ਕਾਨਪੁਰ ‘ਚ ਮੀਂਹ ਨਾਲ ਡਿੱਗਿਆ ਮਕਾਨ, 2 ਮੌਤਾਂ

ਮਕਾਨ ਹੇਠਾਂ ਦੱਬਣ ਕਾਰਨ ਮਾਂ-ਧੀ ਹੋਈ ਮੌਤ

ਕਾਨਪੁਰ। ਉੱਤਰ ਪ੍ਰਦੇਸ਼ ‘ਚ ਕਾਨਪੁਰ ਦੇ ਮੂਲਗੰਜ ਖੇਤਰ ‘ਚ ਧੜੱਲੇਦਾਰ ਮੀਂਹ ਦੌਰਾਨ ਇੱਕ ਮਕਾਨ ਡਿੱਗ ਪਿਆ, ਜਿਸ ਹੇਠਾਂ ਦੱਬਣ ਨਾਲ ਇੱਕ ਔਰਤ ਤੇ ਉਸਦੀ ਧੀ ਦੀ ਮੌਤ ਹੋ ਗਈ ਹੇ। ਪੁਲਿਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਟੀਆ ਬਰਤਨ ਬਜ਼ਾਰ ‘ਚ ਮੀਂਹ ਪੈਣ ਕਾਰਨ ਬੀਤੀ ਦੇਰ ਰਾਤ ਤਿੰਨ ਮੰਜ਼ਿਲਾ ਮਕਾਨ ਅਚਾਨਕ ਡਿੱਗ ਗਿਆ।

ਇਸ ਹਾਦਸੇ ‘ਚ ਮਕਾਨ ‘ਚ ਰਹਿਣ ਵਾਲੀ ਮਹਿਲਾ ਮੀਨਾ (50) ਤੇ ਉਸਦੀ ਧੀ ਪ੍ਰੀਤੀ (18) ਮਲਬੇ ‘ਚ ਦਬ ਗਈ। ਸੂਚਨਾ ਮਿਲਣ ਤੋਂ ਬਾਅਦ ਡੀਆਈਜੀ ਸਮੇਤ ਆਲਾਅਧਿਕਾਰੀ ਮੌਕੇ ‘ਤੇ ਪਹੁੰਚ ਕੇ ਰੇਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਰੇਸਕਿਊ ਆਪ੍ਰੇਸ਼ਨ ਦੌਰਾਨ ਕਈ ਲੋਕਾਂ ਨੂੰ ਪੁਲਿਸ ਨੇ ਸੁਰੱਖਿਅਤ ਬਾਹਰ ਕੱਢ ਲਿਆ ਪਰ ਮਲਬੇ ‘ਚ ਬੁਰੀ ਤਰੀਕੇ ਨਾਲ ਦੱਬੀ ਮਾਂ-ਧੀ ਨੂੰ ਕੱਢਣ ‘ਚ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਮਾਂ-ਧੀ ਨੂੰ ਮਲਬੇ ‘ਚੋਂ ਬਾਹਰ ਕੱਢ ਕੇ ਇਲਾਜ ਲਈ ਹੈਲਟ ਹਸਪਤਾਲ ਭੇਜਿਆ ਗਿਆ ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਮਲਬੇ ‘ਚ ਤਬਦੀਲ ਹੋਇਆ ਮਕਾਨ 100 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ