੌਰਾਨ ਉਨ੍ਹਾਂ ਨੇ ਗੋਆ ’ਚ ਸ਼ਹਾਦਤ ਪ੍ਰਾਪਤ ਕੀਤੀ ਸੀ 1624 ’ਚ ਇਰਾਨ ਦੇ ਮੁਸਲਿਮ ਸ਼ਾਸਕਾਂ ਨੇ ਮਹਾਂਰਾਣੀ ’ਤੇ ਇਸਲਾਮ ਧਰਮ ਨੂੰ ਕਬੂਲ ਕਰਨ ਲਈ ਦਬਾਅ ਪਾਇਆ, ਪਰ ਸੇਂਟ ਕਵੀਨ ਕੇਤੇਵਨ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਮਹਾਂਰਾਣੀ ਦੇ ਇਨਕਾਰ ਨਾਲ ਸ਼ੁੱਧ ਇਰਾਨ ਦੇ ਕਰੂਰ ਸਾਸਕਾਂ ਨੇ ਰਾਣੀ ਸੇਂਟ ਕਵੀਨ ਕੇਤੇਵਨ ਦੀ ਹੱਤਿਆ ਕਰ ਦਿੱਤੀ ਸੀ ਮੱਧਕਾਲੀਨ ਪੁਰਤਗਾਲੀ ਅਭਿਲੇਖਾਂ ਦੇ ਆਧਾਰ ’ਤੇ ਉਨ੍ਹਾਂ ਦੇ ਅਵਸ਼ੇਸ਼ 2005 ’ਚ ਗੋਲਡ ਗੋਆ ਦੇ ਇੱਕ ਚਰਚ ’ਚੋਂ ਮਿਲੇ ਸਨ ਡੀਐਨਏ ਟੈਸਟ ਤੋਂ ਵੀ ਇਹ ਸਾਬਤ ਹੋ ਗਿਆ ਕਿ ਚਰਚ ’ਚ ਮਿਲੇ ਅਵਸ਼ੇਸ਼ ਸੇਂਟ ਕਵੀਨ ਦੇ ਹੀ ਹਨ ਯਾਤਰਾ ਦੌਰਾਨ ਐਸ਼. ਜੈਸ਼ੰਕਰ ਨੇ ਜਾਰਜੀਆ ਦੇ ਪੀਐਮ ਨਾਲ ਵੀ ਮੁਲਾਕਾਤ ਕੀਤੀ।
ਕੋਈ ਦੋ ਰਾਇ ਨਹੀਂ ਕਿ ਵਿਦੇਸ਼ ਮੰਤਰੀ ਦੀ ਜਾਰਜੀਆ ਯਾਤਰਾ ਰੂਸ ਲਈ ਸਖ਼ਤ ਸੰਦੇਸ਼ ਤਾਂ ਹੈ ਹੀ ਨਾਲ ਹੀ ਇਹ ਭਾਰਤੀ ਕੂਟਨੀਤੀ ’ਚ ਵੀ ਇੱਕ ਵੱਡੇ ਬਦਲਾਅ ਦਾ ਸੰਕੇਤ ਹੈ ਪਰ ਸਾਨੂੰ ਇਸ ਗੱਲ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਪੁਤਿਨ 2036 ਤੱਕ ਸੱਤਾ ’ਚ ਰਹਿਣ ਦੇ ਯੋਗ ਹਨ ਸੀਰੀਆ ’ਚ ਅਮਰੀਕੀ-ਇਜਰਾਈਲ ਗਠਜੋੜ ’ਤੇ ਜਿੱਤ ਤੋਂ ਬਾਅਦ ਜਿਸ ਭਾਰੀ ਮਾਤਰਾ ’ਚ ਫੌਜ ਸਾਜੋ-ਸਮਾਨ ਨਾਲ ਉਨ੍ਹਾਂ ਨੇ ਚੀਨ ਦੇ ਸਹਿਯੋਗ ਨਾਲ ਵੋਸਟੋਕ-2018 ਕੀਤਾ ਸੀ, ਉਸ ਤੋਂ ਉਨ੍ਹਾਂ ਦੇ ਇਰਾਦੇ ਖੁਦ ਹੀ ਪ੍ਰਗਟ ਹੋ ਜਾਂਦੇ ਹਨ ਅਜਿਹੇ ’ਚ ਭਾਰਤ ਨੂੰ ਵਿਦੇਸ਼ ਨੀਤੀ ਦੇ ਮੋਰਚਿਆਂ ’ਤੇ ਸੰਤੁਲਨ ਬਣਾ ਕੇ ਹੀ ਅੱਗੇ ਵਧਣਾ ਚਾਹੀਦਾ ਇਹੀ ਭਾਰਤ ਲਈ ਸਰਵਸ੍ਰੇਸਠ ਹੈ।
ਡਾ. ਐਨਕੇ ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।