
ਚਮਕਦੀਪ ਇੰਸਾਂ ਦੀ ਯਾਦ ‘ਚ ਪਰਿਵਾਰ ਨੇ ਲਗਾਇਆ ਪੌਦਾ
Chamkdeep Singh Insan Tribute: (ਮਨਜੀਤ ਨਰੂਆਣਾ/ਅਸੋਕ ਗਰਗ)। ਚੁੱਘੇ ਕਲਾਂ। 85 ਮੈਂਬਰ ਭੈਣ ਸਰਬਜੀਤ ਕੌਰ ਇੰਸਾਂ ਅਤੇ ਪਿੰਡ ਇਕਾਈ 15 ਮੈਂਬਰ ਗੁਰਮੇਲ ਸਿੰਘ ਇੰਸਾਂ ਵਾਸੀ ਤਿਉਣਾ ਬਲਾਕ ਬਲਾਕ ਚੁੱਘੇ ਕਲਾਂ ਦੇ ਨੌਜਵਾਨ ਪੁੱਤਰ ਚਮਕਦੀਪ ਸਿੰਘ ਇੰਸਾਂ 27 ਜੂਨ ਨੂੰ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ । ਉਨ੍ਹਾਂ ਨਮਿੱਤ ਅੱਜ ਸ਼ੁੱਕਰਵਾਰ ਨੂੰ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਤਿਉਣਾ (ਬਲਾਕ ਚੁੱਘੇ ਕਲਾਂ) ਵਿਖੇ ਅੰਤਿਮ ਅਰਦਾਸ ਮੌਕੇ ਨਾਮ ਚਰਚਾ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਿੱਥੇ, ਵੱਖ-ਵੱਖ ਥਾਵਾਂ ਤੋਂ ਪਹੁੰਚੇ 85 ਮੈਂਬਰਾਂ, ਬਲਾਕ ਚੁੱਘੇ ਕਲਾ, ਬਾਂਡੀ, ਬਠਿੰਡਾ, ਰਾਮਾਂ-ਨਸੀਬਪੁਰਾ, ਮਹਿਮਾ ਗੋਨਿਆਣਾ ਅਤੇ ਗਿੱਦੜਬਾਹਾ ਬਲਾਕ ਦੀ ਸਾਧ-ਸੰਗਤ, ਰਿਸ਼ਤੇਦਾਰਾਂ, ਪਤਵੰਤੇ ਵਿਅਕਤੀਆਂ, ਰਾਜਨੀਤਿਕ ਆਗੂਆਂ, ਪਿੰਡਾਂ ਦੀਆਂ ਪੰਚਾਇਤਾਂ, ਦੋਸਤਾਂ, ਮਿੱਤਰਾਂ, ਪਿੰਡ ਵਾਸੀਆਂ ਅਤੇ ਡੇਰਾ ਸੱਚਾ ਸੌਦਾ ਸ਼ਾਹੀ ਦਰਬਾਰ ਦੀਆਂ ਸੰਮਤੀਆਂ ਦੇ ਸੇਵਾਦਾਰਾਂ ਵੱਲੋਂ ਭਾਵਪੂਰਨ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ।
ਇਸ ਮੌਕੇ ਕਵੀਰਾਜ ਵੀਰਾਂ ਨੇ ਵੈਰਾਗਮਈ ਸ਼ਬਦਰਾਣੀ ਰਾਹੀਂ ਗੁਰੂ ਜੱਸ ਗਾਇਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡ ਬਚਨ ਸੁਣਾਏ ਗਏ। ਇਸ ਮੌਕੇ 85 ਮੈਂਬਰ ਹਿਮਾਚਲ ਪ੍ਰਦੇਸ਼ ਪ੍ਰਿੰਸੀਪਲ ਈਸ਼ਵਰ ਇੰਸਾਂ, 85 ਮੈਂਬਰ ਹਰਿਆਣਾ ਅਮਰਜੀਤ ਸਿੰਘ ਇੰਸਾਂ, ਚੇਅਰਮੈਨ ਰਾਮ ਸਿੰਘ ਇੰਸਾਂ, 85 ਮੈਂਬਰ ਰਾਮ ਕਰਨ ਇੰਸਾਂ ਅਤੇ 85 ਮੈਂਬਰ ਗੁਰਮੇਲ ਸਿੰਘ ਇੰਸਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਚਮਕਦੀਪ ਸਿੰਘ ਇੰਸਾਂ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਸੁੱਚਜੇ ਢੰਗ ਨਾਲ ਵਿਸਥਾਰ ਨਾਲ ਦੱਸਿਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਜਸਵਿੰਦਰ ਸਿੰਘ ਛਿੰਦਾ ਨੇ ਨੌਜਵਾਨ ਚਮਕਦੀਪ ਸਿੰਘ ਇੰਸਾਂ ਦੀ ਕਾਫੀ ਸ਼ਲਾਘਾ ਕਰਦਿਆਂ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
ਇਹ ਵੀ ਪੜ੍ਹੋ: Punjab Heatwave: ਹੁੰਮਸ ਭਰੀ ਗਰਮੀ ਨੇ ਕੱਢੇ ਵੱਟ, ਬਿਜਲੀ ਦੀ ਮੰਗ 17 ਮੈਗਾਵਾਟ ਨੇੜੇ ਪੁੱਜੀ
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਚਮਕਦੀਪ ਸਿੰਘ ਇੰਸਾਂ ਇੱਕ ਨਰਮ ਸੁਭਾਅ ਅਤੇ ਮਿੱਠ ਬੋਲੜੇ ਨੇਕ ਸੁਭਾਅ ਦਾ ਨੌਜਵਾਨ ਸੀ ਜਿਸ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਸਦਮਾ ਲੱਗਿਆ ਹੈ ਉਥੇ ਹੀ ਸਾਧ-ਸੰਗਤ ਅਤੇ ਸਮਾਜ ਦੇ ਨੌਜਵਾਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਆਖਿਆ ਕਿ ਬੇਸੱਕ ਅੱਜ ਸਾਡੇ ਵਿੱਚਕਾਰ ਚਮਕਦੀਪ ਸਿੰਘ ਇੰਸਾਂ ਨਹੀਂ ਹੈ ਪਰ ਉਹ ਹਮੇਸ਼ਾਂ ਸਾਡੇ ਦਿਲਾਂ ਵਿੱਚ ਤਾਜਾ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸਾਰੇ ਪਰਿਵਾਰ ਦੀ ਹਰ ਪਾਸੇ ਸ਼ਲਾਘਾ ਹੈ ਜੋ ਹਰ ਸਮੇਂ ਮਾਨਵਤਾ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਜਿਨ੍ਹਾਂ ਨਾਲ ਸਮੁੱਚੀ ਸਾਧ-ਸੰਗਤ ਹਰ ਸਮੇਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਵਿਛੜੀ ਰੂਹ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਆਪਾਂ ਵੀ ਸਾਰੇ ਰੱਲ ਕੇ ਉਨ੍ਹਾਂ ਵਾਂਗ ਮਾਨਵਤਾ ਭਲਾਈ ਕਾਰਜਾਂ ’ਚ ਵੱਧ ਚੜ੍ਹ ਕੇ ਯੋਗਦਾਨ ਪਾਈਏ। Chamkdeep Singh Insan Tribute

ਸ਼ਰਧਾਂਜਲੀ ਸਮਾਗਮ ਦੇ ਅਖੀਰ ਵਿੱਚ ਸੱਚਖੰਡ ਵਾਸੀ ਚਮਕਦੀਪ ਸਿੰਘ ਇੰਸਾਂ ਦੇ ਪਿਤਾ ਗੁਰਮੇਲ ਸਿੰਘ ਇੰਸਾਂ ਨੇ ਇਸ ਦੁੱਖ ਦੀ ਘੜੀ ਵਿੱਚ ਦੁੱਖ ਵੰਡਾਉਣ ਆਈ ਸਾਧ ਸੰਗਤ, ਰਾਜਨੀਤਿਕ ਆਗੂਆਂ, ਰਿਸ਼ਤੇਦਾਰਾਂ , ਪੰਚਾਇਤਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਨਾਮ ਚਰਚਾ ਦੇ ਅਖੀਰ ‘ਚ ਪਰਿਵਾਰ ਵੱਲੋਂ ਚਮਕਦੀਪ ਇੰਸਾਂ ਦੀ ਯਾਦ ‘ਚ ਪੌਦਾ ਵੀ ਲਗਾਇਆ ਗਿਆ। ਇਸ ਮੌਕੇ 85 ਮੈਂਬਰ ਬਾਈ ਤੇ ਭੈਣਾਂ, 15 ਮੈਂਬਰ, ਡੇਰਾ ਸੱਚਾ ਸੌਦਾ ਸ਼ਾਹੀ ਦਰਬਾਰ ਦੀਆਂ ਵੱਖ ਵੱਖ ਸੰਮਤੀਆਂ ਦੇ ਜਿੰਮੇਵਾਰ, ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ, ਕਿਡਜ਼ ਏਜ਼ ਤੇ ਕਿਡਜ ਵੈਰੀਅਰ ਸੰਮਤੀ ਦੇ ਸੇਵਾਦਾਰ, ਪਿੰਡ ਦੇ ਮੋਹਤਵਰ, ਸਮੂਹ ਗਰਾਮ ਪੰਚਾਇਤ, ਰਾਜਸੀ ਆਗੂ ਮੋਹਨ ਲਾਲ ਝੂੰਬਾ, ਰਿਸਤੇਦਾਰ ਅਤੇ ਵੱਖ ਬਲਾਕਾਂ ਦੀ ਸਾਧ-ਸੰਗਤ ਹਾਜ਼ਰ ਸੀ। ਨਾਮ ਚਰਚਾ ਦੀ ਕਾਰਵਾਈ 85 ਮੈਂਬਰ ਕੁਲਵੀਰ ਇੰਸਾਂ ਵੱਲੋਂ ਚਲਾਈ ਗਈ।