ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather News: ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਦੀ ਰਫਤਾਰ ਮੱਠੀ ਪੈ ਗਈ ਹੈ। 25 ਤਰੀਕ ਤੱਕ ਮੀਂਹ ਦਾ ਕੋਈ ਅਲਰਟ ਨਹੀਂ ਹੈ। ਹਾਲਾਂਕਿ ਅੱਜ (ਸ਼ੁੱਕਰਵਾਰ) ਨੂੰ 7 ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਬਠਿੰਡਾ, ਮਾਨਸਾ, ਬਰਨਾਲਾ ਤੇ ਸੰਗਰੂਰ ਸ਼ਾਮਲ ਹਨ। ਪਿਛਲੇ ਦੋ ਦਿਨਾਂ ’ਚ ਸਾਰੇ ਜ਼ਿਲ੍ਹਿਆਂ ’ਚ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ 1 ਤੋਂ 6 ਡਿਗਰੀ ਤੱਕ ਬਦਲ ਗਿਆ ਹੈ। ਇਸ ਨਾਲ ਸੂਬੇ ਦਾ ਔਸਤ ਤਾਪਮਾਨ 1.8 ਡਿਗਰੀ ਤੱਕ ਡਿੱਗ ਗਿਆ ਹੈ। ਇਹ ਸੂਬੇ ਦੇ ਆਮ ਤਾਪਮਾਨ ਨਾਲੋਂ 2.8 ਡਿਗਰੀ ਘੱਟ ਹੈ। ਅਬੋਹਰ ’ਚ ਸਭ ਤੋਂ ਜ਼ਿਆਦਾ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ।
Read This : punjab: ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਵੇਖੋ…
ਅਗਲੇ ਪੰਜ ਦਿਨਾਂ ਤੱਕ ਪੰਜਾਬ ’ਚ ਐਵੇਂ ਹੀ ਰਹੇਗਾ ਮੌਸਮ | Punjab Weather News
ਇਸ ਮਾਨਸੂਨ ਸੀਜਨ ’ਚ 1 ਜੂਨ ਤੋਂ 19 ਸਤੰਬਰ ਤੱਕ ਸੂਬੇ ਦੇ ਤਿੰਨ ਜ਼ਿਲ੍ਹਿਆਂ ਤਰਨਤਾਰਨ, ਫਰੀਦਕੋਟ ਤੇ ਪਠਾਨਕੋਟ ’ਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ। ਜਦੋਂ ਕਿ ਹੋਰ ਥਾਵਾਂ ’ਤੇ ਘੱਟ ਮੀਂਹ ਪਿਆ ਹੈ। ਬਾਰਸ਼ ’ਚ ਇਹ ਅੰਤਰ 15 ਫੀਸਦੀ ਤੋਂ 60 ਫੀਸਦੀ ਤੱਕ ਰਿਹਾ ਹੈ। 1 ਸਤੰਬਰ ਤੋਂ ਹੁਣ ਤੱਕ ਸੂਬੇ ‘ਚ 36 ਫੀਸਦੀ ਘੱਟ ਬਾਰਿਸ਼ ਹੋਈ ਹੈ। ਇਸ ਸਮੇਂ ਔਸਤ ਵਰਖਾ 54.9 ਮਿਲੀਮੀਟਰ ਹੈ। ਜਦੋਂ ਕਿ 35 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਦਾ ਵੀ ਇਹੀ ਹਾਲ ਹੈ। 1 ਜੂਨ ਤੋਂ ਹੁਣ ਤੱਕ 711.7 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਇਹ ਆਮ ਨਾਲੋਂ 13.3 ਮਿਲੀਮੀਟਰ ਘੱਟ ਹੈ। ਅਗਲੇ 5 ਦਿਨਾਂ ਤੱਕ ਇਹੀ ਮੌਸਮ ਜਾਰੀ ਰਹੇਗਾ।
Read This : Google News: ਸਾਵਧਾਨ, ਗੂਗਲ ਬੰਦ ਕਰ ਦੇਵੇਗਾ ਇਨ੍ਹਾਂ ਲੱਖਾਂ ਉਪਭੋਗਤਾਵਾਂ ਦੇ ਜੀਮੇਲ ਖਾਤੇ! ਤੁਰੰਤ ਕਰ ਲਵੋ ਇਹ ਕੰਮ
ਪੰਜਾਬ ਦੇ ਵੱਡੇ ਸ਼ਹਿਰਾਂ ’ਚ ਦਰਜ਼ ਕੀਤਾ ਗਿਆ ਹੈ ਤਾਪਮਾਨ | Punjab Weather News
ਚੰਡੀਗੜ੍ਹ- ਵੀਰਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ। ਅੱਜ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣਗੇ। ਤਾਪਮਾਨ 25.0 ਤੋਂ 31.0 ਡਿਗਰੀ ਦੇ ਵਿਚਕਾਰ ਰਹੇਗਾ। ਅੰਮ੍ਰਿਤਸਰ-ਵੀਰਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 30.6 ਡਿਗਰੀ ਦਰਜ ਕੀਤਾ ਗਿਆ। ਅੱਜ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣਗੇ। ਤਾਪਮਾਨ 26.0 ਤੋਂ 35.0 ਡਿਗਰੀ ਦੇ ਵਿਚਕਾਰ ਰਹੇਗਾ। ਜਲੰਧਰ ਵੀਰਵਾਰ ਸ਼ਾਮ ਨੂੰ ਤਾਪਮਾਨ 33.7 ਡਿਗਰੀ ਦਰਜ ਕੀਤਾ ਗਿਆ। ਅੱਜ ਬੱਦਲ ਛਾਏ ਰਹਿਣਗੇ।
ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹੇਗਾ। ਪਟਿਆਲਾ ਵੀਰਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 34.8 ਡਿਗਰੀ ਦਰਜ ਕੀਤਾ ਗਿਆ। ਅੱਜ ਬੱਦਲ ਛਾਏ ਰਹਿਣਗੇ। ਤਾਪਮਾਨ 26 ਤੋਂ 33 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ। ਮੋਹਾਲੀ ਕੱਲ੍ਹ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 34.9 ਡਿਗਰੀ ਦਰਜ ਕੀਤਾ ਗਿਆ। ਬੱਦਲਵਾਈ ਰਹੇਗੀ। ਅੱਜ ਤਾਪਮਾਨ 29 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। Punjab Weather News