ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home ਸੂਬੇ ਪੰਜਾਬ ਐਚ.ਆਰ ਗਰੁੱਪ ਦ...

    ਐਚ.ਆਰ ਗਰੁੱਪ ਦੇ ਐਮ.ਡੀ ਜਗਤਾਰ ਸਿੰਘ ਦੀ ਗੋਲੀ ਲੱਗਣ ਕਾਰਣ ਮੌਤ

    Shot Dead Sachkahoon

    ਐਚ.ਆਰ ਗਰੁੱਪ ਦੇ ਐਮ.ਡੀ ਜਗਤਾਰ ਸਿੰਘ ਦੀ ਗੋਲੀ ਲੱਗਣ ਕਾਰਣ ਮੌਤ

    (ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਦੇ ਨਾਮੀ ਐਚ.ਆਰ.ਗਰੂਪ ਦੇ ਐਮ.ਡੀ ਜਗਤਾਰ ਸਿੰਘ ਬਿੱਟੂ ਦੀ ਗੋਲੀ ਲੱਗਣ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਸਨੌਰ ਦੇ ਪਿੰਡ ਮਜਾਲ ਕਲਾਂ ਦੇ ਜਗਤਾਰ ਸਿੰਘ ਨੇ ਪ੍ਰਦੀਪ ਸਿੰਘ ਨਨਾਣਸੂ ਨਾਲ ਮਿੱਲ ਕੇ ਐਚ.ਆਰ ਗਰੁੱਪ ਬਣਾ ਕੇ ਪ੍ਰਾਪਰਟੀ ਦਾ ਕੰੰਮ ਸ਼ੁਰੂ ਕੀਤਾ ਸੀ। ਕੁਝ ਹੀ ਸਾਲਾਂ ’ਚ ਇਹ ਪ੍ਰਾਪਰਟੀ ਦੇ ਖੇਤਰ ’ਚ ਇੱਕ ਨਾਮੀ ਗਰੁੱਪ ਬਣ ਗਿਆ ਸੀ।

    ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਤਕਰੀਬਨ ਸਾਢੇ ਗਿਆਰ੍ਹਾਂ ਵਜੇ ਜਗਤਾਰ ਸਿੰਘ ਆਪਣੇ ਪਿੰਡ ਘਰ ਦੇ ਬਾਹਰ ਪਾਰਕ ’ਚ ਸੀ। ਘਰ ਦੇ ਸਾਰੇ ਮੈਂਬਰ ਅੰਦਰ ਸਨ। ਘਰਦਿਆਂ ਨੂੰ ਅੰਦਰੋ ਗੋਲੀ ਦੀ ਅਵਾਜ ਆਈ, ਜਦੋਂ ਪਰਿਵਾਰਕ ਮੈਂਬਰਾਂ ਨੇ ਬਾਹਰ ਆ ਕੇ ਦੇਖਿਆ ਤਾਂ ਜਗਤਾਰ ਸਿੰਘ ਦੇ ਪੁੜਪੜੀ ’ਚ ਗੋਲੀ ਲੱਗੀ ਹੋਈ ਸੀ ਅਤੇ ਪਾਰਕ ’ਚ ਲਹੁੂ ਲੁਹਾਨ ਹੋਇਆ ਡਿੱਗਾ ਪਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਫੋਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਜਗਤਾਰ ਸਿੰਘ ਦਮ ਤੋੜ ਗਏ। ਪੁਲਿਸ ਮਾਮਲੇ ਦੀ ਜਾਂਚ ਕਰਨ ’ਚ ਜੁਟ ਗਈ ਹੈ, ਗੋਲੀ ਲੱਗਣ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਜਗਤਾਰ ਸਿੰਘ ਆਪਣੇ ਪਿਛੇ ਪਤਨੀ, ਇੱਕ ਬੇਟਾ ਅਤੇ ਬੇਟੀ ਛੱਡ ਗਏ ਹਨ ਜੋ ਕਿ ਆਸਟਰੇਲੀਆ ਰਹਿੰਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ