ਘੱਟ ਪਾਣੀ ਤੇ ਘੱਟ ਖਰਚੇ ਨਾਲ ਕਰੋ ਸਤਾਵਰ ਦੀ ਖੇਤੀ | How to cultivate Shatavari
ਸਤਾਵਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਤੌਰ ’ਤੇ ਪਾਈ ਜਾਂਦੀ ਵੇਲ ਹੈ। ਤਿੱਖੇ ਪੱਤਿਆਂ ਵਾਲੀ ਇਸ ਵੇਲ ਨੂੰ ਘਰਾਂ ਅਤੇ ਬਗੀਚਿਆਂ ਵਿਚ ਸਜਾਵਟ ਲਈ ਲਾਇਆ ਜਾਂਦਾ ਹੈ, ਜਿਸ ਕਾਰਨ ਜ਼ਿਆਦਾਤਰ ਲੋਕ ਇਸ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ। ਸਤਾਵਰ ਦੇ ਔਸ਼ਧੀ ਗੁਣਾਂ ਤੋਂ ਵੀ ਲੋਕ ਚੰਗੀ ਤਰ੍ਹਾਂ ਜਾਣੂ ਹਨ ਤੇ ਇਸ ਦੀ ਵਰਤੋਂ ਕਈ ਭਾਰਤੀ ਇਲਾਜ ਪ੍ਰਣਾਲੀਆਂ ਵਿੱਚ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ। ਵੱਖ-ਵੱਖ ਰੋਗਾਂ ਦੀ ਰੋਕਥਾਮ ਵਿੱਚ ਇਸ ਦੇ ਔਸ਼ਧੀ ਫਾਇਦੇ ਵੱਖ-ਵੱਖ ਵਿਗਿਆਨਕ ਪ੍ਰੀਖਣਾਂ ਵਿੱਚ ਵੀ ਸਾਬਤ ਹੋ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਇਸ ਨੂੰ ਇੱਕ ਮਹੱਤਵਪੂਰਨ ਔਸ਼ਧੀ ਬੂਟਾ ਹੋਣ ਦਾ ਮਾਣ ਹਾਸਲ ਹੈ।
ਸਤਾਵਰ ਦੀ ਖੇਤੀ ਕਿਵੇਂ ਕਰੀਏ? | How to cultivate Shatavari?
ਸਤਾਵਰ ਦੀ ਪੂਰੀ ਤਰ੍ਹਾਂ ਵਿਕਸਿਤ ਵੇਲ 30 ਤੋਂ 35 ਫੁੱਟ ਤੱਕ ਉੱਚੀ ਹੋ ਸਕਦੀ ਹੈ। ਅਕਸਰ ਇਸ ਦੀਆਂ ਬਹੁਤ ਸਾਰੀਆਂ ਵੇਲਾਂ ਜਾਂ ਟਾਹਣੀਆਂ ਜੜ੍ਹਾਂ ਵਿੱਚੋਂ ਇਕੱਠੀਆਂ ਨਿੱਕਲਦੀਆਂ ਹਨ। ਭਾਵੇਂ ਇਹ ਇੱਕ ਵੇਲ ਵਾਂਗ ਵਧਦੀ ਹੈ ਪਰ ਇਸ ਦੀਆਂ ਟਾਹਣੀਆਂ ਬਹੁਤ ਸਖ਼ਤ (ਲੱਕੜ ਵਰਗੀਆਂ) ਹੁੰਦੀਆਂ ਹਨ। ਇਸ ਦੇ ਪੱਤੇ ਬਹੁਤ ਪਤਲੇ ਅਤੇ ਸੂਈਆਂ ਵਾਂਗ ਤਿੱਖੇ ਹੁੰਦੇ ਹਨ। ਇਨ੍ਹਾਂ ਦੇ ਨਾਲ-ਨਾਲ ਇਸ ’ਚ ਛੋਟੇ-ਛੋਟੇ ਕੰਡੇ ਵੀ ਪਾਏ ਜਾਂਦੇ ਹਨ, ਜੋ ਕੁਝ ਜਾਤੀਆਂ ਵਿਚ ਜ਼ਿਆਦਾ ਹੁੰਦੇ ਹਨ ਤੇ ਕੁਝ ਵਿਚ ਘੱਟ। (Shatavari Farming Guide)
ਨਵੀਆਂ ਸ਼ਾਖਾਵਾਂ ਗਰਮੀਆਂ ਵਿੱਚ ਦੁਬਾਰਾ ਫੁੱਟਦੀਆਂ ਹਨ। ਸਤੰਬਰ-ਅਕਤੂਬਰ ਦੇ ਮਹੀਨਿਆਂ ਵਿਚ ਇਹ ਗੁੱਛਿਆਂ ਵਿੱਚ ਫੁੱਲਦੀ ਹੈ ਤੇ ਇਸ ਤੋਂ ਬਾਅਦ ਮਟਰ ਵਰਗੇ ਹਰੇ ਫਲ ਦਿਖਾਈ ਦਿੰਦੇ ਹਨ। ਹੌਲੀ-ਹੌਲੀ ਇਹ ਫਲ ਪੱਕਣ ਲੱਗ ਪੈਂਦੇ ਹਨ ਤੇ ਪੱਕਣ ’ਤੇ ਅਕਸਰ ਲਾਲ ਹੋ ਜਾਂਦੇ ਹਨ। ਇਨ੍ਹਾਂ ਫਲਾਂ ਵਿੱਚੋਂ ਨਿੱਕਲਣ ਵਾਲੇ ਬੀਜਾਂ ਨੂੰ ਅੱਗੇ ਬਿਜਾਈ ਲਈ ਵਰਤਿਆ ਜਾਂਦਾ ਹੈ। ਪੌਦੇ ਦੇ ਤਣੇ ’ਚੋਂ ਚਿੱਟੀ ਜੜ੍ਹ ਦਾ ਇੱਕ ਟੁਕੜਾ ਨਿੱਕਲਦਾ ਹੈ। ਜੋ ਆਮ ਤੌਰ ’ਤੇ ਹਰ ਸਾਲ ਵਧਦਾ ਹੈ। ਇਲਾਜੀ ਵਰਤੋਂ ਵਿੱਚ ਮੁੱਖ ਤੌਰ ’ਤੇ ਇਸ ਦੀ ਜੜ੍ਹ ਜਾਂ ਇਨ੍ਹਾਂ ਟਿਊਬਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਸਤਾਵਰ ਦੀਆਂ ਕਿਸਮਾਂ | ਸਤਾਵਰ ਦੀ ਖੇਤੀ ਕਿਵੇਂ ਕਰੀਏ?
ਸਤਾਵਰਾਂ ਦੀਆਂ ਕਈ ਕਿਸਮਾਂ ਦਾ ਵਰਣਨ ਸਾਹਿਤ ਵਿੱਚ ਉਪਲੱਬਧ ਹੈ, ਜਿਸ ਵਿੱਚ ਮੁੱਖ ਹਨ ਐਸਪੈਰਗਸ ਸਰਮੈਂਟੋਸਸ, ਐਸਪੈਰਗਸ ਕੁਰਿਲਸ, ਐਸਪੈਰਗਸ ਗੋਨੋਕਲਾਡੋ, ਐਸਪੈਰਗਸ ਐਡਸੈਂਸ, ਐਸਪੈਰਗਸ ਆਫਿਸ਼ਿਨਲਿਸ, ਐਸਪੈਰਗਸ ਪਲੂਮੋਸਸ, ਐਸਪੈਰਗਸ ਫਿਲੀਸੀਨਸ, ਐਸਪੈਰਗਸ ਸਪਿ੍ਰੰਗਰੀ ਆਦਿ। ਇਨ੍ਹਾਂ ਵਿੱਚੋਂ ਐਸਪੈਰਗਸ ਐਡਸੈਂਡੇਸ ਦੀ ਪਛਾਣ ਸਫੈਦ ਮੂਸਲੀ ਵਜੋਂ ਕੀਤੀ ਗਈ ਹੈ ਜਦੋਂਕਿ ਐਸਪੈਰਗਸ ਸਰਮੈਂਟੋਸਸ ਨੂੰ ਮਹਾਸਤਾਵਰੀ ਵਜੋਂ ਜਾਣਿਆ ਜਾਂਦਾ ਹੈ। (Shatavari Farming Guide)
ਮਹਾਸਤਾਵਰੀ ਦੀ ਵੇਲ ਮੁਕਾਬਲਤਨ ਵੱਡੀ ਹੈ ਤੇ ਮੁੱਖ ਤੌਰ ’ਤੇ ਹਿਮਾਲੀਅਨ ਖੇਤਰਾਂ ਵਿੱਚ ਪਾਈ ਜਾਂਦੀ ਹੈ। ਐਸਪੈਰਗਸ ਦੀ ਇੱਕ ਹੋਰ ਕਿਸਮ, ਐਸਪੈਰਗਸ ਆਫਿਸ਼ਿਨਲਿਸ, ਮੁੱਖ ਤੌਰ ’ਤੇ ਸੂਪ ਅਤੇ ਸਲਾਦ ਬਣਾਉਣ ਲਈ ਵਰਤੀ ਜਾਂਦੀ ਹੈ ਅਤੇ ਵੱਡੇ ਸ਼ਹਿਰਾਂ ਵਿੱਚ ਚੰਗੀ ਮੰਗ ਹੈ। ਇਨ੍ਹਾਂ ਵਿੱਚੋਂ ਸਤਾਵਰ ਦੀ ਕਿਸਮ ਜੋ ਮੁੱਖ ਤੌਰ ’ਤੇ ਔਸ਼ਧੀ ਵਿੱਚ ਵਰਤੀ ਜਾਂਦੀ ਹੈ, ਅਸਪੈਰਗਸ ਰੇਸਮੋਸਮ ਹੈ, ਜਿਸ ਦਾ ਵੇਰਵਾ ਇੱਥੇ ਪੇਸ਼ ਕੀਤਾ ਜਾ ਰਿਹਾ ਹੈ।
ਲੋੜੀਂਦੀ ਮਿੱਟੀ: | How to cultivate Shatavari?
ਸਤਾਵਰ ਦਾ ਮੁੱਖ ਲਾਭਦਾਇਕ ਹਿੱਸਾ ਇਸ ਦੀਆਂ ਜੜ੍ਹਾਂ ਹਨ ਜੋ ਆਮ ਤੌਰ ’ਤੇ 6 ਤੋਂ 9 ਇੰਚ ਤੱਕ ਜ਼ਮੀਨ ਵਿੱਚ ਡੂੰਘੀਆਂ ਜਾਂਦੀਆਂ ਹਨ। ਰਾਜਸਥਾਨ ਦੀਆਂ ਰੇਤਲੀਆਂ ਜ਼ਮੀਨਾਂ ਵਿੱਚ ਕਈ ਵਾਰ ਡੇਢ ਫੁੱਟ ਤੱਕ ਲੰਮੀਆਂ ਵੀ ਵੇਖੀਆਂ ਗਈਆਂ ਹਨ। ਸੋ, ਕਿਉਂਕਿ ਇਸ ਦੀਆਂ ਜੜ੍ਹਾਂ ਦੇ ਵਿਕਾਸ ਲਈ ਲੋੜੀਂਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਜਿਸ ਖੇਤਰ ਵਿਚ ਇਸ ਦੀ ਬਿਜਾਈ ਕੀਤੀ ਜਾਂਦੀ ਹੈ, ਉੱਥੋਂ ਦੀ ਮਿੱਟੀ, ਜਿਸ ਵਿਚ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਹੋਵੇ, ਇਸ ਦੀ ਖੇਤੀ ਲਈ ਸਭ ਤੋਂ ਸਹੀ ਹੈ। ਉਂਝ ਤਾਂ ਇਹ ਚੀਕਨੀ ਮਿੱਟੀ ਵਿੱਚ ਵੀ ਉਗਾਇਆ ਜਾ ਸਕਦਾ ਹੈ, ਪਰ ਅਜਿਹੀ ਮਿੱਟੀ ਵਿੱਚ ਰੇਤ ਆਦਿ ਮਿਲਾ ਕੇ ਇਸ ਨੂੰ ਇਸ ਤਰ੍ਹਾਂ ਤਿਆਰ ਕਰਨਾ ਪੈਂਦਾ ਹੈ ਕਿ ਇਹ ਮਿੱਟੀ ਜੜ੍ਹਾਂ ਨੂੰ ਸਖਤੀ ਨਾਲ ਬੰਨ੍ਹੇ, ਤਾਂ ਕਿ ਟੁੱਟਣ ਨਾ, ਜੜ੍ਹਾਂ ਨੂੰ ਨੁਕਸਾਨ ਨਾ ਹੋਵੇ।
ਬਿਜਾਈ ਦਾ ਤਰੀਕਾ:
ਸਤਾਵਰ ਦੀ ਬਿਜਾਈ ਬੀਜਾਂ ਨਾਲ ਵੀ ਕੀਤੀ ਜਾ ਸਕਦੀ ਹੈ ਤੇ ਪੁਰਾਣੇ ਪੌਦਿਆਂ ਤੋਂ ਪ੍ਰਾਪਤ ਕਲਮ ਨਾਲ ਵੀ ਕੀਤੀ ਜਾ ਸਕਦੀ ਹੈ। ਅਕਸਰ, ਪੁਰਾਣੇ ਪੌਦਿਆਂ ਦੀ ਪੁਟਾਈ ਕਰਦੇ ਸਮੇਂ, ਜ਼ਮੀਨ ਵਿਚਲੀਆਂ?ਜੜ੍ਹਾਂ ਦੇ ਨਾਲ-ਨਾਲ ਛੋਟੀਆਂ-ਛੋਟੀਆਂ ਜੜ੍ਹਾਂ ਵੀ ਪ੍ਰਾਪਤ ਹੁੰਦੀਆਂ ਹਨ। ਜਿਸ ਤੋਂ ਦੁਬਾਰਾ ਬੂਟਾ ਤਿਆਰ ਕੀਤਾ ਜਾ ਸਕਦਾ ਹੈ। ਇਨ੍ਹਾਂ ਜੜ੍ਹਾਂ ਨੂੰ ਬੂਟੇ ਤੋਂ ਵੱਖ ਕਰਕੇ ਪਾਲੀਥੀਨ ਥੈਲਿਆਂ ਵਿੱਚ ਲਾਇਆ ਜਾਂਦਾ ਹੈ ਤੇ 25-30 ਦਿਨਾਂ ਵਿੱਚ ਪੌਲੀਥੀਨ ਵਿੱਚ ਲਾਏ ਇਨ੍ਹਾਂ ਬੂਟਿਆਂ ਨੂੰ ਮੁੱਖ ਖੇਤ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਉਜ ਤਾਂ ਬਿਜਾਈ ਜਿਆਦਾਤਰ ਇਸ ਦੇ ਬੀਜਾਂ ਨਾਲ ਕੀਤੀ ਜਾਂਦੀ ਹੈ, ਜਿਸ ਲਈ ਉਨ੍ਹਾਂ ਅਨੁਸਾਰ ਨਰਸਰੀ ਬਣਾਉਣਾ ਸਹੀ ਹੈ
ਨਰਸਰੀ ਲਾਉਣ ਦਾ ਤਰੀਕਾ: | Shatavari Farming Guide
ਸਤਾਵਰ ਦੀ ਵਪਾਰਕ ਕਾਸ਼ਤ ਲਈ, ਇਸ ਦੀ ਨਰਸਰੀ ਸਭ ਤੋਂ ਪਹਿਲਾਂ ਇਸ ਦੇ ਬੀਜਾਂ ਤੋਂ ਤਿਆਰ ਕੀਤੀ ਜਾਂਦੀ ਹੈ। ਜੇਕਰ ਇੱਕ ਏਕੜ ਰਕਬੇ ਵਿੱਚ ਖੇਤੀ ਕਰਨੀ ਹੋਵੇ ਤਾਂ ਲਗਭਗ 100 ਵਰਗ ਫੁੱਟ ਦੀ ਨਰਸਰੀ ਬਣਾਈ ਜਾਂਦੀ ਹੈ ਜਿਸ ਵਿੱਚ ਰੂੜੀ ਆਦਿ ਪਾ ਕੇ ਚੰਗੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ।
ਇਸ ਨਰਸਰੀ ਦੀ ਉਚਾਈ ਸਹੀ ਹੋਣੀ ਚਾਹੀਦੀ ਹੈ ਤਾਂ ਕਿ ਬਾਅਦ ਵਿੱਚ ਪੌਦਿਆਂ ਨੂੰ ਪੁੱਟ ਕੇ ਅਸਾਨੀ ਨਾਲ ਖੇਤ ਵਿਚ ਲਾਇਆ ਜਾ ਸਕੇ 15 ਮਈ ਦੇ ਕਰੀਬ ਇਸ ਨਰਸਰੀ ਵਿੱਚ ਸਤਾਵਰ ਦੇ ਬੀਜ (2 ਕਿ.ਗ੍ਰ. ਇੱਕ ਏਕੜ ਲਈ) ਛਿੜਕ ਦਿੱਤੇ ਜਾਣ ਬੀਜ ਛਿੜਕਣ ਤੋਂ ਬਾਅਦ ਇਨ੍ਹਾਂ ’ਤੇ ਰੂੜੀ ਮਿਲੀ ਮਿੱਟੀ ਦੀ ਹਲਕੀ ਪਰਤ ਚੜ੍ਹਾ ਦਿੱਤੀ ਜਾਂਦੀ ਹੈ ਤਾਂ ਕਿ ਬੀਜ਼ ਚੰਗੀ ਤਰ੍ਹਾਂ ਢੱਕੇ ਜਾਣ ਇਸ ਉਪਰੰਤ ਨਰਸਰੀ ਦੀ ਫੁਹਾਰੇ ਨਾਲ ਹਲਕੀ ਸਿੰਚਾਈ ਕਰ ਦਿੱਤੀ ਜਾਂਦੀ ਹੈ ਅਕਸਰ 10 ਤੋਂ 15 ਦਿਨਾਂ ਵਿੱਚ ਇਹ ਬੀਜ ਫੁੱਟਣ ਲੱਗ ਜਾਂਦੇ ਹਨ ਜਦੋਂ ਇਹ ਪੌਦੇ ਲਗਭਗ 40-45 ਦਿਨਾਂ ਦੇ ਹੋ ਜਾਣ ਤਾਂ ਇਨ੍ਹਾਂ ਨੂੰ ਮੁੱਖ ਖੇਤ ਵਿੱਚ ਲਾਉਣਾ ਚਾਹੀਦਾ ਹੈ ਨਰਸਰੀ ਵਿੱਚ ਬੀਜ ਲਾਉਣ ਦੀ ਥਾਂ ਇਨ੍ਹਾਂ ਬੀਜ਼ਾਂ ਨੂੰ ਪਾਲੀਥੀਨ ਦੀਆਂ ਥੈਲੀਆਂ ਵਿੱਚ ਪਾ ਕੇ ਵੀ ਤਿਆਰ ਕੀਤਾ ਜਾ ਸਕਦਾ ਹੈ
ਖੇਤ ਦੀ ਤਿਆਰੀ:
ਸਤਾਵਰ ਦੀ ਖੇਤੀ 24 ਮਹੀਨਿਆਂ ਤੋਂ 40 ਮਹੀਨਿਆਂ ਦੀ ਫਸਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਇਸ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਸ਼ੁਰੂ ਵਿੱਚ ਖੇਤ ਦੀ ਚੰਗੀ ਤਰ੍ਹਾਂ ਤਿਆਰੀ ਕੀਤੀ ਜਾਵੇ ਇਸ ਲਈ ਮਈ-ਜੂਨ ਦੇ ਮਹੀਨੇ ਵਿੱਚ ਖੇਤ ਦੀ ਡੂੰਘੀ ਵਹਾਈ ਕਰਕੇ ਇਸ ਵਿੱਚ 2 ਟਨ ਗੰਡੋਇਆਂ ਦੀ ਖਾਦ ਤੇ 4 ਟਨ ਕੰਪੋਸਟ ਖਾਦ ਦੇ ਨਾਲ-ਨਾਲ 120 ਕਿ.ਗ੍ਰਾ. ਪ੍ਰੋਮ ਜੈਵਿਕ ਖਾਦ ਪ੍ਰਤੀ ਏਕੜ ਦੀ ਦਰ ਨਾਲ ਖੇਤ ’ਚ ਮਿਲਾ ਦਿੱਤੀ ਜਾਣੀ ਚਾਹੀਦੀ ਹੈ
ਉਂਜ ਤਾਂ ਸਤਾਵਰ ਪੱਧਰੇ ਖੇਤ ਵਿੱਚ ਵੀ ਲਾਈ ਜਾ ਸਕਦੀ ਹੈ ਪਰ ਜੜ੍ਹਾਂ ਦੇ ਚੰਗੇ ਵਿਕਾਸ ਲਈ ਇਹ ਜ਼ਰੂਰੀ ਹੰੁਦਾ ਹੈ ਕਿ ਖੇਤ ਵਿੱਚ ਵਾਹੁਣ ਤੋਂ ਬਾਅਦ ਖਾਦ ਪਾ ਦੇਣ ਉਪਰੰਤ ਖੇਲ਼ਾਂ ਬਣਾ ਦਿੱਤੀਆਂ ਜਾਣ ਇਸ ਲਈ 60-60 ਸੈ.ਮੀ. ਦੀ ਦੂਰੀ ’ਤੇ 9 ਇੰਚ ਉੱਚੀਆਂ ਖੇਲ਼ਾਂ ਬਣਾ ਦਿੱਤੀਆਂ ਜਾਦੀਆਂ ਹਨ
ਮੁੱਖ ਖੇਤ ’ਚ ਪਨੀਰੀ ਦੀ ਬਿਜਾਈ:
ਨਰਸਰੀ ਵਿੱਚ ਪਨੀਰੀ 40-45 ਦਿਨਾਂ ਦੀ ਹੋ ਜਾਂਦੀ ਹੈ ਤੇ ਉਹ 4-5 ਇੰਚ ਦੀ ਉੱਚੀ ਹੋ ਜਾਂਦੀ ਹੈ ਤਾਂ ਇਸ ਨੂੰ ਖ਼ੇਲ਼ਾਂ ’ਤੇ 60-60 ਸੈਂ.ਮੀ. ਦੀ ਦੂਰੀ ’ਤੇ ਚਾਰ-ਪੰਜ ਇੰਚ ਡੂੰਘੇ ਖੱਡਿਆਂ ਬੀਜੋ ਤਾਂ ਪੂਰੇ ਖੇਤ ਵਿੱਖ ਖਾਦ ਪਾਉਣ ਦੀ ਬਜਾਏ ਟੋਇਆਂ ਵਿੱਚ ਖਾਦ ਪਾਈ ਜਾ ਸਕਦੀ ਹੈ ਪਹਿਲੇ ਸਾਲ ਤੋਂ ਬਾਅਦ ਆਉਣ ਵਾਲੇ ਸਾਲ ਜੂਨ-ਜੁਲਾਈ ਮਹੀਨੇ ਵਿੱਚ 750 ਕਿ.?ਗ੍ਰਾ. ਗੰਡੋਇਆ ਖਾਦ ਤੇ 1.5 ਟਨ ਕੰਪੋਸਟ ਖਾਦ ਤੇ 60 ਕਿ.ਗ੍ਰਾ. ਜੈਵਿਕ ਖਾਦ ਪ੍ਰਤੀ ਏਕੜ ਪਾਉਣੀ ਠੀਕ ਰਹਿੰਦੀ ਹੈ
ਸਿੰਚਾਈ ਦਾ ਪ੍ਰਬੰਧ: | Shatavari Farming Guide
ਸਤਾਵਰ ਦੇ ਪੌਦਿਆਂ ਨੂੰ ਜ਼ਿਆਦਾ ਸਿੰਚਾਈ ਦੀ ਜ਼ਰੂਰਤ ਨਹੀਂ ਹੰੁਦੀ ਜੇਕਰ ਮਹੀਨੇ ਵਿੱਚ ਇੱਕ ਵਾਰ ਸਿੰਚਾਈ ਦਾ ਪ੍ਰਬੰਧ ਹੋ ਸਕੇ ਤਾਂ ਜੜ੍ਹਾਂ ਦਾ ਚੰਗਾ ਵਿਕਾਸ ਹੋ ਜਾਂਦਾ ਹੈ ਸਿੰਚਾਈ ਲਈ ਫੁਹਾਰਾ ਵਿਧੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਜਿਸ ’ਚ ਮੁਕਾਬਲਤਨ ਘੱਟ ਪਾਣੀ ਦੀ ਲੋੜ ਪਵੇਗੀ। ਸਿੰਚਾਈ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੌਦਿਆਂ ਦੇ ਨੇੜੇ ਪਾਣੀ ਜ਼ਿਆਦਾ ਦੇਰ ਤੱਕ ਨਹੀਂ ਰਹਿਣਾ ਚਾਹੀਦਾ। ਉਜ, ਸਤਾਵਰ ਦੀ ਕਾਸ਼ਤ ਘੱਟ ਪਾਣੀ ਨਾਲ ਜਾਂ ਬਿਨਾ ਸਿੰਚਾਈ ਦੇ ਕੀਤੀ ਜਾ ਸਕਦੀ ਹੈ। ਹਾਂ! ਅਜਿਹੀ ਸਥਿਤੀ ਵਿੱਚ ਉਤਪਾਦਨ ਪ੍ਰਭਾਵਿਤ ਹੋਣਾ ਸੁਭਾਵਿਕ ਹੈ।
ਫ਼ਸਲ ਦਾ ਪੱਕਣਾ:
ਆਮ ਤੌਰ ’ਤੇ ਬਿਜਾਈ ਤੋਂ 24 ਮਹੀਨਿਆਂ ਬਾਅਦ ਸਤਾਵਰ ਦੀਆਂ ਜੜ੍ਹਾਂ ਪੁੱਟਣ ਦੇ ਯੋਗ ਹੋ ਜਾਂਦੀਆਂ ਹਨ ਕੁਝ ਕਿਸਾਨਾਂ ਵੱਲੋਂ ਇਨ੍ਹਾਂ ਦੀ 40 ਮਹੀਨਿਆਂ ਬਾਅਦ ਵੀ ਪੁਟਾਈ ਕੀਤੀ ਜਾਂਦੀ ਹੈ
ਜੜ੍ਹਾਂ ਦੀ ਪੁਟਾਈ:
24 ਤੋਂ 40 ਮਹੀਨਿਆਂ ਦੀ ਫ਼ਸਲ ਹੋ ਜਾਣ ’ਤੇ ਸਤਾਵਰ ਦੀ ਫ਼ਸਲ ਦੀ ਪੁਟਾਈ ਕਰ ਲਈ ਜਾਂਦੀ ਹੈ ਪੁੱਟਣ ਦਾ ਢੱੁਕਵਾਂ ਸਮਾਂ ਅਪਰੈਲ-ਮਈ ਦਾ ਮਹੀਨਾ ਹੈ ਜਦੋਂ ਪੌਦਿਆਂ ’ਤੇ ਲੱਗੇਬੀਜ ਪੱਕ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਜੜ੍ਹਾਂ ਨੂੰ ਇੱਕ ਕਹੀ ਦੀ ਮੱਦਦ ਨਾਲ ਧਿਆਨ ਨਾਲ ਪੁੱਟਿਆ ਜਾਂਦਾ ਹੈ। ਪੁੱਟਣ ਤੋਂ ਪਹਿਲਾਂ ਖੇਤ ਵਿੱਚ ਹਲਕੀ ਸਿੰਚਾਈ ਕਰਕੇ ਮਿੱਟੀ ਨੂੰ ਥੋੜ੍ਹਾ ਨਰਮ ਬਣਾ ਲਿਆ ਜਾਵੇ ਤਾਂ ਫ਼ਸਲ ਨੂੰ ਪੁੱਟਣਾ ਸੌਖਾ ਹੋ ਜਾਂਦਾ ਹੈ। ਜੜ੍ਹਾਂ ਨੂੰ ਪੁੱਟਣ ਤੋਂ ਬਾਅਦ, ਉਨ੍ਹਾਂ ਦੀ ਪਤਲੀ ਛਿੱਲ ਨੂੰ ਹਟਾ ਦਿੱਤਾ ਜਾਂਦਾ ਹੈ ਸਤਾਵਰ ਦੀਆਂ ਜੜ੍ਹਾਂ ਦੇ ਉੱਪਰ ਪਾਏ ਜਾਂਦੇ ਛਿਲਕੇ ਨੂੰ ਜੜ੍ਹਾਂ ਤੋਂ ਵੱਖ ਕਰਨਾ ਜ਼ਰੂਰੀ ਹੈ।
ਛਿਲਕੇ ਨੂੰ ਹਟਾਉਣ ਲਈ ਸਤਾਵਰ ਦੀ ਜੜ੍ਹਾਂ ਨੂੰ ਪਾਣੀ ਵਿੱਚ ਹਲਕਾ ਜਿਹਾ ਉਬਾਲਣਾ ਪੈਂਦਾ ਹੈ ਅਤੇ ਇਸ ਤੋਂ ਬਾਅਦ ਕੁਝ ਦੇਰ ਠੰਢੇ ਪਾਣੀ ਵਿੱਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਛਿੱਲ ਲਿਆ ਜਾਂਦਾ ਹੈ। ਛਿੱਲਣ ਤੋਂ ਬਾਅਦ, ਇਨ੍ਹਾਂ ਨੂੰ ਛਾਂ ਵਿੱਚ ਸੁਕਾ ਲਿਆ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਸੁੱਕਣ ਤੋਂ ਬਾਅਦ, ਇਨ੍ਹਾਂ ਨੂੰ ਏਅਰਟਾਈਟ ਬੈਗ ਵਿੱਚ ਪੈਕ ਕੀਤਾ ਜਾਂਦਾ ਹੈ ਤੇ ਵਿੱਕਰੀ ਲਈ ਪੇਸ਼ ਕੀਤਾ ਜਾਂਦਾ ਹੈ। ਜੜ੍ਹਾਂ ਉਬਾਲਣ, ਛਿੱਲਣ ਤੇ ਸੁੱਕਣ ਤੋਂ ਬਾਅਦ ਹਲਕੇ ਪੀਲੇ ਰੰਗ ਦੀਆਂ ਹੋ ਜਾਂਦੀਆਂ ਹਨ।
ਕੁੱਲ ਉਤਪਾਦਨ: | How to cultivate Shatavari?
ਆਮ ਤੌਰ ’ਤੇ 24 ਮਹੀਨਿਆਂ ਦੀ ਸਤਾਵਰ ਦੀ ਫ਼ਸਲ ਤੋਂ ਪ੍ਰਤੀ ਏਕੜ ਲਗਭਗ 25000 ਕਿਗ੍ਰਾ. ਗਿੱਲੀਆਂ ਜੜ੍ਹਾਂ ਪ੍ਰਾਪਤ ਹੁੰਦੀਆਂ ਹਨ ਜੋ ਕਿ ਸਾਫ ਕਰਨ ਤੇ ਛਿੱਲਣ ਤੋਂ ਬਾਅਦ 2500 ਕਿ. ਗ੍ਰਾ. (10 ਫੀਸਦੀ) ਰਹਿ ਜਾਂਦੀਆਂ ਹਨ ਇਸ ਤਰ੍ਹਾਂ ਇੱਕ ਏਕੜ ਦੀ ਖੇਤੀ ’ਚੋਂ ਲਗਭਗ 25 ਕੁਇੰਟਲ ਸੁੱਕੀਆਂ ਜੜ੍ਹਾਂ ਦਾ ਉਤਪਾਦਨ ਪ੍ਰਾਪਤ ਹੰੁਦਾ ਹੈ
ਪਾਣੀ ਦੀ ਘੱਟ ਲਾਗਤ:
ਸਤਾਵਰ ਦੀ ਖੇਤੀ ਵਿੱਚ ਪਾਣੀ ਦੀ ਲਾਗਤ ਹੋਰ ਫਸਲਾਂ ਦੇ ਮੁਕਾਬਲੇ ਘੱਟ ਹੈ। ਜੋ ਪਾਣੀ ਹੋਰ ਫਸਲਾਂ ਵਿੱਚ ਵਰਤਿਆ ਜਾਂਦਾ ਹੈ ਉਸੇ ਦੀ ਨਮੀ ਨਾਲ ਸਤਾਵਰ ਨੂੰ ਆਪਣੀ ਨਮੀ ਪ੍ਰਾਪਤ ਹੋ ਜਾਂਦੀ ਹੈ, ਉੱਥੇ ਹੀ ਨਦੀਨਾਂ ਨੂੰ ਵੀ ਘੱਟ ਕਰਨਾ ਪੈਂਦਾ ਹੈ। ਔਸ਼ਧੀ ਫ਼ਸਲ ਹੋਣ ਕਾਰਨ ਬਿਮਾਰੀਆਂ ਲੱਗਣ ਦੀ ਸੰਭਾਵਨਾ ਵੀ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਦਵਾਈ ਜਾਂ ਸਪਰੇਅ ’ਤੇ ਕੋਈ ਵਾਧੂ ਖਰਚ ਨਹੀਂ ਹੁੰਦਾ।
ਸਤਾਵਰ ਲਈ ਲੋੜੀਂਦਾ ਵਾਤਾਵਰਨ:
ਸਤਾਵਰ ਦੀ ਖੇਤੀ ਲਈ ਖੁਸ਼ਕ ਤੇ ਨਮੀ ਵਾਲਾ ਮੌਸਮ ਸਭ ਤੋਂ ਵਧੀਆ ਹੈ। ਖੇਤ ਦਾ ਤਾਪਮਾਨ 10-40 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ। ਸਤਾਵਰ ਦੀ ਫ਼ਸਲ ਵਿੱਚ ਸੋਕੇ ਨੂੰ ਸਹਿਣ ਦੀ ਅਥਾਹ ਸ਼ਕਤੀ ਹੁੰਦੀ ਹੈ, ਪਰ ਜੜ੍ਹਾਂ ਦੇ ਵਿਕਾਸ ਦੇ ਸਮੇਂ ਜ਼ਮੀਨ ਵਿੱਚ ਨਮੀ ਦੀ ਘਾਟ ਕਾਰਨ ਝਾੜ ਪ੍ਰਭਾਵਿਤ ਹੁੰਦਾ ਹੈ। ਇਸ ਲਈ ਜੜ੍ਹਾਂ ਵਿੱਚ ਨਮੀ ਬਣਾਈ ਰੱਖਣੀ ਜ਼ਰੂਰੀ ਹੈ। ਸਤਾਵਰ ਦੀ ਖੇਤੀ ਲਈ ਰੇਤਲੀ, ਦੋਮਟ ਮਿੱਟੀ ਜਿਸ ਵਿੱਚ ਕਾਫ਼ੀ ਮਾਤਰਾ ਵਿੱਚ ਜੈਵਿਕ ਪਦਾਰਥ ਤੇ ਪਾਣੀ ਦੀ ਨਿਕਾਸੀ ਦੀ ਸਹੂਲਤ ਹੋਵੇ, ਸਹੀ ਮੰਨੀ ਜਾਂਦੀ ਹੈ। ਰੇਤਲੀ ਮਿੱਟੀ ’ਚੋਂ ਜੜ੍ਹਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਆਸਾਨੀ ਨਾਲ ਪੁੱਟਿਆ ਜਾ ਸਕਦਾ ਹੈ।