ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ਸੇਵਾ ਦਾ ਮਹਾਂਕ...

    ਸੇਵਾ ਦਾ ਮਹਾਂਕੁੰਭ: ਡਿਪਰੈਸ਼ਨ ਅਤੇ ਮਾਨਸਿਕ ਰੋਗਾਂ ਦੀ ਜਾਂਚ ਕੈਂਪ ਦਾ ਸੈਂਕੜਿਆਂ ਨੇ ਉਠਾਇਆ ਲਾਭ

    Health Camp
    Health Camp: ਡਿਪਰੈਸ਼ਨ ਅਤੇ ਮਾਨਸਿਕ ਰੋਗਾਂ ਦੀ ਜਾਂਚ ਕੈਂਪ ਦਾ ਸੈਂਕੜਿਆਂ ਨੇ ਉਠਾਇਆ ਲਾਭ

    Health Camp: ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨਾ ਲੋੜਵੰਦਾਂ ਲਈ ਬਣਿਆ ਵਰਦਾਨ

    • ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ

    Health Camp: ਸਰਸਾ (ਸੱਚ ਕਹੂੰ/ਸੁਨੀਲ ਵਰਮਾ) ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨਾ, ਗ਼ਰੀਬ, ਲੋੜਵੰਦ ਲੋਕਾਂ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਇਆ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸੇਵਾ ਦੇ ਮਹਾਂਕੁੰਭ ਦੇ ਤਹਿਤ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਡਿਪਰੈਸ਼ਨ ਅਤੇ ਹੋਰ ਮਾਨਸਿਕ ਰੋਗਾਂ ਦੀ ਜਾਂਚ ਕੈਂਪ ਲਾਇਆ ਗਿਆ।

    ਕੈਂਪ ’ਚ ਮਾਹਿਰ ਡਾਕਟਰਾਂ ਨੇ ਸੈਂਕੜੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਇਲਾਜ ਕੀਤਾ। ਕੈਂਪ ਵਿੱਚ ਡਾ. ਅਸ਼ੋਕ ਇੰਸਾਂ, ਡਾ. ਉਮੰਗ, ਡਾ. ਮਯੰਕ ਜੈਨ, ਡਾ. ਮੋਨਿਸ਼ਾ ਅਤੇ ਡਾ. ਦ੍ਰਿਸ਼ਟੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਜ਼ਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ’ਤੇ ਆਉਣ ਵਾਲਾ ਖਰਚਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ ਨੇਕ, ਮਿਹਨਤ ਦੀ ਕਮਾਈ ਵਿੱਚੋਂ ਚੁੱਕ ਰਹੇ ਹਨ। Health Camp

    Read Also : ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ’ਚ ਲੋੜਵੰਦਾਂ ਨੂੰ ਮਿਲ ਰਿਹੈ ਮੁਫ਼ਤ ਇਲਾਜ

    ਦੱਸ ਦੇਈਏ ਕਿ 28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ। ਇਸ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਢੇ ਸੱਤ ਕਰੋੜ ਸਾਧ-ਸੰਗਤ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਵਜੋਂ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ।