ਤੂਫਾਨ ਵਾਯੂ ਨੇ ਬਦਲੀ ਦਿਸ਼ਾ

Hurricane, Wind, Changed, Direction

ਤੂਫਾਨ ਵਾਯੂ ਨੇ ਬਦਲੀ ਦਿਸ਼ਾ

ਗਾਂਧੀਨਗਰ, ਏਜੰਸੀ। ਅਰਬ ਸਾਗਰ ‘ਚ ਉਠੇ ਚੱਕਰਵਾਤੀ ਤੂਫਾਨ ਵਾਯੂ ਨੇ ਆਪਣੀ ਦਿਸ਼ਾ ਬਦਲ ਲਈ ਹੈ ਅਤੇ ਹੁਣ ਇਹ ਖਾੜੀ ਦੇ ਦੇਸ਼ ਓਮਾਨ ਵੱਲ ਵਧ ਰਿਹਾ ਹੈ ਜਿਸ ਨਾਲ ਇਸ ਦੇ ਗੁਜਰਾਤ ਤਟ ਨਾਲ ਟਕਰਾਉਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਇਸ ਦੇ ਗੁਜਰਾਤ ਤਟ ਦੇ ਨੇੜਿਓਂ ਲੰਘਣ ਨਾਲ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਕਾਰਨ ਤਟਵਰਤੀ ਇਲਾਕਿਆਂ ‘ਚ ਨੁਕਸਾਨ ਦਾ ਖ਼ਤਰਾ ਟਲਿਆ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਇਹ ਜਦੋਂ ਗੁਜਰਾਤ ਦੇ ਵੇਰਾਵਲ ਤਟ ਤੋਂ ਲਗਭਗ 150 ਕਿਲੋਮੀਟਰ ਦੱਖਣ ਪੱਛਮ ‘ਚ ਸਥਿਤ ਸੀ ਤਾਂ ਇਸ ਦੀ ਦਿਸ਼ਾ ਬਦਲ ਗਈ ਅਤੇ ਇਹ ਉਤਰ ਪੱਛਮ ਵੱਲ ਭਾਵ ਓਮਾਨ ਤਟ ਵੱਲ ਵਧਣ ਲੱਗਿਆ ਹੈ। ਅੱਜ ਸਵੇਰੇ ਇਹ ਵੇਰਾਵਲ ਤੋਂ 110 ਕਿਮੀ ਦੱਖਣ ਪੱਛਮ ‘ਚ ਸਥਿਤ ਸੀ।

ਇਸ ਦੇ ਨਿਕਟਤਾ ਦੇ ਪ੍ਰਭਾਵ ਨਾਲ ਗੁਜਰਾਤ ਦੇ ਤਟਵਰਤੀ ਖੇਤਰ ਦੇ ਮੌਸਮ ‘ਚ ਬਦਲਾਅ ਸ਼ੁਰੂ ਹੋ ਗਿਆ ਹੈ। ਸਮੁੰਦਰ ‘ਚ ਉਚੀਆਂ ਲਹਿਰਾਂ ਉਠ ਰਹੀਆਂ ਹਨ ਜਦੋਂ ਕਿ ਤਟੀ ਖੇਤਰਾਂ ‘ਚ ਤੇਜ਼ ਹਵਾਵਾਂ ਵਗ ਰਹੀਆਂ ਹਨ। ਪਿਛਲੇ 24 ਘੰਟੇ ‘ਚ 108 ਤਾਲੁਕਾ ‘ਚ ਬਰਸਾਤ ਹੋਈ ਹੈ ਜਿਸ ‘ਚ ਸਭ ਤੋਂ ਜ਼ਿਆਦਾ 45 ਮਿਮੀ ਪਾਟਨ ‘ਚ ਹੈ। ਅਗਲੇ ਤਿੰਨ ਦਿਨ ਤੱਕ ਵੀ ਤਟੀ ਇਲਾਕਿਆਂ ‘ਚ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here