ਇੰਗਲੈਂਡ ਦੇ ਹੈਰੀ ਬਰੂਕ ਬਣੇ ਨੰਬਰ-1 ਬੱਲੇਬਾਜ਼
- ਭਾਰਤ ਵੱਲੋਂ ਯਸ਼ਸਵੀ ਜਾਇਸਵਾਲ ਨੰਬਰ-4 ’ਤੇ ਕਾਇਮ
- ਗੇਂਦਬਾਜ਼ੀ ’ਚ ਬੁਮਰਾਹ ਨੰਬਰ-1 ’ਤੇ ਕਾਇਮ
ਸਪੋਰਟਸ ਡੈਸਕ। ICC Ranking 2024: ਇੰਗਲਿਸ਼ ਬੱਲੇਬਾਜ਼ ਹੈਰੀ ਬਰੂਕ ਆਈਸੀਸੀ ਰੈਂਕਿੰਗ ’ਚ ਨੰਬਰ-1 ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਆਪਣੇ ਹੀ ਦੇਸ਼ ਦੇ ਬੱਲੇਬਾਜ਼ ਜੋ ਰੂਟ ਨੂੰ ਪਿੱਛੇ ਛੱਡਿਆ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ’ਚ ਅਸਟਰੇਲੀਆ ਦੇ ਟਰੈਵਿਸ ਹੈੱਡ, ਕਮਿੰਦੂ ਮੈਂਡਿਸ ਤੇ ਤੇਂਬਾ ਬਾਵੁਮਾ ਨੂੰ ਵੀ ਫਾਇਦਾ ਹੋਇਆ ਹੈ। ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੂੰ ਬੱਲੇਬਾਜ਼ਾਂ ਦੀ ਟਾਪ-10 ਸੂਚੀ ’ਚ 3 ਸਥਾਨ ਦਾ ਨੁਕਸਾਨ ਹੋਇਆ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ’ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 890 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ’ਤੇ ਹਨ। ਅਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ, ਉਹ ਹੁਣ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਪੰਜਵੇਂ ਤੇ ਰਵਿੰਦਰ ਜਡੇਜਾ ਛੇਵੇਂ ਸਥਾਨ ’ਤੇ ਹਨ।
ਇਹ ਖਬਰ ਵੀ ਪੜ੍ਹੋ : Ludhiana News: ਡੀਸੀ ਨੇ ਅਚਨਚੇਤ ਸਰਕਾਰੀ ਦਫ਼ਤਰਾਂ ਦੀ ਕੀਤੀ ਚੈਕਿੰਗ, ਗੈਰ-ਹਾਜ਼ਰ ਪਾਏ ਗਏ 48 ਮੁਲਾਜ਼ਮ
ਹੈਰੀ ਬਰੂਕ ਨੰਬਰ-1 ਟੈਸਟ ਬੱਲੇਬਾਜ਼ | ICC Ranking 2024
ਆਈਸੀਸੀ ਵੱਲੋਂ ਜਾਰੀ ਕੀਤੀ ਗਈ ਟੈਸਟ ਰੈਂਕਿੰਗ ’ਚ ਇੰਗਲੈਂਡ ਦੇ ਹੈਰੀ ਬਰੂਕ ਹੁਣ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਪਣੇ ਹੀ ਦੇਸ਼ ਦੇ ਬੱਲੇਬਾਜ਼ ਜੋ ਰੂਟ ਨੂੰ ਪਿੱਛੇ ਛੱਡਿਆ ਹੈ। ਇਸ ਤੋਂ ਪਹਿਲਾਂ ਹੈਰੀ ਬਰੂਕ ਦੂਜੇ ਨੰਬਰ ’ਤੇ ਸਨ। ਹੁਣ ਉਨ੍ਹਾਂ ਦੀ ਰੇਟਿੰਗ ਵੱਧ ਕੇ 898 ਦੀ ਹੋ ਗਈ ਹੈ ਤੇ ਉਹ ਇੱਕ ਨੰਬਰ ਅੱਗੇ ਲੰਘ ਗਏ ਹਨ। ਇੰਗਲੈਂਡ ਦੇ ਹੀ ਬੱਲੇਬਾਜ਼ ਜੋ ਰੂਟ ਦੂਜੇ ਸਥਾਨ ’ਤੇ ਹਨ। ਉਸ ਦੀ ਰੇਟਿੰਗ 897 ਹੈ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ 812 ਦੀ ਰੇਟਿੰਗ ਨਾਲ ਤੀਜੇ ਸਥਾਨ ’ਤੇ ਤੇ ਭਾਰਤ ਦੀ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ 811 ਦੀ ਰੇਟਿੰਗ ਨਾਲ ਚੌਥੇ ਸਥਾਨ ’ਤੇ ਬਰਕਰਾਰ ਹਨ।
ਟਰੈਵਿਸ ਹੈੱਡ ਨੂੰ 6 ਸਥਾਨਾਂ ਦਾ ਫਾਇਦਾ
ਟਰੈਵਿਸ ਹੈੱਡ ਨੂੰ ਭਾਰਤ ਖਿਲਾਫ ਦੂਜੇ ਟੈਸਟ ’ਚ ਸ਼ਾਨਦਾਰ ਸੈਂਕੜਾ ਲਾਉਣ ਦਾ ਫਾਇਦਾ ਮਿਲਿਆ। ਉਸ ਨੇ ਇੱਕੋ ਸਮੇਂ 6 ਸਥਾਨਾਂ ਦੀ ਛਾਲ ਮਾਰੀ ਹੈ। ਉਹ ਹੁਣ 781 ਦੀ ਰੇਟਿੰਗ ਨਾਲ ਪੰਜਵੇਂ ਨੰਬਰ ’ਤੇ ਪਹੁੰਚ ਗਿਆ ਹੈ। ਸ਼੍ਰੀਲੰਕਾ ਦੇ ਕਮਿੰਦੂ ਮੈਂਡਿਸ ਨੂੰ ਵੀ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਉਹ ਹੁਣ 759 ਦੀ ਰੇਟਿੰਗ ਨਾਲ 6ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਦਾ ਟੈਸਟ ਕਪਤਾਨ ਟੇਂਬਾ ਬਾਵੁਮਾ ਵੀ ਤਿੰਨ ਸਥਾਨ ਉੱਪਰ ਪਹੁੰਚ ਗਿਆ ਹੈ। ਉਹ ਹੁਣ 753 ਦੀ ਰੇਟਿੰਗ ਨਾਲ 7ਵੇਂ ਨੰਬਰ ’ਤੇ ਪਹੁੰਚ ਗਿਆ ਹੈ।
ਰਿਸ਼ਭ ਪੰਤ 4 ਸਥਾਨਾਂ ਦਾ ਨੁਕਸਾਨ | ICC Ranking 2024
ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਨੂੰ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ ਹੈ। ਉਹ ਹੁਣ 729 ਦੀ ਰੇਟਿੰਗ ਨਾਲ 8ਵੇਂ ਨੰਬਰ ’ਤੇ ਆ ਗਿਆ ਹੈ। ਭਾਰਤ ਦੇ ਰਿਸ਼ਭ ਪੰਤ ਨੂੰ ਵੀ 3 ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ 724 ਦੀ ਰੇਟਿੰਗ ਨਾਲ 9ਵੇਂ ਨੰਬਰ ’ਤੇ ਖਿਸਕ ਗਿਆ ਹੈ। ਪਾਕਿਸਤਾਨ ਦੇ ਸਾਊਦ ਸ਼ਕੀਲ ਦੀ ਵੀ 724 ਦੀ ਰੇਟਿੰਗ ਹੈ, ਇਸ ਲਈ ਉਹ ਵੀ ਪੰਤ ਦੇ ਨਾਲ ਸਾਂਝੇ ਤੌਰ ’ਤੇ ਨੌਵੇਂ ਸਥਾਨ ’ਤੇ ਹੈ।