Human beings | ਇਨਸਾਨ
ਸਾਡਾ ਹੱਡ ਮਾਸ ਚੰਮ ਸਾਡੀ ਜਾਨ ਵੇਚਣ’ਗੇ,
ਮੇਰੇ ਮੁਲਕ ਦੇ ਹਾਕਮ ਜਦ ਇਮਾਨ ਵੇਚਣ’ਗੇ…
ਧਰਮ ਦੇ ਨਾਂਅ ‘ਤੇ ਪਹਿਲਾਂ ਅਵਾਮ ਵੰਡ ਦੇਣਗੇ,
ਤਿਰਸ਼ੂਲ ਵੇਚਣ’ਗੇ ਫਿਰ ਕਿਰਪਾਨ ਵੇਚਣ’ਗੇ…
ਕੁਛ ਇਸ ਤਰ੍ਹਾਂ ਵਿਕੇਗਾ ਕਾਨੂੰਨ ਸ਼ਹਿਰ ਦਾ,
ਇਨਸਾਨ ਨੂੰ ਹੀ ਫਿਰ ਇਨਸਾਨ ਵੇਚਣ’ਗੇ…
ਕਿਤਾਬਾਂ ‘ਚ ਛਪੇਗਾ ਅਖੌਤੀ ਧਰਮ ਦਾ ਇਤਿਹਾਸ,
ਸਕੂਲ ਬੱਚਿਆਂ ਨੂੰ ਕਹਿ ਕੇ ਗਿਆਨ ਵੇਚਣ’ਗੇ…
ਅਨਪੜ੍ਹ ਨੇਤਾ ਜਿੱਥੇ ਨਵੇਂ ਕਾਨੂੰਨ ਘੜਣ’ਗੇ,
ਪੜ੍ਹੇ-ਲਿਖੇ ਜਵਾਨ ਉੱਥੇ ਫਿਰ ਪਾਨ ਵੇਚਣ’ਗੇ…
ਕਰੋੜਾਂ ਵਿੱਚ ਬਣਨਗੇ ਮੰਦਿਰ ਮਸਜਿਦ ਗਿਰਜੇ,
ਇਹਨਾਂ ਵਿੱਚ ਹਰ ਰੋਜ ਫਿਰ ਭਗਵਾਨ ਵੇਚਣ’ਗੇ…
ਆਪਣੀ ਲੋੜ ਅਨੁਸਾਰ ਰਾਮ ਵੇਚ ਰਹੇ ਨੇ,
ਉਹ ਲੋੜ ਪੈਣ ‘ਤੇ ਫਿਰ ਰਹਿਮਾਨ ਵੇਚਣ’ਗੇ…
ਹਾਲੇ ਤਾਂ ਮੈਲੀ ਅੱਖ ਹੈ ਪੇਰੇ ਪੰਜਾਬ ‘ਤੇ ਕੁਮਾਰ,
ਭੋਰਾ-ਭੋਰਾ ਕਰ ਕੇ ਫਿਰ ਹਿੰਦੋਸਤਾਨ ਵੇਚਣ’ਗੇ..
ਅਜੈ ਗੜ੍ਹਦੀਵਾਲਾ
ਮੋ. 90415-27623
ਜ਼ਿੰਦਗੀ ਇੱਕ ਵਲਵਲਾ
ਇਹ ਜ਼ਿੰਦਗੀ ਇੱਕ ਵਲਵਲਾ ਜਿਹਾ, ਮੈਨੂੰ ਢਾਹ ਲਾਉਣ ਨੂੰ ਫਿਰਦੀ ਏ।
ਜ਼ਜ਼ਬਾਤੀ ਹਾਂ ਪਰ ਕਾਇਰ ਨਹੀਂ, ਜੋ ਦਾਬ ਪਾਉਣ ਨੂੰ ਫਿਰਦੀ ਏ।
ਤੂੰ ਰੋਜ਼ ਹੀ ਨਵਾਂ ਤੂਫ਼ਾਨ ਲਿਆਵੇਂ, ਮੈਂ ਲੜਨਾ ਸਿੱਖ ਰਹੀ ਹਾਂ,
ਰੁੜ੍ਹ-ਰੁੜ੍ਹ ਕੇ ਬੜਾ ਜਿਉਂ ਲਿਆ, ਹੁਣ ਖੜ੍ਹਨਾ ਸਿੱਖ ਰਹੀ ਹਾਂ।
ਸੌਖਾ ਕੁਝ ਨਹੀਂ ਇਸ ਦੁਨੀਆ ਵਿੱਚ, ਮਹਿਜ਼ ਸਾਹ ਲੈਣਾ ਹੀ ਸੌਖਾ ਏ,
ਪਰ ਇਹਨੂੰ ਹੀ ਜ਼ਿੰਦਗੀ ਨਹੀਂ ਕਹਿੰਦੇ, ਇਹ ਤਾਂ ਸਾਡਾ ਇੱਕ ਭੁਲੇਖਾ ਏ।
ਉਮਰ ਤੋਂ ਨਹੀਂ ਹਾਲਾਤਾਂ ਨੂੰ ਮਿਲ ਕੇ, ਬੜੇ ਹੀ ਅਨੁਭਵ ਸਿੱਖ ਲਏ ਨੇ,
ਮਹਿਫ਼ੂਜ਼ ਰਹਿਣਗੇ ਕੋਲ ਮੇਰੇ ਹੀ, ਤਾਂ ਹੀ ਪੰਨਿਆਂ ‘ਤੇ ਲਿਖ ਲਏ ਨੇ।
ਅਮਨਦੀਪ ਕੌਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.