Murder: ਪ੍ਰਵਾਸੀ ਨੌਜਵਾਨ ਦਾ ਕਤਲ ਕਰਕੇ ਸਰੀਰ ਦੇ ਕੀਤੇ ਟੋਟੇ

Murder

ਮੁੱਖ ਮੁਲਜ਼ਮ ਅਜੇ ਰਾਮ ਨੂੰ ਗ੍ਰਿਫਤਾਰ

Murder: (ਗੁਰਪ੍ਰੀਤ ਸਿੰਘ) ਸੰਗਰੂਰ। ਸ਼ਹਿਰ ਦੇ ਪ੍ਰਤਾਪ ਨਗਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦਾ ਉਸਦੇ ਹੀ ਦੋਸਤ ਨੇ ਬੇਰਹਿਮੀ ਨਾਲ ਕਤਲ ਕਰਨ ਮਗਰੋਂ ਉਸਦੇ ਸਰੀਰ ਦੇ ਕਈ ਟੋਟੇ ਕਰ ਦਿੱਤੇ। ਥਾਣਾ ਸਿਟੀ ਦੇ ਐੱਸਐੱਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ 25 ਫਰਵਰੀ ਨੂੰ ਥਾਣਾ ਸਿਟੀ ਵਿਖੇ ਰਕੇਸ਼ ਕੁਮਾਰ ਨਿਵਾਸੀ ਬਿਹਾਰ ਹਾਲ ਆਬਾਦ ਪ੍ਰਤਾਪ ਨਗਰ ਸੰਗਰੂਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਉਸਦੇ ਭਰਾ ਮੁਕੇਸ਼ ਕੁਮਾਰ ਨੇ ਲਿਖਵਾਈ ਸੀ ਕਿ ਉਸਦੇ ਭਰਾ ਦਾ ਕੁਝ ਪਤਾ ਨਹੀਂ ਲੱਗ ਰਿਹਾ ਉਸ ਅਨੁਸਾਰ 18 ਫਰਵਰੀ ਨੂੰ ਉਸਦੇ ਭਰਾ ਦਾ ਮੋਬਾਈਲ ਫੋਨ ਬੰਦ ਹੋ ਗਿਆ ਜਿਸ ਕਰਕੇ ਉਸਨੇ ਆਪਣੇ ਭਰਾ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਸਦਾ ਕੋਈ ਪਤਾ ਨਾ ਲੱਗਾ।

ਮੁਕੇਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਭਰਾ ਰਕੇਸ਼ ਕੁਮਾਰ ਨੂੰ ਉਨ੍ਹਾਂ ਦੇ ਪਿੰਡ ਦੇ ਵਸਨੀਕ ਜੋ ਉਨ੍ਹਾਂ ਦੇ ਗੁਆਂਢ ਵਿੱਚ ਹੀ ਰਹਿੰਦੇ ਹਨ, ਅਜੇ ਰਾਮ ਅਤੇ ਉਸਦੀ ਲੜਕੀ ਪ੍ਰਿਆ ਕੁਮਾਰੀ, ਲੜਕੇ ਅਕਾਸ਼ ਕੁਮਾਰ ਨੇ ਕਤਲ ਕਰਕੇ ਕਿਤੇ ਸੁੱਟ ਦਿੱਤਾ ਹੈ। ਪੁਲਿਸ ਨੇ ਬਿਆਨ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਪੜਤਾਲ ਕਰਨ ਮਗਰੋਂ ਅਜੇ ਰਾਮ, ਉਸਦੀ ਲੜਕੀ ਪ੍ਰਿਆ ਕੁਮਾਰੀ ਅਤੇ ਲੜਕੇ ਅਕਾਸ਼ ਰਾਮ ਖ਼ਿਲਾਫ ਕਤਲ ਅਧੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ: Ferozepur News: ਗੈਂਗਸਟਰ ਦੀਪਾ ਗ੍ਰਿਫ਼ਤਾਰ, ਤਿੰਨ ਆਧੁਨਿਕ ਹਥਿਆਰ ਬਰਾਮਦ

ਅੱਜ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੁਲਜ਼ਮ ਅਜੇ ਰਾਮ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਦੌਰਾਨ ਕੀਤੀ ਜਿਸ ਵਿੱਚ ਉਸਨੇ ਸਨਸਨੀਖੇਜ ਖੁਲਾਸਾ ਕਰਦਿਆਂ ਦੱਸਿਆ ਕਿ ਘਟਨਾ ਵਾਲੀ ਰਾਤ ਉਸਨੇ ਅਤੇ ਰਾਕੇਸ਼ ਕੁਮਾਰ ਨੇ ਪਹਿਲਾਂ ਸ਼ਰਾਬ ਪੀਤੀ, ਜਦੋਂ ਰਾਕੇਸ਼ ਨਸ਼ੇ ਵਿੱਚ ਟੁੰਨ ਹੋ ਗਿਆ ਤਾਂ ਉਸਨੇ ਪਹਿਲਾਂ ਉਸਦਾ ਕਤਲ ਕੀਤਾ ਤੇ ਮਗਰੋਂ ਉਸਦੇ ਸਰੀਰ ਦੇ ਟੋਟੇ ਕਰਕੇ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤੇ। ਉਸਨੇ ਦੱਸਿਆ ਕਿ ਮ੍ਰਿਤਕ ਰਕੇਸ਼ ਕੁਮਾਰ ਦੇ ਉਸਦੀ ਘਰ ਵਾਲੀ ਨਾਲ ਗੈਰ ਸਮਾਜਿਕ ਸਬੰਧ ਸਨ, ਇਸ ਲਈ ਉਸਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਅੱਜ ਉਸਦੀ ਨਿਸ਼ਾਨਦੇਹੀ ’ਤੇ ਸੋਹੀਆਂ ਵਾਲੇ ਨਾਲੇ ਵਿਚੋਂ ਰਕੇਸ਼ ਕੁਮਾਰ ਦਾ ਗਲਾ ਕੱਢ ਲਿਆ ਅਤੇ ਉਸਦੇ ਧੜ ਦੀ ਭਾਲ ਕੀਤੀ ਜਾ ਰਹੀ ਹੈ। Murder

LEAVE A REPLY

Please enter your comment!
Please enter your name here