ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home ਵਿਚਾਰ ਪ੍ਰੇਰਨਾ ਗੁਣਾਂ ਦੀ ਪਛਾਣ...

    ਗੁਣਾਂ ਦੀ ਪਛਾਣ

    Children Education

    ਗੁਣਾਂ ਦੀ ਪਛਾਣ

    ਇੱਕ ਵਾਰ ਰੂਸੀ ਲੇਖਕ ਲਿਓ ਟਾਲਸਟਾਏ ਨੂੰ ਉਨ੍ਹਾਂ ਦੇ ਇੱਕ ਦੋਸਤ ਨੇ ਆਖਿਆ,‘‘ ਮੈਂ ਤੁਹਾਡੇ ਕੋਲ ਇੱਕ ਵਿਅਕਤੀ ਨੂੰ ਭੇਜਿਆ ਸੀ, ਉਸ ਕੋਲ ਉਨ੍ਹਾਂ ਦੀ ਪ੍ਰਤਿਭਾ ਦੇ ਕਾਫ਼ੀ ਸਰਟੀਫ਼ਿਕੇਟ ਸਨ ਪਰ ਤੁਸੀਂ ਉਸ ਨੂੰ ਨਹੀਂ ਚੁਣਿਆ ਮੈਂ ਸੁਣਿਆ ਉਸ ਅਹੁਦੇ ਲਈ ਜਿਸ ਨੂੰ ਚੁਣਿਆ, ਉਸ ਕੋਲ ਕੋਈ ਵੀ ਸਰਟੀਫ਼ਿਕੇਟ ਨਹੀਂ ਸੀ ਉਸ ’ਚ ਕਿਹੜਾ ਅਜਿਹਾ ਗੁਣ ਸੀ ਕਿ ਤੁਸੀਂ ਮੇਰਾ ਕਿਹਾ ਅਣਡਿੱਠਾ ਕਰ ਛੱਡਿਆ?’’ ਲਿਓ ਟਾਲਸਟਾਏ ਨੇ ਆਖਿਆ, ‘‘ਦੋਸਤ! ਜਿਸ ਨੂੰ ਮੈਂ ਚੁਣਿਆ ਹੈ, ਉਸ ਕੋਲ ਅਣਮੁੱਲੇ ਸਰਟੀਫ਼ਿਕੇਟ ਹਨ ਉਸ ਨੇ ਮੇਰੇ ਕਮਰੇ ’ਚ ਆਉਣ ਤੋਂ ਪਹਿਲਾਂ ਇਜਾਜ਼ਤ ਮੰਗੀ ਸੀ

    ਅੰਦਰ ਆਉਣ ਤੋਂ ਪਹਿਲਾਂ ਪੈਰਾਂ ਨੂੰ ਦਰਵਾਜ਼ੇ ’ਤੇ ਰੱਖਿਆ ਤਾਂ ਕਿ ਬੰਦ ਹੋਣ ’ਤੇ ਉਸ ਦੀ ਆਵਾਜ਼ ਨਾ ਹੋਵੇ ਉਸ ਦੇ ਕੱਪੜੇ ਸਧਾਰਨ ਸਨ ਪਰ ਸਾਫ਼-ਸੁਥਰੇ ਸਨ ਉਸ ਨੇ ਬੈਠਣ ਤੋਂ ਪਹਿਲਾਂ ਕੁਰਸੀ ਸਾਫ਼ ਕਰ ਲਈ ਸੀ ਉਸ ’ਚ ਆਤਮ-ਵਿਸ਼ਵਾਸ ਸੀ ਉਹ ਮੇਰੇ ਸਵਾਲਾਂ ਦੇ ਢੁੱਕਵੇਂ ਜਵਾਬ ਦੇ ਰਿਹਾ ਸੀ ਮੇਰੇ ਸਵਾਲ ਖ਼ਤਮ ਹੋਣ ’ਤੇ ਉਹ ਇਜ਼ਾਜ਼ਤ ਲੈ ਕੇ ਚੁੱਪ-ਚਾਪ ਉੱਠਿਆ ਤੇ ਚੁੱਪਚਾਪ ਚਲਾ ਗਿਆ’’ ‘‘ਉਸ ਨੇ ਕਿਸੇ ਤਰ੍ਹਾਂ ਦੀ ਚਾਪਲੂਸੀ ਜਾਂ ਚੋਣ ਕਰਨ ਲਈ ਸਿਫ਼ਾਰਿਸ਼ ਦੀ ਕੋਸ਼ਿਸ਼ ਨਹੀਂ ਕੀਤੀ

    ਇਨ੍ਹਾਂ ਗੁਣਾਂ ਤੇ ਉਸ ਦੇ ਫ਼ਰਜ਼ਾਂ ਤੋਂ ਮੈਂ ਪ੍ਰਭਾਵਿਤ ਹਾਂ ਇਹ ਅਜਿਹੇ ਸਰਟੀਫ਼ਿਕੇਟ ਸਨ, ਜੋ ਬਹੁਤ ਘੱਟ ਵਿਅਕਤੀਆਂ ਕੋਲ ਹੁੰਦੇ ਹਨ ਵਿਅਕਤੀਆਂ ’ਚ ਵਿਹਾਰਕ ਗਿਆਨ ਤੇ ਤਜ਼ਰਬਾ ਹੋਣਾ ਚਾਹੀਦਾ ਹੈ ਅਜਿਹੇ ਗੁਣ ਸੰਪੰਨ ਵਿਅਕਤੀ ਕੋਲ ਜੇਕਰ ਲਿਖਤੀ ਸਰਟੀਫ਼ਿਕੇਟ ਨਾ ਵੀ ਹੋਣ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਹੀ ਦੱਸੋ, ਭਲਾ ਮੈਂ ਉਸਦੀ ਚੋਣ ਕਰਕੇ ਠੀਕ ਕੀਤਾ ਜਾਂ ਗਲਤ?’’ ਉਸ ਦੇ ਦੋਸਤ ਨੂੰ ਕੋਈ ਜਵਾਬ ਨਾ ਅਹੁੜਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.