ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰਕੇ ਅੰਮ੍ਰਿਤਪਾਲ ਦੇ ਸਾਥੀ ਬਾਰੇ ਕੀਤੇ ਵੱਡੇ ਖੁਲਾਸੇ

Amritpal Singh

ਪਪਲਪ੍ਰੀਤ ਸਿੰਘ ’ਤੇ ਲਗਾਇਆ ਗਿਆ ਹੈ ਐਨਐਸਏ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫੰਰਸ ਦੌਰਾਨ ਅਹਿਮ ਖੁਲਾਸੇ ਕੀਤੇ। ਉਨਾਂ ਕਿਹਾ ਕਿ ਅੰਮ੍ਰਿਤਪਾਲ (Amritpal Singh ) ਦੇ ਸ਼ਾਥੀ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਆਈ ਜੀ ਸੁਖਚੈਨ ਸਿੰਘ ਗਿੰਲ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅੰਮਿ੍ਰਤਸਰ ਰੂਰਲ ਪੁਲਿਸ ਨੇ ਕੱਥੂਨੰਗਲ ਤੋਂ ਗਿ੍ਰਫ਼ਤਾਰ ਕੀਤਾ ਹੈ। ਇਸ ਦੇ ਵਿੱਚ ਕਾਫ਼ੀ ਦੇਰ ਤੋਂ ਕਲਿਊ ਸਨ ਜਿਨ੍ਹਾਂ ’ਤੇ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਪਪਲਪ੍ਰੀਤ ਦੀ ਗਿ੍ਰਫ਼ਤਾਰੀ ਐੱਨਐੱਸਏ ਦੇ ਤਹਿਤ ਕੀਤੀ ਗਈ ਹੈ। ਉਸ ’ਤੇ ਮੁਕੱਦਮਾ ਐਨਐੱਸਏ ਦੇ ਤਹਿਤ ਹੀ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਪਲਪ੍ਰੀਤ ਸਿੰਘ ਛੇ ਹੋਰ ਕੇਸਾਂ ਵਿੱਚ ਲੋੜੀਂਦਾ ਹੈ। ਇਸ ਵਿੱਚ ਜਿਵੇਂ ਹੀ ਹੋਰ ਬਦਲਾਅ ਆਉਣਗੇ ਉਸ ਸਬੰਧੀ ਸਮੇਂ-ਸਮੇਂ ’ਤੇ ਜਾਣਕਾਰੀ ਦਿੱਤੀ ਜਾਂਦੀ ਰਹੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਬਹੁਤ ਹੀ ਵਧੀਆ ਕੰਮ ਕੀਤਾ ਹੈ। ਇਸ ਕੇਸ ਵਿੱਚ ਇੱਕ ਸਪੈਸ਼ਲ ਆਪ੍ਰੇਸ਼ਨ ਦੌਰਾਨ ਪਪਲਪ੍ਰੀਤ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।  (Amritpal Singh)

ਨੇਪਾਲ ਬਾਰਡਰ ‘ਤੇ ਅੰਮ੍ਰਿਤਪਾਲ (Amritpal) ਦੇ ਪੋਸਟਰ ਲੱਗੇ ਹਨ

Amritpal

ਅੰਮ੍ਰਿਤਪਾਲ ਦੇ ਨੇਪਾਲ ਭੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ ਸੋਨੌਲੀ ‘ਤੇ ਅੰਮ੍ਰਿਤਪਾਲ ਅਤੇ ਪਾਪਲਪ੍ਰੀਤ ਦੇ ਪੋਸਟਰ ਲਗਾਏ ਗਏ ਹਨ। ਪੰਜਾਬ ਤੋਂ ਫਰਾਰ ਹੋਏ ‘ਵਾਰਿਸ ਪੰਜਾਬ ਦੇ’ ਦੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਭਾਰਤ-ਨੇਪਾਲ ਸਰਹੱਦ ‘ਤੇ ਅਲਰਟ ਜਾਰੀ ਕੀਤਾ ਗਿਆ ਹੈ। ਸੋਨੌਲੀ ਬਾਰਡਰ ‘ਤੇ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਦੇ ਪੋਸਟਰ ਲਗਾਏ ਗਏ ਹਨ। ਸ਼ਸਤਰ ਸੀਮਾ ਬੱਲ ਅਤੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਭਾਰਤ ਤੋਂ ਨੇਪਾਲ ਆਉਣ ਵਾਲੇ ਵਾਹਨਾਂ ਅਤੇ ਯਾਤਰੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ