ਇਨਸਾਨੀਅਤ: ਦੋ ਮਜ਼੍ਹਬਾਂ ਦੇ ਭਾਈਚਾਰੇ ਨੇ ਪੇਸ਼ ਕੀਤੀ ਮਿਸਾਲ

Humanity

ਹਿੰਦੂ ਬੇਟੀ ਦੇ ਘਰ ਭਾਤ ਭਰਨ ਪਹੁੰਚੇ ਮੁਸਲਿਮ ਭਾਈਚਾਰੇ ਦੇ ਵੀਰ | Humanity

  • ਰਿਤੂ ਦੀ ਸ਼ਾਦੀ ਦੇ ਭਾਤ ’ਚ ਭਾਤੀਆਂ ਨੇ 20 ਹਜ਼ਾਰ ਭਾਤ, ਕੱਪੜੇ ਸਮੇਤ ਹੋਰ ਸਾਮਾਨ ਵੀ ਦਿੱਤਾ
  • ਇਸਲਾਮ ਨੇ ਮੰਦਿਰ ਤੇ ਗਊਸ਼ਾਲਾ ਲਈ ਵੀ ਦਿੱਤਾ ਦਾਨ

ਚਰਖੀ ਦਾਦਰੀ (ਸੱਚ ਕਹੂੰ ਨਿਊਜ਼)। ਹਿੰਦੂ-ਮੁਸਲਿਮ ਸਮਾਜ ਨੇ ਆਪਸੀ ਸਦਭਾਵਨਾ ਤੇ ਭਾਈਚਾਰੇ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਚਰਖੀ ਦਾਦਰੀ ’ਚ 22 ਸਾਲ ਪਹਿਲਾਂ ਮੁਸਲਿਮ ਭਰਾ ਨੂੰ ਧਰਮ ਭਰਾ ਬਣਾ ਕੇ ਹਿੰਦੂ ਭੈਣ ਨੇ ਰੱਖੜੀ ਬੰਨ੍ਹੀ ਸੀ। ਮੁਸਲਿਮ ਧਰਮ ਭਰਾ ਨੇ ਉਸੇ ਭੈਣ ਦੀ ਬੇਟੀ ਦੀ ਸ਼ਾਦੀ ’ਚ ਭਾਤ ਭਰ ਕੇ ਆਪਣਾ ਫਰਜ਼ ਨਿਭਾਇਆ। ਧਰਮ ਭਰਾ ਇਕਰਾਮ ਮਲਿਕ ਤੇ ਇਸਲਾਮ ਮਲਿਕ 14 ਭਾਤੀਆਂ ਨਾਲ ਧਰਮ ਭੈਣ ਦੇ ਘਰ ਭਾਤ ਭਰਨ ਪਹੰੁਚੇ ਤੇ ਹਿੰਦੂ ਰੀਤੀ-ਰਿਵਾਜ਼ ਅਨੁਸਾਰ ਭਾਤੀਆਂ ਨੇ ਸਾਰੀਆਂ ਰਸਮਾਂ ਨਿਭਾਈਆਂ। ਦੋ ਮਜ਼੍ਹਬਾਂ ਦਰਮਿਆਨ ਆਪਸੀ ਭਾਈਚਾਰੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। (Humanity)

ਆਪਸੀ ਭਾਈਚਾਰੇ ਨੂੰ ਮਿਲਿਆ ਹੁਲਾਰਾ | Humanity

ਦੱਸ ਦਈਏ ਕਿ ਮੁੱਖ ਤੌਰ ’ਤੇ ਉੱਤਰਾਖੰਡ ਨਿਵਾਸੀ ਲਕਛਮਣ ਤੇ ਲਤਾ ਪਰਿਵਾਰ ਸਮੇਤ ਕਰੀਬ 25 ਸਾਲਾਂ ਤੋਂ ਦਾਦਰੀ ਸ਼ਹਿਰ ’ਚ ਰਹਿ ਰਹੇ ਹਨ। ਦੂਜੇ ਪਾਸੇ ਇਸਲਾਮ ਤੇ ਇਕਰਾਮ ਮਲਿਕ ਦਾ ਪਰਿਵਾਰ ਵੀ ਉਨ੍ਹਾਂ ਦੇ ਗੁਆਂਢ ’ਚ ਰਹਿ ਰਿਹਾ ਹੈ। ਐਤਵਾਰ ਨੂੰ ਲਤਾ ਦੀ ਬੇਟੀ ਦੀ ਸ਼ਾਦੀ ਸੀ ਤੇ ਮਜ਼ਬੂਰੀਵੱਸ ਭਾਤ ਭਰਨ ਲਈ ਉਸ ਦਾ ਭਰਾ ਨਹੀਂ ਆ ਸਕਿਆ। ਜਿਵੇਂ ਹੀ ਇਹ ਜਾਣਕਾਰੀ ਮੁਸਲਿਮ ਭਰਾਵਾਂ ਨੂੰ ਮਿਲੀ ਤਾਂ 22 ਸਾਲ ਪਹਿਲਾਂ ਧਰਮ ਭਰਾਵਾਂ ਨੇ ਮੁਸਲਿਮ ਇੰਤਜਾਮੀਆ ਕਮੇਟੀ ਅਹੁਦਾ ਅਧਿਕਾਰੀਆਂ ਨੂੰ ਨਾਲ ਲਿਆ ਕੇ ਹਿੰਦੂ ਰੀਤੀ-ਰਿਵਾਜ਼ ਅਨੁਸਾਰ ਰਿਤੂ ਦਾ ਭਾਤ ਭਰਿਆ।

ਹਿੰਦੂ ਭੈਣ ਲਤਾ ਨੇ ਦੱਸਿਆ ਕਿ ਉਸ ਦੀ ਬੇਟੀ ਰਿਤੂ ਦੀ 23 ਅਪਰੈਲ ਨੂੰ ਸ਼ਾਦੀ ਹੋਈ। ਭਾਤ ਦੀ ਰਸਮ ਅਦਾ ਕਰਨ ਮੁਸਲਿਮ ਭਾਈਚਾਰੇ ਤੋਂ ਇਸਲਾਮ ਤੇ ਇਕਰਾਮ ਮਲਿਕ ਨੇ ਧਰਮ ਭਰਾ ਦਾ ਫ਼ਰਜ ਨਿਭਾਇਆ ਹੈ। ਸ਼ਾਦੀ ’ਚ ਧਰਮ ਭਰਾਵਾਂ ਨੇ ਸਮਾਜ ’ਚ ਆਪਸੀ ਭਾਈਚਾਰੇ ਦੀ ਨਵੀਂਂ ਮਿਸਾਲ ਪੇਸ਼ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ