ਲੇਹ ਰਾਜਮਾਰਗ, ਮੁਗਲ ਰੋਡ ਬੰਦ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ‘ਚ ਖਰਾਬ ਮੌਸਮ ਅਤੇ ਬਰਫਬਾਰੀ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਫਸੇ ਵਾਹਨਾਂ ‘ਚ ਸੈਂਕੜੇ ਵਾਹਨ ਵੀਰਵਾਰ ਦੀ ਸਵੇਰ ਜੰਮੂ ਤੋਂ ਸ੍ਰੀਨਗਰ ਲਈ ਰਵਾਨਾ ਹੋਏ। ਰਾਜਮਾਰਗ ‘ਤੇ ਇੱਕ ਪਾਸੇ ਆਵਾਜਾਈ ਪਰਿਚਾਲਨ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਆਵਾਜਾਈ ਪੁਲਿਸ ਅਧਿਕਾਰੀ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਵਾਹਨਾਂ ਨੂੰ ਜੰਮੂ ਤੋਂ ਸ੍ਰੀਨਗਰ ਵੱਲ ਰਵਾਨਗੀ ਲਈ ਮਨਜ਼ੂਰੀ ਦਿੱਤੀ ਗਈ ਹੈ। ਰਾਜਮਾਰਗ ਓਤੇ ਸਿਰਫ ਉਹਨਾਂ ਵਾਹਨਾਂ ਨੂੰ ਹੀ ਨਿੱਕਲਣ ਦੀ ਮਨਜ਼ੂਰੀ ਦਿੱਤੀ ਗਈ ਹੈ ਜੋ ਮੰਗਲਵਾਰ ਦੀ ਸ਼ਾਮ ਨੂੰ ਰਾਮਬਨ ‘ਚ ਜ਼ਮੀਨ ਖਿਸਕਣ ਤੋਂ ਬਾਅਦ ਬੁੱਧਵਾਰ ਤੋਂ ਰਾਜਮਾਰਗ ‘ਤੇ ਫਸੇ ਹੋਏ ਹਨ।
ਦੂਜੇ ਪਾਸੇ ਲੱਦਾਖ ਨਾਲ ਜੋੜਨ ਵਾਲੇ 434 ਕਿਲੋਮੀਟਰ ਲੰਮੇ ਸ੍ਰੀਨਗਰ-ਲੇਹ ਰਾਜਮਾਰਗ ‘ਤੇ ਬਰਫਬਾਰੀ ਅਤੇ ਸੜਕਾਂ ‘ਤੇ ਬਰਫ ਜਮਾ ਹੋਣ ਕਾਰਨ ਆਵਾਜਾਈ ‘ਚ ਅੜਿੱਕਾ ਲੱਗ ਰਿਹਾ ਹੈ। ਦ੍ਰਾਸ, ਕਾਰਗਿਲ ਅਤੇ ਜਾਜਿਲਾ ਦਰ੍ਰੇ ਦੇ ਦੂਜੇ ਪਾਸੇ ਵੱਡੀ ਗਿਣਤੀ ‘ਚ ਕਸ਼ਮੀਰ ਦੇ ਵਾਹਨ, ਖਾਲੀ ਟਰੱਕ, ਤੇਲ ਦੇ ਟੈਂਕਰ ਅਤੇ ਯਾਤਰੀਆਂ ਨੂੰ ਲਿਜਾਣ ਵਾਲੇ ਵਾਹਨ ਫਸੇ ਹੋਏ ਹਨ। ਇਸੇ ਤਰ੍ਹਾਂ ਦਰ੍ਰੇ ਦੇ ਇਸ ਪਾਸੇ ਵੀ ਮੱਧ ਕਸ਼ਮੀਰ ਦੇ ਗੰਦੇਰਬਲ ‘ਚ ਕੁਝ ਵਾਹਨਾਂ ਨੂੰ ਰੋਕਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।