ਆਈਸੀਸੀ ਟੈਸਟ ਰੈਂਕਿੰਗ;ਵਿਰਾਟ-ਐਂਡਰਸਨ ਦੀ ਬਾਦਸ਼ਾਹਤ ਕਾਇਮ

ਦੁਬਈ, 11 ਨਵੰਬਰ
ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਨੰਬਰ ਇੱਕ ‘ਤੇ ਬਣੇ ਹੋਏ ਹਨ ਉੱਥੇ ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਪਹਿਲੇ ਸਥਾਨ ‘ਤੇ ਹਨ ਹਰਫਨਮੌਲਾ ਦੀ ਰੈਂਕਿੰਗ ‘ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਪਹਿਲੇ ਨੰਬਰ ‘ਤੇ ਮੌਜ਼ੂਦ ਹਨ

 

 
ਇੰਗਲੈਂਡ ਵੱਲੋਂ ਸ਼੍ਰੀਲੰਕਾ ਵਿਰੁੱਧ ਪਹਿਲਾ ਟੈਸਟ ਮੈਚ ਖੇਡਣ ਵਾਲੇ ਬੇਨ ਫੋਕਸ ਅਤੇ ਬੱਲੇਬਾਜ਼ ਕੀਟਨ ਜੇਨਿੰਗਸ ਦੀ ਰੈਂਕਿੰਗ ‘ਚ ਕਾਫ਼ੀ ਫ਼ਾਇਦਾ ਹੋਇਆ ਹੈ ਟੈਸਟ ਦੀ ਪਹਿਲੀ ਪਾਰੀ ‘ਚ 46 ਅਤੇ ਦੂਸਰੀ ‘ਚ ਨਾਬਾਦ 146 ਦੌੜਾਂ ਬਣਾਉਣ ਵਾਲੇ ਜੇਨਿੰਗਸ 41 ਸਥਾਨ ਦੀ ਲੰਮੀ ਛਾਲ ਨਾਲ 46ਵੇਂ ਨੰਬਰ ‘ਤੇ ਪਹੁੰਚ ਗਏ ਹਨ ਆਪਣੇ ਡੈਬਿਊ ਟੇਸਟ ਮੈਚ ਦੀ ਪਹਿਲੀ ਪਾਰੀ ‘ਚ 107 ਅਤੇ ਦੂਸਰੀ ਪਾਰੀ ‘ਚ 37 ਦੌੜਾਂ ਬਣਾਉਣ ਵਾਲੇ ਫੋਕਸ ਨੇ ਪਹਿਲੀ ਵਾਰ ਟੈਸਟ ਰੈਂਕਿੰਗ ‘ਚ ਸ਼ਾਮਲ ਹੁੰਦਿਆਂ ਸਿੱਧਾ 69ਵਾਂ ਸਥਾਨ ਹਾਸਲ ਕਰ ਲਿਆ ਹੈ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਤੋਂ ਬਾਅਦ ਜ਼ਿੰਬਾਬਵੇ ਦੇ ਕਪਤਾਨ ਹੈਮਿਲਟਨ ਮਸਕਾਦਜ਼ਾ 12 ਸਥਾਨ ਦੇ ਫਾਇਦੇ ਨਾਲ 34ਵੇਂ ਅਤੇ ਸ਼ਾਨ ਵਿਲਿਅਮਸ 77ਵੇਂ ਨੰਬਰ ‘ਤੇ ਪਹੁੰਚ ਗਏ ਹਨ

 

 
ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਸਪਿੱਨਰ ਮੋਈਨ ਅਲੀ ਨੂੰ ਚਾਰ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 27ਵੇਂ ਨੰਬਰ ‘ਤੇ ਆ ਗਏ ਹਨ ਜ਼ਿੰਬਾਬਵੇ ਵਿਰੁੱਧ ਬੰਗਲਾਦੇਸ਼ ਵੱਲੋਂ ਪਹਿਲੇ ਹੀ ਟੈਸਟ ਮੈਚ ‘ਚ 11 ਵਿਕਟਾਂ ਲੈਣ ਵਾਲੇ ਤੈਜ਼ਲ ਇਸਲਾਮ ਪੰਜ ਸਥਾਨ ਦੇ ਫਾਇਦੇ ਨਾਲ 31ਵੇਂ ਨੰਬਰ ‘ਤੇ ਆ ਗਏ ਹਨ  ਸ਼੍ਰੀਲੰਕਾ ਦੇ ਦਿਲਰੁਵਾਨ ਪਰੇਰਾ ਪੰਜ ਸਥਾਨ ਦੇ ਫਾਇਦੇ ਨਾਲ 19ਵੇਂ ਸਥਾਨ ‘ਤੇ ਪਹੁੰਚ ਗਏ ਹਨ ਨਾਲ ਹੀ ਉਹ ਹਰਫ਼ਨਮੌਲਾ ਖਿਡਾਰੀਆਂ ‘ਚ 10ਵੇਂ ਸਥਾਨ ‘ਤੇ ਪਹੁੰਚ ਗਏ ਹਨ ਗੇਂਦਬਾਜ਼ਾਂ ‘ਚ ਭਾਰਤ ਦੇ ਰਵਿੰਦਰ ਜਡੇਜਾ ਪੰਜਵੇਂ ਅਤੇ ਹਰਫਨਮੌਲਾਵਾਂ ‘ਚ 9ਵੇਂ ਨੰਬਰ ‘ਤੇ ਹਨ

 

 

ਟਾਪ 10 ਬੱਲੇਬਾਜ਼

1 ਵਿਰਾਟ ਕੋਹਲੀ         ਭਾਰਤ         935
2 ਸਟੀਵ ਸਮਿੱਥ  ਆਸਟਰੇਲੀਆ  910
3. ਕੇਨ ਵਿਲਿਅਮਸਨ                   847
4. ਜੋ ਰੂਟ              ਇੰਗਲੈਂਡ        808
5. ਡੇਵਿਡ ਵਾਰਨਰ                       803
6. ਚੇਤੇਵਸ਼ਵਰ ਪੁਜਾਰਾ                  765
7. ਦਿਮੁਥ ਕਰੁਨਾਰਤਨੇ ਸ਼੍ਰੀਲੰਕਾ   725
8. ਡੀਨ ਐਲਗਰ      ਦੱ.ਅਫ਼ਰੀਕਾ 724
9. ਦਿਨੇਸ਼ ਚਾਂਡੀਮਲ  ਸ਼੍ਰੀਲੰਕਾ     709
10. ਮਾਰਕਰਮ   ਦੱ.ਅਫ਼ਰੀਕਾ      703

ਟੀਮ ਰੈਂਕਿੰਗ ‘ਚ ਭਾਰਤ ਅੱਵਲ
ਭਾਰਤ          116
ਦੱ.ਅਫ਼ਰੀਕਾ 106
ਇੰਗਲੈਂਡ       105
ਨਿਊਜ਼ੀਲੈਂਡ  102
ਆਸਟਰੇਲੀਆ102
ਸ਼੍ਰੀਲੰਕਾ         97
ਪਾਕਿਸਤਾਨ     95
ਵੈਸਟਇੰਡੀਜ਼    76
ਬੰਗਲਾਦੇਸ਼       67
ਜ਼ਿੰਬਾਬਵੇ          2

ਟਾਪ 10 ਗੇਂਦਬਾਜ਼
1.ਜੇਮਸ ਐਂਡਰਸਨ     ਇੰਗਲੈਂਡ      896
2.ਕੇਗਿਸੋ ਰਬਾਦਾ  ਦੱ.ਅਫ਼ਰੀਕਾ      882
3.ਮੁਹੰਮਦ ਅੱਬਾਸ ਪਾਕਿਸਤਾਨ      829
4.ਵਾਰਨਰ ਫਿਲੈਂਡਰ ਦੱ.ਅਫ਼ਰੀਕਾ   826
5.ਰਵਿੰਦਰ ਜਡੇਜਾ     ਭਾਰਤ          812
6.ਟਰੇਂਟ ਬੋਲਟ     ਨਿਊਜ਼ੀਲੈਂਡ       795
7.ਪੈਟ ਕਮਿੰਸ    ਆਸਟਰੇਲੀਆ      784
8.ਰੰਗਨਾ ਹੇਰਾਥ     ਸ਼੍ਰੀਲੰਕਾ        782
9.ਰਵਿਚੰਦਰਨ ਅਸ਼ਵਿਨ ਭਾਰਤ     777
10 ਜੇਸਨਹੋਲਡਰ ਵੈਸਟਇੰਡੀਜ਼      766

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here