ਮਾਣਯੋਗ ਸੁਪਰੀਮ ਕੋਰਟ ਤੇ ਪੰਜਾਬ-ਹਰਿਆਣਾ ਹਾਈਕੋਟ ਦੀ ਜੱਜਮੈਂਟ ਦੀ ਕਾਪੀ ਹਿੰਦੀ ‘ਚ ਇਸ ਤਰ੍ਹਾਂ ਕਰੋ ਹਾਸਲ

Hindi copy of judgment

ਫਾਜ਼ਿਲਕਾ (ਰਜਨੀਸ਼ ਰਵੀ) ਦੇਸ਼ ਦੀ ਸਰਵਉੱਚ ਅਦਾਲਤ, ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਮਹੱਤਵਪੂਰਨ ਜੱਜਮੈਂਟ ਦੀ ਕਾਪੀ ਹੁਣ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਜਾਂ ਹੋਰਨਾਂ ਖੇਤਰੀ ਭਾਸ਼ਾਵਾਂ ਵਿੱਚ ਵੀ ਉਪਲਬਧ ਹੋ ਸਕਦੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਇਸ ਦੇ ਲਈ ਈ-ਐਸ ਸੀ ਆਰ (eSCR) ਅਤੇ ਪੰਜਾਬ ਅਤੇ ਹਰਿਆਣਾ ਈ ਕੋਰਟ ਦੀ ਵੈਬਸਾਈਟ ਜਿਸ ਦਾ ਲਿੰਕ https://highcourtchd.gov.in/ ਹੈ, ’ਤੇ ਜਾ ਕੇ ਟਰਾਂਸਲੇਟਡ ਹਾਈਕੋਰਟ ਜੱਜਮੈਂਟ ’ਤੇ ਕਲਿੱਕ ਕਰਨ ’ਤੇ ਮਹੱਤਵਪੂਰਨ ਜਜਮੈਂਟ ਵੱਖ-ਵੱਖ ਸਥਾਨਕ ਭਾਸ਼ਾਵਾਂ ਵਿੱਚ ਵੀ ਮਿਲ ਸਕਦੀਆਂ ਹਨ। ਇਸੇ ਵੇਬਸਾਇਟ ਤੇ ਸੁਪਰੀਮ ਕੋਰਟ ਦੀਆਂ ਵੀ ਮਹੱਤਵਪੂਰਨ ਜੱਜਮੈਂਟ ਹਿੰਦੀ ਸਮੇਤ ਸਥਾਨਕ ਭਾਸ਼ਾਵਾਂ ਵਿੱਚ ਮਿਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਆਮ ਲੋਕਾਂ, ਵਕੀਲਾਂ ਜਾਂ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।

Also Read : NDA Meeting: NDA ਪਾਰਟੀਆਂ ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਚੁਣਿਆ ਆਪਣਾ ਨੇਤਾ

ਉਨ੍ਹਾਂ ਦੱਸਿਆ ਕਿ ਇਸ ਤੋਂ ਅੱਗੇ ਵੱਖ-ਵੱਖ ਵਿਭਾਗ ਜਿਨ੍ਹਾਂ ਨਾਲ ਇਹ ਜੱਜਮੈਂਟਸ (ਫ਼ੈਸਲੇ) ਸਬੰਧਤ ਹੋਣ, ਇਨ੍ਹਾਂ ਫ਼ੈਸਲਿਆਂ ਦੀ ਸੂਚੀ ਆਪਣੀ ਵਿਭਾਗੀ ਵੈੱਬਸਾਈਟ ’ਤੇ ਅੰਗਰੇਜ਼ੀ ਅਤੇ ਸਥਾਨਕ ਭਾਸ਼ਾ ’ਚ ਅਪਲੋਡ ਕਰਕੇ ਆਮ ਲੋਕਾਂ ਅਤੇ ਆਪਣੇ ਵਿਭਾਗੀ ਅਫ਼ਸਰਾਂ ਨੂੰ ਇਸ ਦੀ ਪਹੁੰਚ ਦੇ ਸਕਦੇ ਹਨ ਤਾਂ ਜੋ ਉਹ ਆਪਣੇ ਨਾਲ ਸਬੰਧਤ ਇਨ੍ਹਾਂ ਫ਼ੈਸਲਿਆਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।