ਕਿਵੇਂ ਚੁਣੀਏ ਜਨਤਕ ਬੈਂਕ ’ਚ ਆਫ਼ੀਸਰ ਜਾਂ ਬੈਂਕਿੰਗ ਕਰੀਅਰ

ਕਿਵੇਂ ਚੁਣੀਏ ਜਨਤਕ ਬੈਂਕ ’ਚ ਆਫ਼ੀਸਰ ਜਾਂ ਬੈਂਕਿੰਗ ਕਰੀਅਰ

ਹਰੇਕ ਸਾਲ ਲੱਖਾਂ ਵਿਦਿਆਰਥੀਆਂ ਭਾਰਤ ਵਿਚ ਗ੍ਰੈਜ਼ੂਏਸ਼ਨ ਦੀ ਸਿੱਖਿਆ ਪੂਰੀ ਕਰਨ ਤੋਂ ਬਾਦ ਬੈਂਕ ਵਿਚ ਨੌਕਰੀ ਕਰਨ ਦੀ ਇੱਛਾ ਰੱਖਦੇ ਹਨ, ਪਰ ਮਾਰਗਦਰਸ਼ਨ ਅਤੇ ਗਾਈਡੈਂਸ ਦੀ ਕਮੀ ਕਾਰਨ ਉਹ ਬੈਂਕ ਵਿਚ ਨੌਕਰੀ ਲੈਣ ਦੀ ਪ੍ਰਕਿਰਿਆ ਨੂੰ ਨਹੀਂ ਜਾਣਦੇ ਇਸ ਦੀ ਘਾਟ ਕਾਰਨ ਉਹ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਤੋਂ ਪਹਿਲਾਂ ਹੀ ਦਿਲ ਵਿਚ ਦਬਾ ਲੈਂਦੇ ਹਨ ਅਤੇ ਇੱਥੋਂ ਤੱਕ ਕਿ ਕੁਝ ਤਾਂ ਪੂਰੀਆਂ ਹੀ ਨਹੀਂ ਕਰ ਸਕਦੇ ਅਤੇ ਆਪਣੀ ਡ੍ਰੀਮ ਜੌਬ ਪਾਉਣ ਦੇ ਸੁਫ਼ਨੇ ਨੂੰ ਟੁੱਟਦਾ ਹੋਇਆ ਦੇਖਦੇ ਹਨ ਪਰ ਅੱਜ ਅਸੀਂ ਇਸ ਆਰਟੀਕਲ ਦੇ ਜ਼ਰੀਏ ਜਨਤਕ ਖੇਤਰ ਦੇ ਬੈਂਕਾਂ ਵਿਚ ਕਿਵੇਂ ਸਰਕਾਰੀ ਨੌਕਰੀ ਪ੍ਰਾਪਤ ਕਰੀਏ ਤੁਹਾਡੇ ਸਾਰੇ ਸੰਸੇ, ਦੁਵਿਧਾ ਨੂੰ ਇੱਥੇ ਕਲੀਅਰ ਕਰਾਂਗੇ

ਬੈਂਕ ਵਿੱਚ ਸਰਕਾਰੀ ਨੌਕਰੀ ਕਿਉਂ?

ਗ੍ਰੈਜੂਏਸ਼ਨ ਤੋਂ ਬਾਅਦ ਪਬਲਿਕ ਸੈਕਟਰ ਵਿਚ ਬੈਂਕਿੰਗ ਕਰੀਅਰ ਅੱਜ ਦੇ ਸਮੇਂ ਵਿਚ ਇੱਕ ਬਹੁਤ ਵਧੀਆ ਆਪਸ਼ਨ ਹੈ, ਪਬਲਿਕ ਸੈਕਟਰ ਵਿਚ ਬੈਂਕ ਵਿਚ ਨੌਕਰੀ ਸਮਾਜਿਕ ਤੌਰ ’ਤੇ ਕਾਫ਼ੀ ਮਾਣ ਵਾਲਾ ਅਹੁਦਾ ਹੈ ਗਵਰਨਮੈਂਟ ਸੈਕਟਰ ਵਿਚ ਬੈਂਕ ਦੀ ਜੌਬ ਇੱਕ ਸਥਾਈ ਜੌਬ ਹੈ ਇਸ ਨੌਕਰੀ ਨੂੰ ਪਾਉਣ ਤੋਂ ਬਾਅਦ ਤੁਹਾਡੀਆਂ ਕਰੀਅਰ ਨੂੰ ਲੈ ਕੇ ਚਿੰਤਾਵਾਂ ਲਗਭਗ ਖ਼ਤਮ ਹੋ ਜਾਂਦੀਆਂ ਹਨ ਕਿਉਂਕਿ ਇਸ ਕਰੀਅਰ ਵਿਚ ਸਮਾਜਿਕ ਸਨਮਾਨ ਦੇ ਨਾਲ-ਨਾਲ ਤਨਖ਼ਾਹ ਵੀ ਕਾਫ਼ੀ ਚੰਗੀ ਹੈ ਅਤੇ ਤੁਹਾਡੇ ਪਰਿਵਾਰ ਲਈ ਕਾਫ਼ੀ ਸੁਵਿਧਾਵਾਂ ਤੁਹਾਨੂੰ ਮਿਲਦੀਆਂ ਹਨ ਅਤੇ ਅਨੇਕਾਂ ਤਰ੍ਹਾਂ ਦੇ ਭੱਤੇ ਮਿਲਦੇ ਹਨ

ਸਮਾਜ ਲਈ ਕੁਝ ਚੰਗਾ ਕਰਨ ਦਾ ਮੌਕਾ:

ਬੈਂਕਿੰਗ ਸੈਕਟਰ ਵਿਚ ਤੁਹਾਡੀ ਪਬਲਿਕ ਡੀÇਲੰਗ ਹੁੰਦੀ ਹੈ ਜਿਸ ਨਾਲ ਤੁਸੀਂ ਆਮ ਲੋਕਾਂ ਦੀਆਂ ਬੈਂਕਿੰਗ ਸਬੰਧਿਤ ਸਮੱਸਿਆਵਾਂ ਨੂੰ ਸੁਣਦੇ ਹੋ ਅਤੇ ਉਨ੍ਹਾਂ ਦਾ ਹੱਲ ਕਰਦੇ ਹੋ, ਜਿਸ ਨਾਲ ਤੁਹਾਨੂੰ ਸਮਾਜ ਸੇਵਾ ਦਾ ਮੌਕਾ ਮਿਲਦਾ ਹੈ
ਆਮ ਤੌਰ ’ਤੇ ਕਿਨ੍ਹਾਂ ਅਹੁਦਿਆਂ ਲਈ ਹਰ ਸਾਲ ਬੈਂਕ ਵਿਚ ਨਿਯੁਕਤੀਆਂ ਹੁੰਦੀਆਂ ਹਨ?

1) RRB PO/CLERK
2) SBI PO/CLERK
3) IBPS PO/CLERK
4) LIC AAO/ASSISTANT
5) RBI ASSISTANT
6) ESIC
7) RBI Various Posts

ਨਿਯੁਕਤੀ ਦੀ ਪ੍ਰਕਿਰਿਆ:

ਖੁਦ ਐਸਬੀਆਈ ਬੈਂਕ ਹੀ ਪ੍ਰਤੀਯੋਗਿਤਾ ਦੇ ਜ਼ਰੀਏ ਨਿਯੁਕਤੀ ਕਰਦਾ ਹੈ ਅਤੇ ਹੋਰ ਜਨਤਕ ਬੈਂਕ ਜਿਵੇਂ ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਸੈਂਟਰਲ ਬੈਂਕ ਆਫ਼ ਇੰਡੀਆ, ਕੈਨਰਾ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਐਂਡ ਸਿੰੰਧ ਬੈਂਕ, ਇੰਡੀਅਨ ਬੈਂਕ, ਯੂਕੋ ਬੈਂਕ ਬੈਂਕ ਆਫ਼ ਮਹਾਰਾਸ਼ਟਰਾ ਲਈ ਆਈਬੀਪੀਐਸ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਇੰਟਰਵਿਊ ਦੇ ਜ਼ਰੀਏ ਨਿਯੁਕਤੀਆਂ ਕਰਦਾ ਹੈ

ਆਈਬੀਪੀਐਸ ਕੀ ਹੈ:

ਇੰਸਟੀਚਿਊਟ ਆਫ਼ ਬੈਂਕਿੰਗ ਪਰਸਨਲ ਸਿਲੈਕਸ਼ਨ (ਆਈਬੀਪੀਐਸ) ਨੂੰ ਸੁਸਾਇਟੀ ਰਜਿਸਟ੍ਰੇਸ਼ਨ ਐਕਟ, 1860 ਦੇ ਤਹਿਤ ਰਜਿਸਟ੍ਰਡ ਕੀਤਾ ਗਿਆ ਸੀ ਅਤੇ ਬੰਬੇ ਪਬਲਿਕ ਟਰੱਸਟ ਐਕਟ, 1950 ਤੇ ਤਹਿਤ ਪਬਲਿਕ ਟਰੱਸਟ ਦੇ ਰੂਪ ਵਿਚ ਵੀ ਰਜਿਸਟ੍ਰਡ ਕੀਤਾ ਗਿਆ, ਬੈਂਕਿੰਗ ਕਾਰਮਿਕ ਚੋਣ ਸੰਸਥਾਨ (ਆਈਬੀਪੀਐਸ) ਭਰਤੀ, ਤਰੱਕੀ, ਮੁਲਾਂਕਣ ਕੇਂਦਰ ਆਦਿ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸੰਚਾਲਿਤ ਕਰਦਾ ਹੈ

ਸਿੱਖਿਆ ਯੋਗਤਾ:

ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜ਼ੂਏਸ਼ਨ ਜਾਂ ਕੇਂਦਰ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕਿਸੇ ਵੀ ਸੰਸਥਾਨ ਤੋਂ ਇਸ ਦੇ ਬਰਾਬਰ ਯੋਗਤਾ

ਉਮਰ ਹੱਦ:

ਘੱਟੋ-ਘੱਟ ਉਮਰ: 20 ਸਾਲ
ਜ਼ਿਆਦਾ ਤੋਂ ਜ਼ਿਆਦਾ ਉਮਰ: 28 ਸਾਲ
ਬੈਂਕ ਪੀਓ ਲਈ: 30 ਸਾਲ

ਬੈਂਕ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦਾ ਪੈਟਰਨ:

ਬੈਂਕ ਕਲਰਕ ਅਤੇ ਪੀਓ ਲਈ ਅਭਿਆਰਥੀ ਦੀ ਚੋਣ ਆਈਬੀਪੀਐਸ ਦੁਆਰਾ ਤਿੰਨ ਗੇੜਾਂ ਦੇ ਜ਼ਰੀਏ ਕੀਤੀ ਜਾਂਦੀ ਹੈ

1. ਸ਼ੁਰੂਆਤੀ ਪ੍ਰੀਖਿਆ

2. ਮੁੱਖ ਪ੍ਰੀਖਿਆ

3. ਇੰਟਰਵਿਊ

ਇਨ੍ਹਾਂ ਗੇੜਾਂ ਦੇ ਕੰਪਲੀਟ ਹੋ ਜਾਣ ਤੋਂ ਬਾਅਦ ਤੁਹਾਨੂੰ ਟੇ੍ਰਨਿੰਗ ਲਈ ਭੇਜ ਦਿੱਤਾ ਜਾਂਦਾ ਹੈ

ਤਨਖ਼ਾਹ:

ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਤਨਖ਼ਾਹ ਹੈ ਆਮ ਤੌਰ ’ਤੇ ਕਲਰਕ ਨੂੰ 35000 ਅਤੇ ਬੈਂਕ ਪੀਓ ਨੂੰ 56000 ਹਜ਼ਾਰ ਦੇ ਕਰੀਬ ਤਨਖ਼ਾਹ ਮਿਲਦੀ ਹੈ
ਸਤਵਿੰਦਰ ਸਿੰਘ ਸਿੱਧੂ
ਐਜੂਕੇਟਰ ਅਤੇ ਰਿੰਕੀ ਐਜ਼ੂਕੇਸ਼ਨ ਪਲੇਟਫਾਰਮ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।