ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਜੇਕਰ ਇਨਸਾਨ ਸੰ...

    ਜੇਕਰ ਇਨਸਾਨ ਸੰਤਾਂ ਦੇ ਬਚਨ ਮੰਨੇ ਤਾਂ ਕੋਈ ਕਮੀ ਨਹੀਂ ਰਹਿੰਦੀ’ : ਪੂਜਨੀਕ ਗੁਰੂ ਜੀ

    Saing Dr. MSG

    ਜੇਕਰ ਇਨਸਾਨ ਸੰਤਾਂ ਦੇ ਬਚਨ ਮੰਨੇ ਤਾਂ ਕੋਈ ਕਮੀ ਨਹੀਂ ਰਹਿੰਦੀ’

    (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਸਤਿਗੁਰੂ, ਮੁਰਸ਼ਦ-ਏ-ਕਾਮਿਲ ਉਹ ਸੰਦੇਸ਼ ਦਿੰਦੇ ਹਨ, ਜੋ ਜੀਵਾਂ ਦੇ ਦੋਵਾਂ ਜਹਾਨਾਂ ਦੇ ਕਾਜ ਸਵਾਰ ਦੇਵੇ। ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਸ ਧਰਤੀ ’ਤੇ ਜਦੋਂ ਤੱਕ ਇਨਸਾਨ ਰਹੇ, ਉਦੋਂ ਤੱਕ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇ ਗ਼ਮ, ਦੁੱਖ-ਦਰਦ, ਚਿੰਤਾ, ਪਰੇਸ਼ਾਨੀਆਂ ਤੋਂ ਜੀਵ ਆਜ਼ਾਦ ਹੋ ਜਾਵੇ ਅਤੇ ਦੇਹਾਂਤ ਉਪਰੰਤ ਆਤਮਾ ਆਵਾਗਮਨ ’ਚ ਨਾ ਜਾ ਕੇ ਜਨਮ-ਮਰਨ ਦੇ ਚੱਕਰ ਤੋਂ ਆਜ਼ਾਦ ਹੋ ਜਾਵੇ ਇਸ ਲਈ ਸੰਤ,ਪੀਰ-ਫ਼ਕੀਰ ਆਉਦੇ ਹਨ, ਜੀਵਾਂ ਨੂੰ ਸਮਝਾਉਦੇ ਹਨ ਤੇ ਇਨਸਾਨੀਅਤ ਦਾ ਪਾਠ ਪੜ੍ਹਾਉਦੇ ਹਨ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੋ ਬਚਨ ਸੁਣ ਕੇ ਮੰਨ ਲੈਂਦੇ ਹਨ, ਬਚਨਾਂ ’ਤੇ ਅਮਲ ਕਰਦੇ ਹਨ, ਉਨ੍ਹਾਂ ਨੂੰ ਉਹ ਖੁਸ਼ੀਆਂ ਨਸੀਬ ਹੁੰਦੀਆਂ ਹਨ, ਉਹ ਰਹਿਮੋ-ਕਰਮ ਵਰਸਦਾ ਹੈ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਸੰਤਾਂ ਦਾ ਕੰਮ ਰਾਹ ਦਿਖਾਉਣਾ ਹੈ, ਚੱਲਣਾ ਇਨਸਾਨ ਦਾ ਕੰਮ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੰਤ ਰਾਹ ਵਿਖਾਉਦੇ ਹਨ ਕਿ ਭਾਈ ! ਇਹ ਰਾਹ ਹੈ ਜੋ ਤੇਰੀ ਮੰਜ਼ਲ ਤੱਕ ਜਾਵੇਗਾ, ਤੈਨੂੰੂ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਮਿਲਾਵੇਗਾ ਅੱੱਗੇ ਜੀਵ ’ਤੇ ਨਿਰਭਰ ਹੈ ਕਿ ਉਹ ਉਸ ਰਾਹ ’ਤੇ ਚੱਲਦਾ ਹੈ ਜਾਂ ਨਹੀਂ ਬਚਨ ਮੰਨਦਾ ਹੈ ਜਾਂ ਨਹੀਂ ਜੇਕਰ ਉਸ ਰਾਹ ’ਤੇ ਚੱਲੇ, ਬਚਨ ਮੰਨੇ ਤਾਂ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ ਤੇ ਇਨਸਾਨ ਖੁਸ਼ੀਆਂ ਦੇ ਕਾਬਲ ਬਣਦਾ ਜਾਂਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here