Farmers Protest Punjab: ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਮੂਹਰੇ ਧਰਨਾ ਦੇਣ ਪੁੱਜੇ ਸੈਂਕੜੇ ਕਿਸਾਨ ਪੁਲਿਸ ਵੱਲੋਂ ਡਿਟੇਨ

Farmers Protest Punjab
Farmers Protest Punjab: ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਮੂਹਰੇ ਧਰਨਾ ਦੇਣ ਪੁੱਜੇ ਸੈਂਕੜੇ ਕਿਸਾਨ ਪੁਲਿਸ ਵੱਲੋਂ ਡਿਟੇਨ

Farmers Protest Punjab: (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਪੰਜਾਬ ਸਰਕਾਰ ਵੱਲੋਂ ਬੀਤੀ ਰਾਤ ਖਨੌਰੀ ਤੋਂ ਸ਼ੰਭੂ ਬਾਰਡਰ ਤੱਕ ਕਿਸਾਨਾਂ ਦੇ ਖਿਲਾਫ ਕੀਤੀ ਕਾਰਵਾਈ ਦੇ ਰੋਸ ਵਿੱਚ ਆਏ ਸੈਂਕੜੇ ਕਿਸਾਨਾਂ ਵੱਲੋਂ ਜਦੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵੱਡੀ ਗਿਣਤੀ ਵਿੱਚ ਮੌਜੂਦ ਪੁਲਿਸ ਨੇ ਉਹਨਾਂ ਨੂੰ ਡਿਟੇਨ ਕਰ ਲਿਆ। ਪ੍ਰਦਰਸ਼ਨਕਾਰੀਆਂ ਵਿੱਚ ਵੱਡੀ ਗਿਣਤੀ ਵਿੱਚ ਵਡੇਰੀ ਉਮਰ ਦੀਆਂ ਮਹਿਲਾਵਾਂ ਵੀ ਮੌਜੂਦ ਸਨ।

ਇਹ ਵੀ ਪੜ੍ਹੋ: Khanauri Border News: ਪੰਜਾਬ ਹਰਿਆਣਾ ਦੀਆਂ ਪੁਲਿਸ ਟੀਮਾਂ ਖਨੌਰੀ ਬਾਰਡਰ ਖੁਲਵਾਉਣ ਲਈ ਯਤਨਸ਼ੀਲ

ਅੱਜ ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਦੇ ਸੈਂਕੜੇ ਕਾਰਕੁਨ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਮੂਹਰੇ ਧਰਨਾ ਦੇਣ ਪੁੱਜੇ ਪੁਲਿਸ ਨੂੰ ਪਹਿਲਾਂ ਇਸ ਸਬੰਧੀ ਪਤਾ ਲੱਗਣ ਤੇ ਵੱਡੀ ਗਿਣਤੀ ਪੁਲਿਸ ਪਹਿਲਾਂ ਤੋਂ ਹੀ ਧਰਨੇ ਵਾਲੀ ਥਾਂ ਤੇ ਮੌਜੂਦ ਸੀ ਅਤੇ ਪੁਲਿਸ ਵੱਲੋਂ ਡੀਸੀ ਕੰਪਲੈਕਸ ਰੋਡ ਨੂੰ ਦੋਨੇ ਪਾਸਿਆਂ ਤੋਂ ਸੀਲ ਕੀਤਾ ਹੋਇਆ ਸੀ। ਇਸ ਦੇ ਬਾਵਜੂਦ ਵੱਡੀ ਗਿਣਤੀ ਕਿਸਾਨ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਮੂਹਰੇ ਪੁੱਜ ਗਏ। ਕੁਝ ਹੀ ਮਿੰਟਾਂ ਬਾਅਦ ਪੁਲਿਸ ਨੇ ਇਹਨਾਂ ਆਗੂਆਂ ਨੂੰ ਕਾਬੂ ਕਰ ਲਿਆ ਅਤੇ ਸਾਹਮਣੇ ਖੜਾਈਆਂ ਪੀਆਰਟੀਸੀ ਦੀਆਂ ਬੱਸਾਂ ਵਿੱਚ ਚੜਾ ਲਿਆ। ਮਹਿਲਾ ਪੁਲਿਸ ਕਰਮੀਆਂ ਨੇ ਵੱਡੀ ਗਿਣਤੀ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕੀਤਾ।

Farmers Protest Punjab Farmers Protest Punjab

ਇਸ ਦੌਰਾਨ ਵੱਡੀ ਗਿਣਤੀ ਕਿਸਾਨਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਦਿਆਂ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨਾਂ ਦੇ ਖਿਲਾਫ ਹੈ ਹੁਣ ਉਹ ਸੂਬੇ ਦੀ ਸਰਕਾਰ ਵੀ ਉਸ ਦੇ ਨਕਸ਼ੇ ਕਦਮਾਂ ’ਤੇ ਤੁਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਖਿਲਾਫ ਇਹ ਕਾਰਵਾਈ ਮਹਿੰਗੀ ਪਵੇਗੀ ਉਹਨਾਂ ਆਖਿਆ ਕਿ ਕਿਸਾਨ ਹਰ ਹਾਲ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਪੰਜਾਬ ਨੇ ਸ਼ਾਂਤੀ ਪੂਰਵਕ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਜਬਰ ਕੀਤਾ ਹੈ ਅਤੇ ਉਹਨਾਂ ਨੂੰ ਧੋਖੇ ਨਾਲ ਬਾਰਡਰਾਂ ਤੋਂ ਹਟਾ ਕੇ ਹਿਰਾਸਤ ਵਿੱਚ ਲੈ ਲਿਆ ਹੈ। Farmers Protest Punjab