ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home ਸੂਬੇ ਪੰਜਾਬ ਦਾਜ ਲਈ ਤੰਗ ਕਰ...

    ਦਾਜ ਲਈ ਤੰਗ ਕਰਨ ਦੇ ਦੋਸ਼ ‘ਚ ਪਤੀ ਤੇ ਸੱਸ ਨਾਮਜ਼ਦ

    dowry | ਪੀੜਤ ਨੇ ਆਈ.ਜੀ.ਪੀ. ਬਾਰਡਰ ਰੇਂਜ ਅੰਮ੍ਰਿਤਸਰ ਨੂੰ ਦਿੱਤੀ ਦਰਖਾਸ਼ਤ

    ਬਟਾਲਾ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦਾਜ ਲਈ ਤੰਗ ਕਰਨ ਦੇ ਦੋਸ਼ ‘ਚ ਪਤੀ ਅਤੇ ਸੱਸ ਨੂੰ ਨਾਮਜ਼ਦ ਕੀਤਾ ਹੈ। ਪੀੜਤ ਰਵਨੀਤ ਕੌਰ ਪੁੱਤਰੀ ਪ੍ਰਭਜੀਤ ਸਿੰਘ ਵਾਸੀ ਨਜ਼ਦੀਕ ਬੀ. ਐੱਚ. ਰਿਜ਼ੋਰਟ ਨਵਾਂਪਿੰਡ ਅੰਮ੍ਰਿਤਸਰ-ਜਲੰਧਰ ਬਾਈਪਾਸ ਬਟਾਲਾ ਨੇ ਆਈ. ਜੀ. ਪੀ. ਬਾਰਡਰ ਰੇਂਜ ਅੰਮ੍ਰਿਤਸਰ ਨੂੰ ਦਰਖਾਸ਼ਤ ਦਿੱਤੀ ਕਿ ਉਸਦਾ ਪਤੀ ਅੰਮ੍ਰਿਤਪਾਲ ਸਿੰਘ ਪੁੱਤਰ ਹਰਗੁਰਦੇਵ ਵਾਸੀ ਏ-1104, ਕਿਸਟਲ ਕੋਰਟ ਸੀ. ਐੱਚ. ਐੱਸ. ਕਾਡਗੜ੍ਹ ਨਿਊ ਮੁੰਬਈ ਅਤੇ ਸੱਸ ਮਲਵਿੰਦਰ ਕੌਰ ਉਸਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਹਨ, ਜਿਸ ਕਾਰਣ ਉਕਤ ਮਾਮਲੇ ਦੀ ਪੜਤਾਲ ਕਰਨ ਲਈ ਦਰਖਾਸਤ ਐੱਸ. ਐੱਸ. ਪੀ. ਗੁਰਦਾਸਪੁਰ ਨੂੰ 13.11.18 ਨੂੰ ਭੇਜੀ ਗਈ ਸੀ। dowry

    ਇਸ ਮਾਮਲੇ ਦੀ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਗੁਰਦਾਸਪੁਰ ਨੇ ਜਾਂਚ ਕੀਤੀ ਜਿਸ ਤੋਂ ਬਾਅਦ ਵਿਚ ਆਈ. ਜੀ. ਪੀ. ਬਾਰਡਰ ਰੇਂਜ ਅੰਮ੍ਰਿਤਸਰ ਅਤੇ ਐੱਸ. ਐੱਸ. ਪੀ. ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਸਿਵਲ ਲਾਈਨ ਵਿਚ ਏ. ਐੱਸ. ਆਈ. ਹਰਪਾਲ ਸਿੰਘ ਨੇ ਕਾਰਵਾਈ ਕਰਦੇ ਹੋਏ ਬਣਦੀਆਂ ਧਾਰਾਵਾਂ ਤਹਿਤ ਪੀੜਤਾ ਦੇ ਪਤੀ ਅਤੇ ਸੱਸ ਵਿਰੁੱਧ ਉਕਤ ਥਾਣੇ ਵਿਚ ਮਾਮਲਾ ਦਰਜ ਕਰ ਦਿੱਤਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here