ਕਲਾਸੇਨ ਨੇ ਜੜਿਆ ਸ਼ਾਨਦਾਰ ਅਰਧ ਸੈਂਕੜਾ SRH Vs RR
ਚੇਨਈ । ਆਈਪੀਐਲ 2024 ਦੇ ਦੂਜੇ ਕੁਆਲੀਫਾਇਰ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 176 ਦੌੜਾਂ ਦਾ ਟੀਚਾ ਦਿੱਤਾ ਸੀ। ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 9 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਸਭ ਤੋਂ ਵੱਧ ਦੌੜਾਂ ਹੇਨਰਿਕ ਕਲਾਸੇਨ (50) ਨੇ ਬਣਾਈਆਂ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਟ੍ਰੇਵਿਸ ਹੈੱਡ 34 ਦੌੜਾਂ, ਅਭਿਸ਼ੇਕ ਸ਼ਰਮਾ 12ਦੌੜਾਂ, ਤ੍ਰਿਪਾਠੀ 37 ਦੌੜਾਂ ਤੇ ਮਾਰਕਰਮ ਦੌੜਾਂ ਬਣਾ ਕੇ ਆਊਟ ਹੋਏ। ਰਾਜਸਥਾਨ ਵੱਲੋਂ ਟ੍ਰੇਂਟ ਬੋਲਟ (3 ਵਿਕਟਾਂ), ਅਵੇਸ਼ ਖਾਨ (3 ਵਿਕਟਾਂ) ਅਤੇ ਸੰਦੀਪ ਸ਼ਰਮਾ ਨੇ (2 ਵਿਕਟਾਂ) ਲਈਆਂ। SRH Vs RR
ਅਸ਼ਵਿਨ ਪਲੇਆਫ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼
ਆਈਪੀਐੱਲ ਪਲੇਆਫ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ’ਚ ਰਾਜਸਥਾਨ ਰਾਇਲਸ ਦੇ ਆਲਰਾਊਂਡਰ ਆਰ ਅਸ਼ਵਿਨ ਦੂਜੇ ਸਥਾਨ ’ਤੇ ਆ ਗਏ ਹਨ। ਉਨ੍ਹਾਂ ਦੇ ਨਾਂਅ 23 ਮੈਚਾਂ ’ਚ ਕੁੱਲ 21 ਵਿਕਟਾਂ ਹਨ। ਉਸ ਨੇ ਮੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ। ਚੇਨੱਈ ਤੇ ਗੁਜਰਾਤ ਲਈ ਖੇਡਦੇ ਹੋਏ ਮੋਹਿਤ ਨੇ ਪਲੇਆਫ ’ਚ ਖੇਡੇ ਗਏ 10 ਮੈਚਾਂ ’ਚ 20 ਵਿਕਟਾਂ ਲਈਆਂ ਹਨ। ਇਸ ਸੂਚੀ ’ਚ ਡੇਵੋਨ ਬ੍ਰਾਵੋ ਸਭ ਤੋਂ ਉੱਪਰ ਹੈ। ਉਸ ਨੇ 19 ਮੈਚਾਂ ’ਚ 28 ਵਿਕਟਾਂ ਲਈਆਂ ਹਨ।