ਆਨਲਾਈਨ ਸਿੱਖਿਆ ਦੇ ਨੁਕਸਾਨ ਦੀ ਭਰਪਾਈ ਕਿਵੇਂ ਹੋਵੇ? Online Education
ਕੋਰੋਨਾ ਮਹਾਂਮਾਰੀ ਕਾਰਨ ਬੱਚਿਆਂ ਦੀ ਸਿੱਖਿਆ ’ਤੇ ਵੀ ਡੂੰਘਾ ਅਸਰ ਪਿਆ ਹੈ ਲੰਮੇ ਸਮੇਂ ਤੱਕ ਸਕੂਲ ਬੰਦ ਹੋਣ ਨਾਲ ਬੱਚਿਆਂ ਦੇ ਸਿੱਖਣ ਦੇ ਪੱਧਰ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਹਾਲਾਂਕਿ, ਹੁਣ ਦੇਸ਼ ਦੇ ਸਿੱਖਿਆ ਅਦਾਰਿਆਂ ਨੇ ਆਮ ਹਾਲਾਤ ਵੱਲ ਕਦਮ ਵਧਾ ਦਿੱਤੇ ਹਨ ਸੋਮਵਾਰ ਨੂੰ ਦੇਸ਼ ਦੇ ਬਹੁਤ ਸਾਰੇ ਸੂਬਿਆਂ ’ਚ ਸਕੂਲ -ਕਾਲਜ ਖੁੱਲ੍ਹ ਗਏ ਹਨ, ਉਨ੍ਹਾਂ ਦੇ ਵਿਹੜਿਆਂ ’ਚ ਪੁਰਾਣੀ ਰੌਣਕ ਪਰਤ ਆਈ ਲਗਭਗ ਦੋ ਸਾਲ ਬਾਅਦ ਮੋਢਿਆਂ ’ਤੇ ਬਸਤੇ ਲੱਦੀ ਸਕੂਲ ਜਾਂਦੇ ਛੋਟੇ-ਛੋਟੇ ਬੱਚਿਆਂ ਨੂੰ ਦੇਖਣਾ ਸੰਭਵ ਹੋਇਆ ਹੈ, ਜੋ ਸੁਖਮਈ ਅਹਿਸਾਸ ਦਾ ਸਬੱਬ ਬਣ ਰਿਹਾ ਹੈ ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਜਮਾਤ ਨੌਵੀਂ ਤੋਂ ਉੱਪਰ ਦੀਆਂ ਸਾਰੀਆਂ ਜਮਾਤਾਂ ਦੀ ਪੜ੍ਹਾਈ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ, ਜਦੋਂ ਕਿ ਇੱਕ-ਅੱਧੇ ਸੂਬੇ ’ਚ ਇਸ ਦਾ ਉਲਟਾ ਤਰੀਕਾ ਅਪਣਾਇਆ ਗਿਆ ਹੈ ਉੱਥੇ ਛੋਟੇ ਬੱਚਿਆਂ ਦੇ ਸਕੂਲ ਪਹਿਲਾਂ ਖੋਲ੍ਹੇ ਗਏ ਹਨ ਇਹ ਚੰਗੀ ਗੱਲ ਹੈ ਕਿ ਦੇਸ਼ ਦੇ ਤਕਰੀਬਨ ਸਾਰੇ ਸੂਬੇ ਇਕੱਠੇ ਮਹਾਂਮਾਰੀ ਦੇ ਦੌਰ ’ਚ ਠਹਿਰੀ ਹੋਈ ਸਿੱਖਿਆ ਵਿਵਸਥਾ ਨੂੰ ਆਮ ਬਣਾਉਣ ’ਚ ਲੱਗ ਗਏ ਹਨ ਇਸ ਸਮੇਂ ਜਦੋਂ ਨਵੇਂ ਸੰਕਰਮਿਤਾਂ ਦੀ ਰੋਜ਼ਾਨਾ ਗਿਣਤੀ ਅਤੇ ਸੰਕ੍ਰਮਣ ਦੀ ਦਰ, ਦੋਵੇਂ ਹੇਠਾਂ ਆ ਰਹੇ ਹਨ, ਉਦੋਂ ਇਸ ਤਰ੍ਹਾਂ ਦਾ ਫੈਸਲਾ ਸੁਭਾਵਿਕ ਹੀ ਸੀ, ਸਿੱਖਿਆ ’ਤੇ ਪਸਰੇ ਸੰਨਾਟੇ ਨੂੰ ਦੂਰ ਕਰਨ ਲਈ ਇਸ ਦੀ ਬੇਹੱਦ ਉਮੀਦ ਵੀ ਸੀ।
ਕੋੋਰੋਨਾ ਮਹਾਂਮਾਰੀ ਨਾਲ ਸਿੱਖਿਆ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਹੈ ਸਕੂਲਾਂ ਦੇ ਬੰਦ ਹੋਣ ਨਾਲ ਬੱਚੇ ਅਸਮਾਨ ਰੂਪ ਨਾਲ ਪ੍ਰਭਾਵਿਤ ਹੋਏ ਕਿਉਂਕਿ ਮਹਾਂਮਾਰੀ ਦੌਰਾਨ ਸਾਰੇ ਬੱਚਿਆਂ ਕੋਲ ਸਿੱਖਣ ਲਈ ਜ਼ਰੂਰੀ ਮੌਕੇ, ਸਾਧਨ ਜਾਂ ਪਹੁੰਚ ਨਹੀਂ ਸੀ ਭਾਰਤ ’ਚ 6-13 ਸਾਲ ਦੇ ਵਿਚਕਾਰ ਦੇ 42 ਫੀਸਦੀ ਬੱਚਿਆਂ ਨੇ ਸਕੂਲ ਬੰਦ ਹੋਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਡਿਸਟੈਂਸ ਐਜੂਕੇਸ਼ਨ ਦੀ ਵਰਤੋਂ ਨਾ ਕਰਨ ਦੀ ਜਾਣਕਾਰੀ ਸੰਯੁਕਤ ਰਾਸ਼ਟਰ ਅੰਤਰਾਰਾਸ਼ਟਰੀ ਬਾਲ ਐਮਰਜੰਸੀ ਫੰਡ (ਯੂਨੀਸੇਫ਼) ਦੀ ਇੱਕ ਰਿਪੋਰਟ ’ਚ ਸਾਹਮਣੇ ਆਈ ਹੈ ਰਿਪੋਰਟ ਕਹਿੰਦੀ ਹੈ ਕਿ ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਪੜ੍ਹਨ ਲਈ ਕਿਤਾਬਾਂ, ਵਰਕਸ਼ੀਟ ਫੋਨ, ਜਾਂ ਵੀਡੀਓ ਕਾਲ, ਵਟਸਐਪ, ਯੂਟਿਊਬ ਵੀਡੀਓ ਜਮਾਤਾਂ ਆਦਿ ਦਾ ਇਸਤੇਮਾਲ ਨਹੀਂ ਕੀਤਾ ਹੈ ਫ਼ਿਲਹਾਲ, ਸਰਵੇਖਣ ਵਿਚ ਪਾਇਆ ਗਿਆ ਹੈ ਕਿ ਸਕੂਲਾਂ ਦੇ ਬੰਦ ਹੋਣ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀਆਂ ਦਾ ਆਪਣੇ ਅਧਿਆਪਕਾਂ ਨਾਲ ਬਹੁਤ ਘੱਟ ਸੰਪਰਕ ਰਿਹਾ ਰਿਪੋਰਟ ’ਚ ਕਿਹਾ ਗਿਆ ਹੈ, 5-13 ਸਾਲ ਦੀ ਉਮਰ ਦੇ ਘੱਟੋ-ਘੱਟ 42 ਫੀਸਦੀ ਵਿਦਿਆਰਥੀ ਅਤੇ 14-18 ਸਾਲ ਦੀ ਉਮਰ ਦੇ 29 ਫੀਸਦੀ ਵਿਦਿਆਰਥੀ ਆਪਣੇ ਆਧਿਆਪਕਾਂ ਨਾਲ ਸੰਪਰਕ ’ਚ ਨਹੀਂ ਰਹੇ ਕੋਰੋਨਾ ਕਾਲ ਦੌਰਾਨ ਖਾਲੀ ਰਹਿਣ ਨਾਲ ਬੱਚਿਆਂ ਦੇ ਦਿਮਾਗ ’ਤੇ ਨਕਾਰਾਤਮਕ ਪ੍ਰਭਾਵ ਪਿਆ ਹੈ।
ਯੂਨੀਸੇਫ਼ ਦੀ ਰਿਪੋਰਟ ਅਨੁਸਾਰ, ਭਾਰਤ ’ਚ 14-18 ਸਾਲ ਦੇ ਉਮਰ ਵਰਗ ਦੇ ਘੱਟੋ-ਘੱਟ 80 ਫੀਸਦੀ ਵਿਦਿਆਰਥੀਆਂ ਦੇ ਕੋਵਿਡ-19 ਮਹਾਂਮਾਰੀ ਦੌਰਾਨ ਸਿੱਖਣ ਦੇ ਪੱਧਰ ’ਚ ਕਮੀ ਆਈ ਹੈ ਵਾਰ-ਵਾਰ ਸਕੂਲ ਬੰਦ ਹੋਣ ਨਾਲ ਬੱਚਿਆਂ ਲਈ ਸਿੱਖਣ ਦੇ ਮੌਕਿਆਂ ’ਚ ਚਿੰਤਾਜਨਕ ਅਸਮਾਨਤਾਵਾਂ ਪੈਦਾ ਹੋਈਆਂ ਹਨ ਲਾਕਡਾਊਨ ਦੌਰਾਨ ਆਨਲਾਈਨ ਕਲਾਸ ਦਾ ਠੀਕ ਤਰ੍ਹਾਂ ਨਾ ਚੱਲ ਸਕਣਾ, ਇੰਟਰਨੈਟ ਅਤੇ ਮੋਬਾਇਲ ਵਰਗੀਆਂ ਸੁਵਿਧਾਵਾਂ ਦਾ ਨਾ ਹੋਣਾ ਅਤੇ ਪੜ੍ਹਾਈ ਪ੍ਰਤੀ ਅਰੁਚੀ ਨੇ ਬੱਚਿਆਂ ਨੂੰ ਸਿੱਖਿਆ ਦੇ ਲਿਹਾਜ਼ ਨਾਲ ਪਿੱਛੇ ਧੱਕ ਦਿੱਤਾ ਹੈ। ਹਾਲ ਇਹ ਹੈ ਕਿ ਹੁਣ ਉਨ੍ਹਾਂ ਨੂੰ ਭਾਸ਼ਾ ਅਤੇ ਗਣਿਤ ’ਚ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਾਕਡਾਊਨ ਦੀ ਵਜ੍ਹਾ ਨਾਲ ਬੱਚਿਆਂ ਦੀ ਸਿੱਖਿਆ ਨਾਲ ਜੁੜੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਅਜੀਮ ਪ੍ਰੇਮਜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਇੱਕ ਫੀਲਡ ਸਟੱਡੀ ’ਚ ਪਾਇਆ ਗਿਆ ਕਿ ਕੋਰੋਨਾ ਵਿਚਕਾਰ ਸਕੂਲ ਬੰਦ ਹੋਣ ਨਾਲ ਬੱਚਿਆਂ ਨੇ ਪਿਛਲੀਆਂ ਕਲਾਸਾਂ ’ਚ ਜੋ ਸਿੱਖਿਆ ਸੀ ਉਹ ਉਸ ਨੂੰ ਭੁੱਲਣ ਲੱਗੇ ਹਨ ਇਸ ਦੀ ਵਜ੍ਹਾ ਨਾਲ ਵਰਤਮਾਨ ਸੈਸ਼ਨ ਦੀਆਂ ਜਮਾਤਾਂ ’ਚ ਉਨ੍ਹਾਂ ਨੂੰ ਸਿੱਖਣ ’ਚ ਦਿੱਕਤ ਆ ਰਹੀ ਹੈ ਸਕੂਲ ਖੱਲ੍ਹਣ ਨਾਲ ਇੱਕ ਅਹਿਮ ਗੱਲ ਜੋ ਇਨ੍ਹਾਂ ’ਚ ਦੇਖਣ ਨੂੰ ਮਿਲ ਰਹੀ ਹੈ ਕਿ ਕਿਤਾਬਾਂ ਨੂੰ ਪੜ੍ਹ ਕੇ ਅਰਥ ਸਮਝਣ ’ਚ ਵੀ ਬੱਚਿਆਂ ਨੂੰ ਦਿੱਕਤ ਆ ਰਹੀ ਹੈ ਪੜ੍ਹਾਈ ’ਚ ਗੈਪ ਆਉਣ ਦੀ ਵਜ੍ਹਾ ਨਾਲ ਉਨ੍ਹਾਂ ’ਚ ਹਾਲੇ ਉਹ ਤੇਜ਼ੀ ਦੇਖਣ ਨੂੰ ਨਹੀਂ ਮਿਲ ਰਹੀ।
ਮਹਾਂਮਾਰੀ ਦੇ ਖਤਰਿਆਂ ਨੂੰ ਦੇਖਦਿਆਂ ਸਕੂਲਾਂ ਨੂੰ ਖੋਲ੍ਹਿਆ ਜਾਵੇ ਜਾਂ ਨਹੀਂ, ਇਸ ਸਬੰਧੀ ਪਿਛਲੇ ਦੋ ਸਾਲਾਂ ’ਚ ਪੂਰੀ ਦੁਨੀਆ ’ਚ ਖਾਸੀ ਜੱਦੋ-ਜਹਿਦ ਹੁੰਦੀ ਰਹੀ ਹੈ ਕੋਰੋਨਾ ਵਾਇਰਸ ਨਾਲ ਹਰੇਕ ਵਿਅਕਤੀ ਦੇ ਜੀਵਨ ਦੀ ਸੁਰੱਖਿਆ ਦੇ ਯਤਨ ’ਚ ਬੱਚਿਆਂ ਦੀ ਸਿੱਖਿਆ ਦਾ ਘਾਣ ਕਰ ਲਿਆ ਗਿਆ ਬੱਚਿਆਂ ਦੇ ਹਿੱਤਾਂ ਦੇ ਬਲੀਦਾਨ ਦੀ ਭਰਪਾਈ ਲਈ, ਸਰਕਾਰਾਂ ਨੂੰ ਆਖਰ ਇਸ ਚੁਣੌਤੀ ਲਈ ਲੱਕ ਬੰਨ੍ਹਣਾ ਜ਼ਰੂਰੀ ਹੋ ਗਿਆ ਅਤੇ ਸਾਰੇ ਬੱਚਿਆਂ ਲਈ ਤੁਰੰਤ ਸਕੂਲ ਖੋਲ੍ਹਣਾ ਜ਼ਰੂਰੀ ਹੋ ਗਿਆ ਅਮਰੀਕਾ ਆਦਿ ਕਈ ਦੇਸ਼ਾਂ ’ਚ ਤਾਂ ਮਹਾਂਮਾਰੀ ਦੀ ਪਹਿਲੀ ਲਹਿਰ ਤੋਂ ਬਾਅਦ ਹੀ ਸਕੂਲ ਖੋਲ੍ਹਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ ਪਰ ਉਦੋਂ ਨਤੀਜੇ ਚੰਗੇ ਨਹੀਂ ਰਹੇ ਸਨ ਫ਼ਿਰ ਇਹ ਖਤਰਾ ਵੀ ਸਮਝ ਆਇਆ ਸੀ ਕਿ ਕੋਰੋਨਾ ਵਾਇਰਸ ਭਾਵੇਂ ਬੱਚਿਆਂ ਨੂੰ ਸ਼ਿਕਾਰ ਨਹੀਂ ਬਣਾਉਂਦਾ, ਪਰ ਕੁਝ ਬੱਚੇ ਜੇਕਰ ਇਸ ਵਾਇਰਸ ਨੂੰ ਲੈ ਕੇ ਘਰ ਪਹੰੁਚਦੇ ਹਨ, ਤਾਂ ਬਾਲਗਾਂ ਅਤੇ ਬਜ਼ੁਰਗਾਂ ਨੂੰ ਇਸ ਤੋਂ ਖਤਰਾ ਹੋ ਸਕਦਾ ਹੈ।
ਇੱਕ ਤਰ੍ਹਾਂ ਆਨਲਾਈਨ ਸਿੱਖਿਆ (Online Education) ਇੱਕ ਸ਼ਰਾਪ ਬਣ ਗਈ ਆਨਲਾਈਨ ਸਿੱਖਿਆ ਸੰਗੀ-ਸਾਥੀਆਂ ਦਾ ਬਦਲ ਨਹੀਂ ਦੇ ਸਕਦੀ ਸਕੂਲਾਂ ’ਚ ਜਦੋਂ ਬੱਚੇ ਇੱਕ-ਦੂਜੇ ਨੂੰ ਮਿਲਦੇ ਹਨ, ਤਾਂ ਉਹ ਸਮਾਜਿਕ ਸਬੰਧਾਂ ਦਾ ੳ ਅ ਵੀ ਸਿੱਖਦੇ ਹਨ ਇਸ ਸਮੇਂ ਜਦੋਂ ਵੱਡੀ ਗਿਣਤੀ ’ਚ ਲੋਕਾਂ ਦਾ ਵੈਕਸੀਨੇਸ਼ਨ ਹੋ ਗਿਆ ਹੈ ਅਤੇ ਦੇਸ਼ ਦੀਆਂ ਸਾਰੀਆਂ ਗਤੀਵਿਧੀਆਂ ਆਮ ਰੂਪ ਨਾਲ ਚੱਲ ਰਹੀਆਂ ਹਨ, ਬਜ਼ਾਰ ਖੁੱਲ੍ਹ ਗਏ ਹਨ ਤੇ ਇੱਥੋਂ ਤੱਕ ਕਿ ਚੋਣਾਂ ਵੀ ਹੋ ਰਹੀਆਂ ਹਨ, ਉਦੋਂ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੈ ਕਿ ਪੂਰਨ ਬੰਦੀ ਨਾਲ ਨੁਕਸਾਨ ਬੇਸ਼ੱਕ ਹੋ ਜਾਵੇ, ਕੋਈ ਬਹੁਤ ਵੱਡਾ ਫਾਇਦਾ ਨਹੀਂ ਮਿਲਦਾ, ਅਜਿਹੇ ’ਚ, ਸਿਰਫ਼ ਸਿੱਖਿਆ ਅਦਾਰਿਆਂ ਨੂੰ ਬੰਦ ਰੱਖਣ ਦਾ ਕੋਈ ਅਰਥ ਨਹੀਂ ਰਹਿ ਗਿਆ ਹੈ।
ਇੱਥੋਂ ਤੱਕ ਕਿ ਜੋ ਵਿਦਿਆਰਥੀ ਆਪਣੀਆਂ ਜਮਾਤਾਂ ’ਚ ਪਰਤ ਆਏ ਹਨ ਜਾਂ ਪਰਤ ਆਉਣਗੇ, ਸਬੂਤ ਦੱਸਦੇ ਹਨ ਕਿ ਆਉਣ ਵਾਲੇ ਕਈ ਸਾਲਾਂ ਤੱਕ ਉਹ ਮਹਾਂਮਾਰੀ ਦੌਰਾਨ ਪੜ੍ਹਾਈ ’ਚ ਹੋਏ ਨੁਕਸਾਨ ਦੇ ਪ੍ਰਭਾਵਾਂ ਨੂੰ ਮਹਿਸੂਸ ਕਰਦੇ ਰਹਿਣਗੇ ਇਸ ਲਈ ਸਰਕਾਰ ਨੂੰ ਨਵੀਆਂ ਯੋਜਨਾਵਾਂ ਲਾਗੂ ਕਰਦਿਆਂ ਇਸ ਨੁਕਸਾਨ ਦੀ ਭਰਪਾਈ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਲਾਕਡਾਊਨ ਦੌਰਾਨ ਆਨਲਾਈਨ ਕਲਾਸ ਨੇ ਬੱਚਿਆਂ ਨੂੰ ਸਿੱਖਿਆ ਦੇ ਲਿਹਾਜ਼ ਨਾਲ ਪਿੱਛੇ ਧੱਕ ਦਿੱਤਾ ਹੈ ਹਾਲ ਇਹ ਹੈ ਕਿ ਉਨ੍ਹਾਂ ਨੂੰ ਭਾਸ਼ਾ ਅਤੇ ਗਣਿਤ ’ਚ ਸਭ ਤੋਂ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਰੋਨਾ ਵਿਚਕਾਰ ਸਕੂਲ ਬੰਦ ਹੋਣ ਨਾਲ ਬੱਚਿਆਂ ਨੇ ਪਿਛਲੀਆਂ ਜਮਾਤਾਂ ’ਚ ਜੋ ਸਿੱਖਿਆ ਸੀ ਉਹ ਉਸ ਨੂੰ ਭੁੱਲਣ ਲੱਗੇ ਹਨ ਇਸ ਦੀ ਵਜ੍ਹਾ ਨਾਲ ਵਰਤਮਾਨ ਸੈਸ਼ਨ ਦੀਆਂ ਜਮਾਤਾਂ ’ਚ ਉਨ੍ਹਾਂ ਨੂੰ ਸਿੱਖਣ ’ਚ ਦਿੱਕਤ ਆ ਰਹੀ ਹੈ ਪੜ੍ਹਾਈ ’ਚ ਗੈਪ ਆਉਣ ਦੀ ਵਜ੍ਹਾ ਨਾਲ ਉਨ੍ਹਾਂ ’ਚ ਹਾਲੇ ਉਹ ਤੇਜ਼ੀ ਦੇਖਣ ਨੂੰ ਨਹੀਂ ਮਿਲ ਰਹੀ ਇਸ ਲਈ ਬਚੇ ਹੋਏ ਸੈਸ਼ਨ ’ਚ ਵਿਦਿਆਰਥੀ ਅਤੇ ਅਧਿਆਪਕ ਦੋਵਾਂ ਨੂੰ ਘੱਟ ਸਮੇਂ ’ਚ ਦੁੱਗਣੀ ਮਿਹਨਤ ਕਰਨੀ ਪਵੇਗੀ।
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ