Cardamom: ਕੋਚੀ (ਏਜੰਸੀ)। ਮਸਾਲੇ ਬੋਰਡ ਨੇ ਇੱਕ ਜਨਤਕ ਨੋਟਿਸ ’ਚ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਲਾਇਸੈਂਸ ਤੋਂ ਬਿਨਾਂ ਇਲਾਇਚੀ ਦਾ ਵਪਾਰ ਕਰਨ ਦੀ ਇਜਾਜ਼ਤ ਨਹੀਂ ਹੈ। ਮਸਾਲੇ ਬੋਰਡ ਅਨੁਸਾਰ, ਕਿਸੇ ਵੀ ਵਪਾਰੀ ਨੂੰ ਇਲਾਇਚੀ (ਲਾਈਸੈਂਸਿੰਗ ਤੇ ਮਾਰਕੀਟਿੰਗ) ਨਿਯਮ, 1987 ਤੇ ਮਸਾਲੇ ਬੋਰਡ ਐਕਟ, 1986 ਤਹਿਤ ਬੋਰਡ ਵੱਲੋਂ ਜਾਰੀ ਪ੍ਰਮਾਣਿਤ ਲਾਇਸੈਂਸ ਹਾਸਲ ਕਰਨ ਤੋਂ ਬਾਅਦ ਹੀ ਇਲਾਇਚੀ ਵੇਚਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰੋਬਾਰੀ ਜਾਂ ਸੰਸਥਾ ਸਬੰਧਤ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਇਹ ਖਬਰ ਵੀ ਪੜ੍ਹੋ : Farmer Protest: ਦਿੱਲੀ ਕੂਚ ਨੂੰ ਲੈ ਕੇ ਕਿਸਾਨ ਪੱਬਾਂ ਭਾਰ, ਸਰਕਾਰਾਂ ਸਣੇ ਏਜੰਸੀਆਂ ਅਲਰਟ
ਮਸਾਲੇ ਬੋਰਡ ਅਨੁਸਾਰ, ਲਾਇਸੈਂਸ ਪ੍ਰਣਾਲੀ ਦਾ ਉਦੇਸ਼ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨਾ ਤੇ ਇਲਾਇਚੀ ਵਪਾਰ ਦੇ ਅੰਦਰ ਨਿਰਪੱਖ ਸੌਦੇ ਨੂੰ ਯਕੀਨੀ ਬਣਾਉਣਾ ਹੈ। ਬੋਰਡ ਦੂਜੇ ਸੂਬਿਆਂ ’ਚ ਦਸਤੀ ਨਿਲਾਮੀ ਤੋਂ ਇਲਾਵਾ ਪੁੱਟਦੀ, ਕੇਰਲਾ ਤੇ ਬੋਦੀਨਾਇਕਨੂਰ, ਤਾਮਿਲਨਾਡੂ ਵਿਖੇ ਈ-ਨਿਲਾਮੀ ਕੇਂਦਰਾਂ ਰਾਹੀਂ ਇਲਾਇਚੀ ਦੀ ਨਿਲਾਮੀ ਕਰਦਾ ਹੈ। ਮਸਾਲੇ ਬੋਰਡ ਨੇ ਹਿੱਸੇਦਾਰਾਂ ਨੂੰ ਸਪਾਈਸ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਅਧਿਕਾਰਤ ਨਿਲਾਮੀਕਾਰਾਂ ਦੀ ਸੂਚੀ ਦੀ ਪੁਸ਼ਟੀ ਕਰਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨੋਟਿਸ ਲੋਕਾਂ ਲਈ ਚੇਤਾਵਨੀ ਹੈ ਕਿਉਂਕਿ ਹੋਰ ਖੇਤਰਾਂ ’ਚ ਵੀ ਇਸ ਤਰ੍ਹਾਂ ਦੀ ਉਲੰਘਣਾ ਕੀਤੀ ਜਾ ਸਕਦੀ ਹੈ। Cardamom