ਪੁਲਿਸ ‘ਤੇ ਕੀਤੀ ਫੁੱਲਾਂ ਦੀ ਵਰਖਾ
ਲੋਕਾਂ ਨੇ ਲਏ ਜ਼ਿੰਦਾਬਾਦ ਦੇ ਨਾਅਰੇ
ਹੈਦਰਾਬਾਦ (ਏਜੰਸੀ)। ਮਹਿਲਾ ਡਾਕਟਰ ਨਾਲ ਹੋਏ ਜ਼ਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲੇ ਮੁਲਜ਼ਮਾਂ ਦੇ ਐਨਕਾਊਂਟਰ ਦੀ ਖ਼ਬਰ ਜਿਵੇਂ ਹੀ ਲੋਕਾਂ ਕੋਲ ਪਹੁੰਚੀ ਤਾਂ ਲੋਕਾਂ ਨੇ ਉਕਤ ਸਥਾਨ ‘ਤੇ ਪਹੁੰਚਣਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਪੁਲ ਦੇ ਉਪਰ ਅਤੇ ਆਲੇ ਦੁਆਲੇ ਲੋਕਾਂ ਦੀ ਭੀੜ ਲੱਗ ਗਈ। ਇਨ੍ਹਾਂ ਮੁਲਜ਼ਮਾਂ ਦਾ ਐਨਕਾਊਂਟਰ ਉਸੇ ਜਗ੍ਹਾ ਹੋਇਆ, ਜਿੱਥੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਅਨੁਸਾਰ ਉਹ ਦੋਸ਼ੀਆਂ ਨੂੰ ਸੀਨ ਰੀਕ੍ਰਿਏਟ ਲਈ ਲੈ ਗਈ ਸੀ ਤਾਂ ਕਿ ਘਟਨਾ ਦੀਆਂ ਕੜੀਆਂ ਨੂੰ ਜੋੜਿਆ ਜਾ ਸਕੇ।
ਲੋਕ ਪੁਲਿਸ ‘ਤੇ ਫੁੱਲਾਂ ਦੀ ਵਰਖਾ ਕਰਦੇ ਵੀ ਦਿੱਸੇ
ਇਹੀ ਨਹੀਂ ਹਾਦਸੇ ਵਾਲੀ ਜਗ੍ਹਾ ਪੁੱਜੇ ਲੋਕ ਪੁਲਿਸ ‘ਤੇ ਫੁੱਲਾਂ ਦੀ ਵਰਖਾ ਕਰਦੇ ਵੀ ਦਿੱਸੇ। ਕੁਝ ਲੋਕਾਂ ਨੇ ਪੁਲਿਸ ਵਾਲਿਆਂ ਦੀ ਤਾਰੀਫ਼ ਕਰਦੇ ਹੋਏ ਮਠਿਆਈਆਂ ਵੀ ਵੰਡੀਆਂ, ਜਦਕਿ ਔਰਤਾਂ ਨੇ ਹਾਦਸੇ ਵਾਲੀ ਜਗ੍ਹਾ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਰੱਖੜੀ ਬੰਨ੍ਹੀ। ਐਨਕਾਊਂਟਰ ਦੀ ਖਬਰ ਮਿਲਦੇ ਹੀ ਹਾਦਸੇ ਵਾਲੀ ਜਗ੍ਹਾ ‘ਤੇ ਲੋਕਾਂ ਦੀ ਭੀੜ ਇਕੱਠੀ ਹੋਈ। ਜਿਸ ਨੇ ਇਹ ਖਬਰ ਸੁਣੀ ਉਹ ਹਾਦਸੇ ਵਾਲੀ ਜਗ੍ਹਾ ‘ਤੇ ਆ ਗਿਆ ਅਤੇ ਸਥਿਤੀ ਇਹ ਹੋ ਗਈ ਕਿ ਪੁਲਿਸ ਨੂੰ ਲੋਕਾਂ ਨੂੰ ਸੰਭਾਲਣ ਲਈ ਵੱਡੀ ਗਿਣਤੀ ‘ਚ ਫੋਰਸ ਤਾਇਨਾਤ ਕਰਨੀ ਪਈ ਹੈ।
ਕਾਨੂੰਨ ਮੰਤਰੀ ਨੇ ਦੱਸਿਆ ਕੁਦਰਤੀ ਨਿਆਂ
ਐਨਕਾਊਂਟਰ ਵਾਲੀ ਜਗ੍ਹਾ ਕੋਲ ਹਜ਼ਾਰਾਂ ਲੋਕਾਂ ਦੀ ਭੀੜ ਮੌਜੂਦ ਹੈ ਤੇ ਇਸ ਨੂੰ ਸੰਭਾਲਣ ‘ਚ ਪੁਲਸ ਦਾ ਦਸਤਾ ਜੁਟਿਆ ਹੋਇਆ ਹੈ। ਇਸ ਵਿਚਾਲੇ ਪੀੜਤਾ ਦੇ ਪਿਤਾ ਅਤੇ ਭੈਣ ਸਮੇਤ ਦੇਸ਼ ਭਰ ਦੀਆਂ ਕਈ ਵੱਡੀਆਂ ਹਸਤੀਆਂ ਨੇ ਇਸ ਐਨਕਾਊਂਟਰ ਦਾ ਸਮਰਥਨ ਕੀਤਾ ਹੈ। ਤੇਲੰਗਾਨਾ ਦੇ ਕਾਨੂੰਨ ਮੰਤਰੀ ਇੰਦਰਕਰਨ ਰੈੱਡੀ ਨੇ ਤਾਂ ਇਸ ਨੂੰ ਕੁਦਰਤ ਦਾ ਨਿਆਂ ਦੱਸਦੇ ਹੋਏ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਰਮਾਤਮਾ ਨੇ ਉਨ੍ਹਾਂ ਨਾਲ ਨਿਆਂ ਕੀਤਾ।
- ਮੌਕੇ ‘ਤੇ ਪੁੱਜੇ ਲੋਕਾਂ ਨੇ ਏ.ਸੀ.ਪੀ. ਜ਼ਿੰਦਾਬਾਦ ਅਤੇ ਡੀ.ਸੀ.ਪੀ. ਜ਼ਿੰਦਾਬਾਦ ਦੇ ਨਾਅਰੇ ਵੀ ਲਏ।
- ਹੈਦਰਾਬਾਦ ਸਮੇਤ ਦੇਸ਼ ਭਰ ‘ਚ ਇੱਕ ਵੱਡਾ ਵਰਗ ਪੁਲਿਸ ਦੀ ਇਸ ਕਾਰਵਾਈ ਦਾ ਸਮਰਥਨ ਕਰ ਰਿਹਾ ਹੈ।
- ਹਾਲਾਂਕਿ ਏ.ਆਈ.ਐੱਮ.ਆਈ.ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਸਮੇਤ ਕਈ ਲੋਕਾਂ ਨੇ ਐਨਕਾਊਂਟਰ ‘ਤੇ ਸਵਾਲ ਵੀ ਚੁੱਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Hyderabad