ਜਲਵਾਯੂ ਤਬਦੀਲੀ ਦਾ ਅਸਰ

Climate

ਜਲਵਾਯੂ ਤਬਦੀਲੀ ਦਾ ਅਸਰ

ਜਲਵਾਯੂ ਤਬਦੀਲੀ ਦੇ ਜਿਸ ਮਾੜੇ ਅਸਰ ਦੇ ਖਤਰਿਆਂ ਦਾ ਡਰ ਪ੍ਰਗਟ ਕੀਤਾ ਜਾ ਰਿਹਾ ਸੀ ਉਹ ਚੀਜਾਂ ਹੁਣ ਸਾਹਮਣੇ ਆ ਰਹੀਆਂ ਹਨ ਮੌਨਸੂਨ ਦੌਰਾਨ ਜਦੋਂ ਜੰਮੂ ਕਸ਼ਮੀਰ ਤੇ ਹਿਮਾਚਲ ’ਚੋਂ ਨਿੱਕਲਣ ਵਾਲੀਆਂ ਨਦੀਆਂ ਉਫਾਨ ’ਤੇ ਰਹਿੰਦੀਆਂ ਸਨ ਪਰ ਕੁਝ ਦਿਨ ਪਹਿਲਾਂ ਵਰਖਾ ਰੁੱਤ ਦੇ ਬਾਵਜੂਦ ਨਦੀਆਂ ’ਚ ਪਾਣੀ ਦਾ ਪੱਧਰ ਹੇਠਾਂ ਚੱਲ ਰਿਹਾ ਸੀ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਮਾਰਚ, ਅਪਰੈਲ ਤੇ ਮਈ ਦੇ ਮਹੀਨੇ ’ਚ ਰਿਕਾਰਡਤੋੜ ਗਰਮੀ ਪੈਣ ਕਾਰਨ ਬਰਫ ਸਮੇਂ ਤੋਂ ਪਹਿਲਾਂ ਹੀ ਪਿਘਲ ਗਈ ਜੇਕਰ ਮੌਨਸੂਨ ਦੇ ਦਿਨਾਂ ’ਚ ਨਦੀਆਂ ’ਚ ਪਾਣੀ ਘੱਟ ਰਹਿੰਦਾ ਹੈ ਤਾਂ ਆਉਣ ਵਾਲੇ ਮਹੀਨਿਆਂ ’ਚ ਖੇਤੀ ਤੇ ਘਰੇਲੂ ਜਰੂਰਤਾਂ ਲਈ ਪਾਣੀ ਦੀ ਕਮੀ ਵੱਡੀ ਸਮੱਸਿਆ ਬਣ ਸਕਦੀ ਹੈ

ਖਾਸ ਕਰਕੇ ਰਾਜਸਥਾਨ ਜਿਹੇ ਸੂਬੇ ’ਚ ਸਤਲੁਜ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ ਜਲਵਾਯੂ ਤਬਦੀਲੀ ਦਾ ਦੂਜਾ ਮਾੜਾ ਅਸਰ ਜ਼ਰੂਰਤ ਤੋਂ ਵੱਧ ਵਰਖਾ ਹੈ ਰਾਜਸਥਾਨ ਦਾ ਸ੍ਰੀਗੰਗਾਨਗਰ ਵਰਗਾ ਸ਼ਹਿਰ ਜਿੱਥੇ ਕਦੇ ਲੋਕ ਵਰਖਾ ਨੂੰ ਤਰਸਦੇ ਸਨ ਉੱਥੇ ਬੀਤੇ ਦਿਨੀਂ ਇੱਕਦਮ ਭਾਰੀ ਵਰਖਾ ਹੋਈ ਜਿਸ ਨਾਲ ਹੜ੍ਹਾਂ ਜਿਹੇ ਹਾਲਾਤ ਪੈਦਾ ਹੋ ਗਏ ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਸਖਤ ਮੁਸ਼ੱਕਤ ਕਰਨੀ ਪਈ ਆਖ਼ਰ ਮਨੁੱਖ ਨੂੰ ਸਮਝਣਾ ਹੀ ਪੈਣਾ ਹੈ

ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਗਲਤੀਆਂ ਸੁਧਾਰਨੀਆਂ ਹੀ ਪੈਣੀਆਂ ਹਨ ਕੁਦਰਤ ਬਹੁਤ ਬਲਵਾਨ ਹੈ ਤੇ ਕ੍ਰੋਧਿਤ ਹੋਈ ਕੁਦਰਤ ਦਾ ਚਿਹਰਾ ਖੌਫ਼ਨਾਕ ਹੈ ਰੁੱਖਾਂ ਦੇ ਮਹੱਤਵ ਨੂੰ ਸਮਝਣਾ ਹੀ ਪੈਣਾ ਹੈ ਰੁੱਖਾਂ ਦੀ ਧੜਾਧੜ ਕਟਾਈ ਰੋਕਣ ਲਈ ਜਤਨ ਕਰਨੇ ਪੈਣਗੇ ਪਰ ਚਿੰਤਾ ਦੀ ਗੱਲ ਹੈ ਕਿ ਪੰਜਾਬ ਸਮੇਤ ਕਈ ਰਾਜਾਂ ’ਚ ਭ੍ਰਿਸ਼ਟਾਚਾਰ ਕਾਰਨ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਦਾ ਰੁਝਾਨ ਹੈ ਜੰਗਲਾਤ ਵਿਭਾਗ ਦੇ ਹੇਠਲੇ ਮੁਲਾਜ਼ਮ ਤੋਂ ਲੈ ਕੇ ਉਤਾਂਹ ਤੱਕ ਦੇ ਅਧਿਕਾਰੀਆਂ, ਮੰਤਰੀਆਂ ਤੱਕ ਉਂਗਲ ਉੱਠ ਰਹੀ ਹੈ ਇਸ ਮਾੜੇ ਰੁਝਾਨ ਦਾ ਨਤੀਜਾ ਸਭ ਦੇ ਸਾਹਮਣੇ ਆ ਰਿਹਾ ਹੈ

ਕਿਤੇ ਵਰਖਾ ਹੈ ਨਹੀਂ ਤੇ ਕਿਤੇ ਜ਼ਿਆਦਾ ਵਰਖਾ ਨੇ ਤਬਾਹੀ ਲਿਆਂਦੀ ਹੋਈ ਹੈ ਦਰੱਖਤ ਲਾਉਣ ਦਾ ਸੁਨੇਹਾ ਦੇਣ ਵਾਲੀਆਂ ਸਰਕਾਰਾਂ ਨੂੰ ਦਰੱਖਤਾਂ ਦੀ ਅੰਨ੍ਹੇਵਾਹ ਤੇ ਦੋ ਨੰਬਰ ਦੀ ਕਟਾਈ ਰੋਕਣੀ ਪਵੇਗੀ ਇਸੇ ਤਰ੍ਹਾਂ ਨਜਾਇਜ਼ ਮਾਈਨਿੰਗ ’ਤੇ ਵੀ ਕਾਬੂ ਪਾਉਣਾ ਪਵੇਗਾ ਕੁਦਰਤ ਨਾਲ ਖਿਲਵਾੜ ਮਨੁੱਖ ਦੀ ਹੋਂਦ ਲਈ ਖਤਰਾ ਬਣ ਗਿਆ ਹੈ ਉੱਤਰਾਖੰਡ ਦੀ ਤਬਾਹੀ ਦਾ ਦਰਦ ਅੱਜ ਵੀ ਭੁੱਲਿਆ ਨਹੀਂ ਪਰ ਅਜਿਹੀਆਂ ਘਟਨਾਵਾਂ ਤੋਂ ਸਬਕ ਨਹੀਂ ਲਿਆ ਗਿਆ ਕੁਦਰਤ ਦੇ ਦਰੱਖਤ ਮਨੁੱਖਤਾ ਦੇ ਰਾਖੇ ਹਨ ਦਰੱਖਤਾਂ ’ਤੇ ਕੁਹਾੜੀ ਮਨੁੱਖ ਦੇ ਆਪਣੇ ਪੈਰਾਂ ’ਤੇ ਕੁਹਾੜੀ ਹੈ ਸਹਿਯੋਗੀ ਦਰੱਖਤਾਂ ’ਤੇ ਕੁਹਾੜਾ ਨਾ ਚਲਾਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ