ਪਟਵਾਰੀ ਦੇ 20 ਰੁਪਇਆਂ ਦੇ ਮਸਲੇ ‘ਚ ਆਈ ਜੀ ਢਿੱਲੋਂ ਉਲਝੇ

IG Dhillon, Confused, Over, Patwari, 20 Rupees

ਸੀ.ਬੀ.ਆਈ ਨੇ ਮਾਰਿਆ ਛਾਪਾ | IG Dhillon

  • ਸਾਬਕਾ ਐਸਐਸਪੀ ਦੀ ਸ਼ਿਕਾਇਤ ‘ਤੇ ਕੀਤੀ ਗਈ ਛਾਪੇਮਾਰੀ | IG Dhillon

ਫਿਰੋਜ਼ਪੁਰ, (ਸੱਤਪਾਲ ਥਿੰਦ/ਸੱਚ ਕਹੂੰ ਨਿਊਜ਼)। 2009 ਤੋਂ ਸ਼ੁਰੂ ਹੋਏ ਪਟਵਾਰੀ ਮੋਹਨ ਸਿੰਘ ਦੇ 20 ਰੁਪਇਆਂ ਦੇ ਮਾਮਲੇ ‘ਚ ਜਿੱਥੇ ਹੁਣ ਤੱਕ ਐਸਐਸਪੀ ਅਹੁਦੇ ਤੱਕ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਜਾਂਚ-ਪੜਤਾਲਾਂ ਹੋ ਰਹੀਆਂ ਹਨ ਉੱਥੇ ਹੀ ਇਸ ਮਾਮਲੇ ਦੇ ਸਬੰਧੀ ‘ਚ ਫਿਰੋਜ਼ਪੁਰ ਰੇਜ਼ ਦੇ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਦੀ ਪੜਤਾਲਾਂ ਵੀ ਸ਼ੁਰੂ ਹੋ ਗਈਆਂ, ਜਿਸ ਨੂੰ ਲੈ ਕੇ ਸ਼ੁੱਕਰਵਾਰ ਦੀ ਰਾਤ ਨੂੰ ਸੀ.ਬੀ.ਆਈ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਦੇ ਆਈ.ਜੀ. ਦੀ ਪਟਿਆਲਾ ‘ਚ ਮੌਜ਼ੂਦ ਰਿਹਾਇਸ਼ ‘ਤੇ ਛਾਪਾ ਮਾਰਿਆ ਇਸ ਮਗਰੋਂ ਸੀ.ਬੀ.ਆਈ ਦੀ ਟੀਮ ਵੱਲੋਂ ਫਿਰੋਜ਼ਪੁਰ ਸਰਕਾਰੀ ਰਿਹਾਇਸ਼ ‘ਤੇ ਵੀ ਛਾਪਾ ਮਾਰਿਆ ਗਿਆ ਹੈ। (IG Dhillon)

ਪਤਾ ਲੱਗਿਆ ਹੈ ਕਿ ਟੀਮ ਵੱਲੋਂ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਟਵਾਰੀ ਮੋਹਨ ਸਿੰਘ ਵੱਲੋਂ ਫਰਦ ਲਈ ਐਸਐਸਪੀ ਸ਼ਿਵ ਕੁਮਾਰ ਤੋਂ 20 ਰੁਪਏ ਲੈਣ ਬਦਲੇ ਬਾਅਦ ਐਸਐਸਪੀ ਵੱਲੋਂ ਪੁਲਿਸ ਅਧਿਕਾਰੀਆਂ ਦੀ ਮੱਦਦ ਨਾਲ ਪਟਵਾਰੀ ਮੋਹਨ ਸਿੰਘ ‘ਤੇ ਕੀਤੇ ਤਸ਼ਦੱਦ ਦਾ ਮਾਮਲਾ ਦਰਜ ਹੋਣ ਤੋਂ  ਬਾਅਦ ਮਾਮਲੇ ਦੀ ਜਾਂਚ ਆਈ.ਜੀ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ‘ਚ ਬਣੀ ਟੀਮ ਵੱਲੋਂ ਕੀਤੀ ਜਾ ਰਹੀ ਹੈ।  ਜਿਸ ਮਾਮਲੇ ‘ਚ ਸਾਬਕਾ ਐਸਐਸਪੀ ਵੱਲੋਂ ਸੀ.ਬੀ.ਆਈ ਨੂੰ ਆਈ.ਜੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ”ਮਿਡਲ ਮੈਨ” ਰਾਹੀ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ ਗਈ, ਜਿਸਦੇ ਅਧਾਰ ‘ਤੇ ਸੀਬੀਆਈ ਵੱਲੋਂ ਆਈਜੀ ਗੁਰਿੰਦਰ ਸਿੰਘ ਢਿੱਲੋਂ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ ਹੈ।

ਇਸ ਸਬੰਧੀ ਆਈਜੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਟਵਾਰੀ ਦੀ ਸਰਕਾਰੀ 20 ਰੁਪਏ ਫੀਸ ਦੇ ਮਾਮਲੇ ਦੀ ਜਾਂਚ ਸਬੰਧੀ ਉਹਨਾਂ ਦੀ ਅਗਵਾਈ ‘ਚ ਇੱਕ ਟੀਮ ਬਣਾਈ ਹੋਈ ਹੈ। ਇਸ ਕੇਸ ਵਿੱਚ ਉਸ ਦੇ ਵੱਲੋਂ ਸਾਬਕਾ ਐਸਐਸਪੀ ਖ਼ਿਲਾਫ਼ ਕਾਰਵਾਈ ਵਾਸਤੇ ਲਿਖਿਆ ਗਿਆ ਸੀ, ਜਿਸ ਕਾਰਨ ਉਹਨਾਂ ਦੀਆਂ ਸ਼ਿਕਾਇਤਾਂ ਸਾਬਕਾ ਐਸਐਸਪੀ ਸ਼ਿਵ ਕੁਮਾਰ ਵੱਲੋਂ ਸੀਬੀਆਈ ਨੂੰ ਕੀਤੀਆਂ ਗਈਆਂ ਹਨ, ਜਿਸਦੇ ਆਧਾਰ ‘ਤੇ ਸੀਬੀਆਈ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ।