Protest Against Police: ਪੁਲਿਸ ਪ੍ਰਸ਼ਾਸਨ ਖਿਲਾਫ ਪਤੀ-ਪਤਨੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ

Protest Against Police
Protest Against Police: ਪੁਲਿਸ ਪ੍ਰਸ਼ਾਸਨ ਖਿਲਾਫ ਪਤੀ-ਪਤਨੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ

ਮਾਮਲਾ: ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੇ ਇੱਕ ਐਨ.ਡੀ.ਪੀ.ਐਸ ਦੇ ਪਰਚੇ ਦਾ | Protest Against Police 

Protest Against Police: (ਰਵੀ ਗੁਰਮਾ) ਸੇਰਪੁਰ। ਅੱਜ ਦੁਪਹਿਰ ਸਮੇਂ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਜਤਾਉਂਦਿਆਂ ਪਤੀ-ਪਤਨੀ ਸੇਰਪੁਰ ਵਿਖੇ ਬਣੀ ਪਾਣੀ ਵਾਲੀ ਟੈਂਕੀ ’ਤੇ ਜਾ ਚੜੇ। ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੇ ਇੱਕ ਐਨ.ਡੀ.ਪੀ.ਐਸ ਦੇ ਪਰਚੇ ਨੂੰ ਝੂਠਾ ਦੱਸਦਿਆਂ ਜਗਸੀਰ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਪਤਨੀ ਵਾਸੀ ਗੋਵਿੰਦਪੁਰਾ ਕੜਾਕੇ ਦੀ ਠੰਢ ਵਿੱਚ ਪਾਣੀ ਵਾਲੀ ਟੈਂਕੀ ’ਤੇ ਡਟ ਗਏ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਪਾਣੀ ਵਾਲੀ ਟੈਂਕੀ ਦੇ ਥੱਲੇ ਖੜ੍ਹਕੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਉਧਰ ਪੁਲਿਸ ਪ੍ਰਸ਼ਾਸ਼ਨ ਨੇ ਪਰਿਵਾਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਿਆਂ ਤੇ ਮੁਕੱਦਮੇ ਨੂੰ ਸਹੀ ਕਰਾਰ ਦਿੱਤਾ। ਪਰਿਵਾਰ ਪੱਖ ਤੋਂ ਗੱਲਬਾਤ ਕਰਦਿਆਂ ਸੁਰਜੀਤ ਕੌਰ ਨੇ ਕਿਹਾ ਕਿ ਬੀਤੇ ਕੱਲ੍ਹ ਉਸਦੇ ਪੋਤੇ ਸੁਖਵੀਰ ਸਿੰਘ ਨੂੰ ਪੁਲਿਸ ਵੱਲੋਂ ਕਸਬੇ ਦੇ ਚੌਂਕ ਵਿੱਚੋਂ ਚੁੱਕ ਕੇ 900 ਨਸ਼ੀਲੀ ਗੋਲੀ ਦਾ ਪਰਚਾ ਦਿੱਤਾ ਗਿਆ ਹੈ ਜੋ ਕਿ ਸਰਾਸਰ ਝੂਠਾ ਹੈ । ਜਿਸ ਦੇ ਰੋਸ ਵਜੋਂ ਉਸ ਦਾ ਮੁੰਡਾ ਜਗਸੀਰ ਸਿੰਘ ਤੇ ਉਸ ਦੀ ਨੂੰਹ ਮਨਪ੍ਰੀਤ ਕੌਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਇਨਸਾਫ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: 1000 Rupee Note: ਮੁੜ ਸ਼ੁਰੂ ਹੋਣਗੇ 1000, 2000 ਰੁਪਏ ਦੇ ਨੋਟ ? ਜਾਣੋ ਮੋਦੀ ਸਰਕਾਰ ਦੀ ਕੀ ਹੈ ਯੋਜਨਾ

ਉਧਰ ਪੁਲਿਸ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮੁਖਬਰ ਖਾਸ ਪਾਸੋਂ ਇਤਲਾਹ ’ਤੇ ਮੁਲਜ਼ਮ ਹਰਮਨਪ੍ਰੀਤ ਸਿੰਘ ਉਰਫ ਹੰਮੂ ਪੁੱਤਰ ਬੱਗਾ ਸਿੰਘ ਵਾਸੀ ਦੀਦਾਰਗੜ੍ਹ ਤੇ ਸੁਖਵੀਰ ਸਿੰਘ ਉਰਫ ਸੁੱਖੀ ਪੁੱਤਰ ਜਗਸੀਰ ਸਿੰਘ ਵਾਸੀ ਗੋਵਿੰਦਪੁਰਾ ਨੂੰ ਬੁਲਟ ਮੋਟਰ ਸਾਈਕਲ ਸਮੇਤ ਕਾਬੂ ਕਰਕੇ 900 ਨਸ਼ੀਲੀ ਗੋਲੀ ਬਰਾਮਦ ਕਰਕੇ ਐਨਡੀਪੀਐਸ ਐਕਟ ਤਹਿਤ ਥਾਣਾ ਸੇਰਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਪਾਸੋਂ 12550 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ। ਟੈਂਕੀ ’ਤੇ ਚੜੇ ਮੁਲਜਮ ਸੁਖਵੀਰ ਸਿੰਘ ਦੇ ਪਰਿਵਾਰ ਵੱਲੋਂ ਲਾਏ ਗਏ ਦੋਸਾਂ ਨੂੰ ਥਾਣਾ ਸੇਰਪੁਰ ਪੁਲਿਸ ਪ੍ਰਸ਼ਾਸਨ ਦੇ ਮੁਖੀ ਇੰਸਪੈਕਟਰ ਬਲਵੰਤ ਸਿੰਘ ਵੱਲੋਂ ਮੁੱਢ ਤੋਂ ਨਕਾਰਦਿਆਂ ਬੇਬੁਨਿਆਦ ਦੱਸਿਆਂ ਗਿਆ। ਖਬਰ ਲਿਖੇ ਜਾਣ ਤੱਕ ਪਤੀ ਪਤਨੀ ਪਾਣੀ ਵਾਲੀ ਟੈਂਕੀ ’ਤੇ ਡਟੇ ਹੋਏ ਸਨ।