ਟਵਿੱਟਰ ਅਕਾਊਂਟ ’ਤੇ ਕੁੱਝ ਚੈਨਲਾਂ ਵੱਲੋਂ ਟੈਗ ਕੀਤੀਆਂ ਜਾ ਰਹੀਆਂ ਖ਼ਬਰਾਂ ਦੀਆਂ ਪੋਸਟਾਂ ਤੋਂ ਅੱਕੇ ਅਮਰਿੰਦਰ ਸਿੰਘ ਨੇ ਕਿਹਾ
ਬਰਨਾਲਾ, (ਜਸਵੀਰ ਸਿੰਘ ਗਹਿਲ) ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਕਾਂਗਰਸ ਪਾਰਟੀ ਦੇ ਅੰਦਰੂਲੀ ਕਲੇਸ਼ ਤੋਂ ਕਾਫ਼ੀ ਜਿਆਦਾ ਦੁਖੀ ਹੋ ਗਿਆ ਹੈ। ਜਿਸ ਦਾ ਪ੍ਰਗਟਾਵਾ ਉਸ ਨੇ ਆਪਣੇ ਟਵਿੱਟਰ ਅਕਾਉਂਟ ’ਤੇ ਕੀਤਾ ਹੈ। ਉਸ ਨੇ ਕਿਹਾ ਕਿ ਹੈ ਕਿ ‘ਮੈਂ ਅਮਰਿੰਦਰ ਸਿੰਘ ਹਾਂ ਅਤੇ ਭਾਰਤੀ ਫੁਟਬਾਲ ਟੀਮ ਦਾ ਗੋਲਕੀਪਰ ਹਾਂ। ਮੈਂ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਨਹੀ ਹਾਂ’।
ਪਿਛਲੇ ਕਈ ਮਹੀਨਿਆਂ ਤੋਂ ਕਾਂਗਰਸ ਪਾਰਟੀ ਅੰਦਰ ਚੱਲ ਰਿਹਾ ਕਾਟੋ- ਕਲੇਸ਼ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਨਾਲ ਕੁੱਝ ਥਮ ਗਿਆ ਸੀ ਪਰ ਹਾਲ ਹੀ ਵਿੱਚ ਕਾਂਗਰਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਚਾਨਕ ਹੀ ਅਸਤੀਫ਼ਾ ਦਿੱਤੇ ਜਾਣ ਕਾਰਨ ਮੁੜ ਗਰਮਾ ਗਿਆ ਹੈ।
ਜਿਸ ਨੂੰ ਸਮੁੱਚੇ ਮੀਡੀਆ ਵੱਲੋਂ ਵੱਡੇ ਪੱਧਰ ’ਤੇ ਉਭਾਰਿਆ ਜਾ ਰਿਹਾ ਹੈ। ਇਸ ਸੁਮੱਚੇ ਘਮਾਸਾਨ ਦੀ ਸਭ ਤੋਂ ਵੱਧ ਕਵਰੇਜ ਚੈਨਲਾਂ ਵੱਲੋਂ ਕੁੱਝ ਕੁੱਝ ਮਿੰਟਾਂ ਦੇ ਵਕਫ਼ੇ ਨਾਲ ਕੀਤੀ ਜਾ ਰਹੀ ਹੈ। ਜਿਸ ਨੂੰ ਸਬੰਧਿਤ ਚੈਨਲਾਂ ਨੇ ਸ਼ੋਸਲ ਮੀਡੀਆ ਦੇ ਵੱਖ ਵੱਖ ਸਾਧਨਾਂ ਰਾਹੀਂ ਦੁਨੀਆਂ ਭਰ ’ਚ ਫੈਲਾਉਂਦਿਆਂ ਸ਼ੋਸਲ ਮੀਡੀਆ ਦੇ ਅਹਿਮ ਸਾਧਨ ਮੰਨੇ ਜਾਂਦੇ ਟਵਿੱਟਰ ਅਕਾਊਂਟ ’ਤੇ ਵੀ ਵਾਇਰਲ ਕੀਤਾ। ਪਰ ਕੁੱਝ ਚੈਨਲਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਜਗਾ ਅਮਰਿੰਦਰ ਸਿੰਘ ਨੂੰ ਹੀ ਪੋਸਟਾਂ ਟੈਗ ਕੀਤੀਆ ਜਾ ਰਹੀਆਂ ਹਨ ਜੋ ਭਾਰਤੀ ਫੁਟਬਾਲ ਟੀਮ ਦਾ ਗੋਲਕੀਪਰ ਹੈ।
ਜਿਸ ਦੇ ਟਵਿੱਟਰ ’ਤੇ 5, 812 ਚਾਹੁਣ ਵਾਲੇ ਹਨ। ਖੁਦ ਨੂੰ ਟੈਗ ਹੋ ਰਹੀਆਂ ਖ਼ਬਰਾਂ ਦੀ ਪੋਸਟਾਂ ਤੋਂ ਦੁਖੀ ਹੋਏ ਸਬੰਧਿਤ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਕੇ ਸਬੰਧਿਤ ਚੈਨਲਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਭਾਰਤੀ ਫੁਟਬਾਲ ਟੀਮ ਦਾ ਗੋਲਕੀਪਰ ਹੈ। ਕਿ੍ਰਪਾ ਕਰਕੇ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੀਆਂ ਕੋਈ ਵੀ ਖ਼ਬਰਾਂ ਉਸਨੂੰੂ ਟੈਗ ਨਾ ਕੀਤੀਆ ਜਾਣ। ਗੋਲਕੀਪਰ ਅਮਰਿੰਦਰ ਸਿੰਘ ਦੇ ਇਸ ਟਵੀਟ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਦਿਆਂ ਹਮਦਰਦੀ ਜਤਾਈ ਹੈ ਤੇ ਚੰਗੀ ਖੇਡ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਹਨ।
ਮੈਂ ਗੋਲਕੀਪਰ ਹਾਂ, ਸਾਬਕਾ ਸੀਐਮ ਨਹੀਂ
ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ ’ਤੇ ਲਿਖਿਆ ਹੈ ਕਿ ‘ਪਿਆਰੇ ਮੀਡੀਆ ਮੈਂਬਰ ਮੈਂ ਅਮਰਿੰਦਰ ਸਿੰਘ ਹਾਂ ਅਤੇ ਭਾਰਤੀ ਫੁਟਬਾਲ ਟੀਮ ਦਾ ਗੋਲਕੀਪ ਹਾਂ। ਮੈਂ ਪੰਜਾਬ ਦਾ ਸਾਬਕਾ ਮੁੱਖਮੰਤਰੀ ਨਹੀ ਹਾਂ। �ਿਪਾ ਕਰਕੇ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੀਆਂ ਕੋਈ ਵੀ ਖ਼ਬਰਾਂ ਮੈਨੂੰ ਟੈਗ ਨਾ ਕੀਤੀਆਂ ਜਾਣ’।
ਮੈਨੂੰ ਤੇਰੇ ਨਾਲ ਹਮਦਰਦੀ ਹੈ
ਗੋਲਕੀਪਰ ਅਮਰਿੰਦਰ ਸਿੰਘ ਦੇ ਟਵੀਟ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ‘ਮੈਨੂੰ ਤੇਰੇ ਨਾਲ ਹਮਦਰਦੀ ਹੈ, ਨੌਜਵਾਨ ਮਿੱਤਰ। ਤੁਹਾਡੇ ਅੱਗੇ ਦੀ ਚੰਗੀ ਖੇਡ ਲਈ ਤੁਹਾਨੂੰ ਮੇਰੀਆਂ ਸ਼ੁਭ ਕਾਮਨਾਵਾਂ’।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ