ਭਗਤੀ-ਇਬਾਦਤ ਲਈ ਮਨੁੱਖੀ ਸਰੀਰ ਸਰਵੋਤਮ : ਪੂਜਨੀਕ ਗੁਰੂ ਜੀ

Human Body, Best Devotional Worship, Guru Ji

ਸਰਸਾ (ਸੱਚ ਕਹੂੰ ਨਿਊਜ਼)। Saint Dr MSG: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨੁੱਖੀ ਜਨਮ, ਮਨੁੱਖੀ ਸਰੀਰ ਬੜੇ ਭਾਗਾਂ ਨਾਲ, ਬੜੇ ਨਸੀਬਾਂ ਨਾਲ ਜੀਵ-ਆਤਮਾ ਨੂੰ ਮਿਲਿਆ ਹੈ ਇਹ ਉਹ ਸਰੀਰ ਹੈ ਜੋ ਇਸ ਮਾਤਲੋਕ ਵਿਚ ਰਹਿੰਦਿਆਂ ਹੋਇਆਂ ਵੀ ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਦੇ ਦਰਸ਼-ਦੀਦਾਰ ਨੂੰ ਪਾ ਸਕਦਾ ਹੈ ਇਨਸਾਨੀ ਸਰੀਰ ਵਿਚ ਆਤਮਾ ਮਾਲਕ ਦਾ ਨਾਮ ਲੈ ਕੇ ਖੰਡਾਂ-ਬ੍ਰਹਿਮੰਡਾਂ ਨੂੰ ਪਾਰ ਕਰਦੀ ਹੋਈ ਨਿੱਜਧਾਮ ਸਤਿਲੋਕ, ਅਨਾਮੀ ਵਿਚ ਜਾ ਸਕਦੀ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਐਨਾ ਸ੍ਰੇਸ਼ਟ ਅਤੇ ਸਰਵੋਤਮ ਸਰੀਰ ਮਿਲਿਆ ਹੈ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਜ਼ਿਆਦਾਤਰ ਲੋਕਾਂ ਦੇ ਚਿਹਰੇ ਲਟਕੇ ਹੋਏ ਹਨ ਕਿਸੇ ਨੂੰ ਘਰ-ਪਰਿਵਾਰ ਤੋਂ ਪਰੇਸ਼ਾਨੀ ਹੈ ਤੇ ਕਿਸੇ ਨੂੰ ਕੰਮ-ਧੰਦੇ ਤੋਂ ਅੱਜ ਦੇ ਇਨਸਾਨ ਦੋ ਤਰ੍ਹਾਂ ਦਾ ਜੀਵਨ ਜਿਉਂਦੇ ਹਨ, ਗ੍ਰਹਿਸਥ ਅਤੇ ਤਿਆਗੀ ਦਾ ਗ੍ਰਹਿਸਥੀ ਵਿਚ ਇਨਸਾਨ ਬਹੁਤ ਸਾਰੇ ਝਮੇਲਿਆਂ ਵਿਚ ਉਲਝਿਆ ਰਹਿੰਦਾ ਹੈ ਪਰ ਜੋ ਗ੍ਰਹਿਸਥੀ ਰਾਮ ਦਾ ਨਾਮ ਜਪਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਦੀ ਭਗਤੀ-ਇਬਾਦਤ ਕਰਦੇ ਹਨ ਅਤੇ ਨਾਲ ਹੀ ਸਖ਼ਤ ਮਿਹਨਤ ਕਰਕੇ ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਂਦੇ ਹਨ, ਉਨ੍ਹਾਂ ਦੇ ਗ਼ਮ, ਦੁੱਖ, ਚਿੰਤਾਵਾਂ ਪਰਮਾਤਮਾ ਦਾ ਨਾਮ ਖੁਦ-ਬ-ਖੁਦ ਖ਼ਤਮ ਕਰ ਦਿੰਦਾ ਹੈ। Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤਿਆਗੀ ਤਿਆਗ ਤਾਂ ਕਰ ਦਿੰਦੇ ਹਨ ਪਰ ਗ੍ਰਹਿਸਥੀ ਲਈ ਵੀ ਹੱਥ-ਪੈਰ ਮਾਰਦੇ ਰਹਿੰਦੇ ਹਨ ਤਿਆਗੀ ਜਦੋਂ ਕਿਸੇ ਗ੍ਰਹਿਸਥੀ ਨੂੰ ਵੇਖਦਾ ਹੈ, ਕਿਸੇ ਦਾ ਵਿਆਹ ਹੁੰਦਾ ਵੇਖਦਾ ਹੈ ਤਾਂ ਮਨ ‘ਚ ਲੱਡੂ ਫੁੱਟਦੇ ਹਨ ਇਸਦਾ ਤਾਂ ਵਿਆਹ ਹੋ ਰਿਹਾ ਹੈ ਮੈਂ ਤਾਂ ਰਹਿ ਗਿਆ ਉਸ ਪਾਸੇ ਧਿਆਨ ਨਹੀਂ ਦਿੰਦਾ ਜੋ ਰੋਂਦੇ ਹੋਏ ਆਉਂਦੇ ਹਨ ਜੋ ਕਹਿੰਦੇ ਹਨ ਕਿ ਮਰ ਗਏ, ਲੁੱਟੇ ਗਏ, ਬਰਬਾਦ ਹੋ ਗਏ, ਕੀ ਦੋਬਾਰਾ ਕੁਆਰਾਪਣ ਮਿਲ ਜਾਵੇਗਾ? ਗੁਰੂ ਸਾਹਿਬਾਨਾਂ ਦੇ ਬਚਨ ਹਨ ਕਿ ਜਦੋਂ ਤੱਕ ਵਿਆਹ ਨਹੀਂ ਹੁੰਦਾ, ਵਿਆਹ ਦਾ ਚਾਅ ਰਹਿੰਦਾ ਹੈ ਅਤੇ ਵਿਆਹ ਹੋ ਜਾਂਦਾ ਹੈ ਤਾਂ ਫਿਰ ਰੋਂਦਾ-ਕੁਰਲਾਉਂਦਾ ਹੈ ਇਸੇ ਪਛਤਾਵੇ ਵਿਚ ਜੀਵਨ ਗੁਜ਼ਰ ਜਾਂਦਾ ਹੈ ਅਤੇ ਮੌਤ ਆ ਜਾਂਦੀ ਹੈ ਗ੍ਰਹਿਸਥੀ ਆਦਮੀ, ਤਿਆਗੀ ਬਣਨ ਨੂੰ ਤਿਆਰ ਹੈ ਅਤੇ ਤਿਆਗੀ ਸੋਚਦਾ ਹੈ। Saint Dr MSG

ਕਿ ਵਿਆਹ ਕਰਵਾ ਕੇ ਮੈਂ ਵੀ ਖੁਸ਼ ਰਹਿੰਦਾ ਰਾਜਸਥਾਨ ਵਿਚ ਲੋਕ ਊਠ ਦੀ ਪੂਛ ਦੇ ਸਾਰੇ ਵਾਲ ਉਤਾਰ ਕੇ ਉਸਨੂੰ ਡੰਡੇ ਵਰਗੀ ਬਣਾ ਦਿੰਦੇ ਹਨ ਤਾਂ ਕਿ ਉਹ ਪਾਣੀ ਦੀਆਂ ਬੂੰਦਾਂ ਨਾ ਮਾਰ ਸਕੇ ਇਸ ਤਰ੍ਹਾਂ ਤਿਆਗੀ ਨੂੰ ਤਾਂ ਊਠ ਦੀ ਪੂਛ ਵਰਗਾ ਹੋਣਾ ਚਾਹੀਦਾ ਹੈ ਭਾਵ ਉਸਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੋਣੀ ਚਾਹੀਦੀ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਵੀ ਸਤਿਸੰਗ ਵਿਚ ਆਓ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਯਾਦ ਵਿਚ ਆਓ, ਸਤਿਸੰਗ ਵਿਚ ਭਾਵਨਾ ਪਰਮਾਤਮਾ ਵੱਲ ਹੋਣੀ ਚਾਹੀਦੀ ਹੈ ਕੁਝ ਲੋਕ ਬੜਾ ਹੀ ਸੱਜ-ਧੱਜ ਕੇ ਆਉਂਦੇ ਹਨ, ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਵੱਡਾ ਗੁਨਾਹ ਹੁੰਦਾ ਹੈ। Saint Dr MSG

ਇਸ ਤੋਂ ਤਾਂ ਚੰਗਾ ਹੈ ਕਿ ਤੁਸੀਂ ਸਤਿਸੰਗ ਵਿਚ ਨਾ ਆਓ ਘੱਟੋ-ਘੱਟ ਇਸ ਗੁਨਾਹ ਤੋਂ ਤਾਂ ਬਚ ਜਾਓਗੇ ਇਨਸਾਨ ਪਤਾ ਨਹੀਂ ਕਿਸ ਭੇਸ ਵਿਚ ਆਉਂਦਾ ਹੈ ਅਤੇ ਪਤਾ ਨਹੀਂ ਉਸਦਾ ਕੀ ਇਰਾਦਾ ਹੋਵੇ ਕਿਸੇ ਦੇ ਅੰਦਰ ਕੋਈ ਛਲ-ਕਪਟ ਹੈ ਤਾਂ ਹੋ ਸਕਦਾ ਹੈ ਕਿ ਬਚਨਾਂ ਨੂੰ ਸੁਣ ਕੇ ਜੇਕਰ ਉਹ ਅਮਲ ਕਰ ਲਵੇ ਤਾਂ ਉਸਦਾ ਛਲ-ਕਪਟ ਦੂਰ ਹੋ ਜਾਵੇ ਜੇਕਰ ਉਹ ਛਲੀਆ ਬਣ ਕੇ ਆਇਆ ਹੈ ਤਾਂ ਛਲੀਆ ਹੀ ਬਣਿਆ ਰਹੇਗਾ, ਦੁਖੀ ਹੁੰਦਾ ਰਹੇਗਾ, ਸੁਖ-ਸ਼ਾਂਤੀ ਉਸਨੂੰ ਜ਼ਿੰਦਗੀ ਵਿਚ ਕਦੇ ਨਸੀਬ ਨਹੀਂ ਹੋਵੇਗੀ ਇਸ ਲਈ ਇਨਸਾਨ ਨੂੰ ਇਨਸਾਨੀਅਤ ਦਾ ਤਿਆਗ ਨਹੀਂ ਕਰਨਾ ਚਾਹੀਦਾ ਅਤੇ ਸੱਚੇ ਦਿਲੋਂ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਜਿੱਥੋਂ ਤੱਕ ਸੰਭਵ ਹੋਵੇ ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਣੀ ਚਾਹੀਦੀ ਹੈ। Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਗ੍ਰਹਿਸਥੀ ਵਿਚ ਰਹਿੰਦਾ ਹੋਇਆ ਵੀ ਮਾਲਕ ਨੂੰ ਪਾ ਸਕਦਾ ਹੈ ਸਾਰੇ ਸੰਤ, ਪੀਰ-ਪੈਗੰਬਰ, ਗੁਰੂ, ਮਹਾਂਪੁਰਖ਼ ਸਭ ਗ੍ਰਹਿਸਥੀ ਸਨ, ਫਿਰ ਵੀ ਉਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਇਨਸਾਨ ਮਾਲਕ ਨੂੰ ਪਾ ਸਕਦਾ ਹੈ ਪਰ ਇਸ ਲਈ ਆਪਣੇ ਵਿਚਾਰਾਂ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਅਤੇ ਵਿਚਾਰ ਸਿਰਫ਼ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਭਗਤੀ-ਇਬਾਦਤ ਦੁਆਰਾ ਕੰਟਰੋਲ ਹੋ ਸਕਦੇ ਹਨ ਮਨ ਹੀ ਇਨਸਾਨ ਦੇ ਬੁਰੇ ਖ਼ਿਆਲਾਂ ਦਾ ਸਵਾਮੀ ਹੁੰਦਾ ਹੈ ਮਨ ਤੋਂ ਬਚਣਾ ਚਾਹੀਦਾ ਹੈ ਇਹ ਬੜਾ ਹੀ ਜ਼ਾਲਮ ਹੈ ਇਸ ਲਈ ਸੰਤ, ਪੀਰ-ਫ਼ਕੀਰ ਬਚਨਾਂ ‘ਤੇ ਅਮਲ ਕਰਨ ਦੀ ਸਿੱਖਿਆ ਦਿੰਦੇ ਹਨ। Saint Dr MSG