(ਏਜੰਸੀ) ਨਵੀਂ ਦਿੱਲੀ। ਸਿਆਸੀ ਪਾਰਟੀਆਂ ‘ਤੇ ਬੇਨਾਮੀ ਨਗਦ ਚੰਦੇ ਦੀ ਹੱਦ 20,000 ਰੁਪਏ ਤੋਂ ਘਟਾ ਕੇ 2,000 ਤੱਕ ਸੀਮਤ ਕਰਨ ਤੋਂ ਬਾਅਦ ਸਰਕਾਰ ਅਜਿਹਾ ਕਾਨੂੰਨੀ ਸੋਧ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਉਨ੍ਹਾਂ ਹਰ ਸਾਲ ਦਸੰਬਰ ਤੱਕ ਆਮਦਨ ਦਾ ਵੇਰਵਾ ਵਿਭਾਗ ‘ਚ ਦਾਖਲ ਕਰਨਾ ਜ਼ਰੂਰੀ ਹੋਵੇਗਾ ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਮਿਲੀ ਟੈਕਸ ਛੋਟ ਖਤਮ ਹੋ ਜਾਵੇਗੀ ਸਰਕਾਰ ਨੇ 2017-18 ਦੇ ਬਜਟ ‘ਚ ਚੋਣਾਂਵੀ ਬਾਂਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਬੈਂਕਾਂ ਤੋਂ ਇਹ ਬਾਂਡ ਖਰੀਦਣ ਵਾਲਿਆਂ ਦਾ ਨਾਂਅ ਗੁਪਤ ਰੱਖਿਆ ਜਾਵੇਗਾ ਤੇ ਇਸਦੇ ਲਈ ਕਾਨੂੰਨ ‘ਚ ਸੋਧ ਕਰਨ ਦਾ ਮਤਾ ਹੈ ਕੇਂਦਰੀ ਵਿੱਤ ਮੰਤਰਾਲੇ ‘ਚ ਮਾਲਿਆ ਸਕੱਤਰ ਹਸਮੁੱਖ ਅਧੀਆ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਆਮਦਨ ਕਰ ਤੋਂ ਛੋਟ ਮਿਲੀ ਹੋਈ ਹੈ ਪਰ ਅੱਧੀਆਂ ਪਾਰਟੀਆਂ ਅਜਿਹੀਆਂ ਹਨ, ਜੋ ਆਪਣੀ ਆਮਦਨ ਤੇ ਨਿਵੇਸ਼ ਦਾ ਵੇਰਵਾ (ਆਈਟੀਆਰ) ਵਿਭਾਗ ਨੇ ਪੇਸ਼ ਨਹੀਂ ਕਰਦੇ। (Returns )
ਸਿਆਸੀ ਚੰਦੇ ‘ਚ ਸਪੱਸ਼ਟਤਾ ਲਿਆਉਣ ਲਈ ਮੰਤਰੀ ਅਰੁਣ ਜੇਤਲੀ ਨੇ ਇਸ ਵਾਰ ਦੇ ਬਜਟ ਦੇ ਨਾਲ ਪੇਸ਼ ਵਿੱਤੀ ਬਿੱਲ ‘ਚ ਆਮਦਨ ਕਰ ਕਾਨੂੰਨ ‘ਚ ਅਜਿਹੇ ਸੋਧ ਦਾ ਮਤਾ ਦਿੱਤਾ ਹੈ, ਜਿਸ ਦੇ ਤਹਿਤ ਪਾਰਟੀਆਂ ਨੂੰ ਹਰ ਸਾਲ ਦਸੰਬਰ ਤੱਕ ਆਈਟੀਆਰ ਦਾਖਲ ਕਰਨਾ ਜ਼ਰੂਰੀ ਹੋ ਜਾਵੇਗਾ ਉਦਾਹਰਨ ਲਈ ਉਨ੍ਹਾਂ ਆਕਲਨ ਸਾਲ 2018-19 ਭਾਵ (1 ਅਪਰੈਲ 2017 ਤੋਂ ਸ਼ੁਰੂ ਹੋਏ ਸਾਲ 2017-18 ਦੀ ਆਮਦਨ ਦੇ ਆਕਲਨ ਦੇ ਸਾਲ) ਲਈ ਆਮਦਨ ਵਿਭਾਗ ‘ਚ 31 ਦਸੰਬਰ 2018 ਤੱਕ ਵੇਰਵਾ ਪੇਸ਼ ਕਰਨਾ ਪਵੇਗਾ ਅਧੀਆ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੇ ਦਸੰਬਰ ਤੱਕ ਆਈਟੀਆਰ ਦਾਖਲ ਨਹੀਂ ਕੀਤਾ ਤਾਂ ਉਨ੍ਹਾਂ ਦੀ ਟੈਕਸ ਛੋਟ ਖਤਮ ਹੋ ਜਾਵੇਗੀ ਅਸੀਂ ਇਸਦੇ ਲਈ ਉਨ੍ਹਾਂ ਨੋਟਿਸ ਭੇਜਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ