ਸ੍ਰੀਨਗਰ-ਬਾਰਮੂਲਾ ਰਾਜਮਾਰਗ ’ਤੇ ਮਿਲੇ ਆਈਈਡੀ ਨੂੰ ਕੀਤਾ ਗਿਆ ਨਾਕਾਮ

army-696x410

ਸ੍ਰੀਨਗਰ-ਬਾਰਮੂਲਾ ਰਾਜਮਾਰਗ ’ਤੇ ਮਿਲੇ ਆਈਈਡੀ ਨੂੰ ਕੀਤਾ ਗਿਆ ਨਾਕਾਮ

(ਸੱਚ ਕਹੂੰ ਨਿਊਜ਼) ਸ੍ਰੀਨਗਰ। ਜੰਮੂ-ਕਸ਼ਮੀਰ ਦੇ ਸੋਪੋਰਾ ਉਪ ਜ਼ਿਲ੍ਹੇ ’ਚ ਸ਼ਨਿੱਚਰਵਾਰ ਸਵੇਰੇ ਸੁਰੱਖਿਆ ਬਲਾਂ ਨੇ ਇੱਕ ਵਿਸਫੋਟਕ ਉਪਕਰਨ (ਆਈਡੀਡੀ) ਦਾ ਪਤਾ ਲਾਇਆ ਜਿਸ ਨੂੰ ਬਾਅਦ ’ਚ ਨਸ਼ਟ ਕਰ ਦਿੱਤਾ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੂੰ ਸ੍ਰੀਨਗਰ-ਬਾਰਾਮੂਲਾ ਰਾਜਮਾਰਗ ਨਾਲ ਲੱਗਦੇ ਹਾਗਾਮ ਇਲਾਕੇ ’ਚ ਰੈਗੂਲਰ ਸੜਕਾਂ ਖੋਲ੍ਹਣ ਦੇ ਅਭਿਆਸ ਦੌਰਾਨ ਸ਼ੱਕੀ ਵਸਤੂ ਮਿਲੀ ਹੈ।

ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਇਲਾਕੇ ਦੀ ਤੁਰੰਤ ਘੇਰਾਬੰਦੀ ਕਰ ਦਿੱਤੀ ਗਈ ਤੇ ਰਾਜਮਾਰਗ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ੱਕੀ ਵਸਤੂ ਦੀ ਜਾਂਚ ਲਈ ਤੁਰੰਤ ਬੰਬ ਰੋਕੂ ਦਸਤੇ ਨੂੰ ਸੱਦਿਆ ਗਿਆ ਜਿਸ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਪਾਇਆ ਕਿ ਇਹ ਆਈਈਡੀ ਹੈ। ਇਸ ਤੋਂ ਬਾਅਦ ਬੰਬ ਰੋਕੂ ਦਸਤੇ ਨੇ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਤੇ ਰਾਜਮਾਰਗ ’ਤੇ ਆਵਾਜਾਈ ਨੂੰ ਫਿਰ ਤੋਂ ਸ਼ੁਰੂ ਕਰ ਦਿੱਤੀ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸ਼ਾਇਦ ਸੁਰੱਖਿਆ ਬਲਾਂ ਨੂੰ ਨਿਸ਼ਾਨੀ ਬਣਾਉਣ ਲਈ ਆਈਡੀਡੀ ਲਾਇਆ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here