ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ
ਏਜੰਸੀ(ਲਖਨੳ) ਸਾਈ ਹੋਪ (109 ਨਾਬਾਦ) ਦੇ ਸ਼ਾਨਦਾਰ ਸੈਂਕੜੇ ਅਤੇ ਕੀਮੋ ਪਾਲ (44 ਦੌੜਾਂ ’ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਵੈਸਟਵਿੰਡੀਜ਼ ਨੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਲਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕੀਤਾ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ’ਚ ਅਫਗਾਨਿਸਤਾਨ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 50 ਓਵਰਾਂ ’ਚ ਸੱਤ ਵਿਕਟਾਂ ’ਤੇ 249 ਦੌੜਾਂ ਬਣਾਈਆਂ।
ਜਿਸ ਦੇ ਜਵਾਬ ’ਚ ਵੈਸਟਇੰਡੀਜ਼ ਨੇ 250 ਦਾ ਜੇਤੂ ਟੀਚਾ 48.4 ਓਵਰਾਂ ’ਚ ਪੰਜ ਵਿਕਟਾਂ ਗਵਾ ਕੇ ਹਾਸਲ ਕਰ ਲਿਆ ਲੜੀ ’ਚ ਪਿਛਲੇ ਦੋ ਮੈਚਾਂ ਵਾਂਗ ਅੱਜ ਵੀ ਵੈਸਟਇੰਡੀਜ਼ ਦੇ ਜਿੱਤ ਦੇ ਹੀਰੋ ਸਾਈ ਹੋਪ ਰਹੇ ਜਿਨ੍ਹਾਂ ਨੇ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ¬ਕ੍ਰੀਜ ’ਤੇ ਉੱਤਰ ਕੇ ਗਜ਼ਬ ਦਾ ਪ੍ਰਦਰਸ਼ਨ ਕੀਤਾ ਏਵਿਨ ਲੇਵਿਸ ਅਤੇ ਸਿਮਰਨ ਹੇਟਮਾਇਰ ਦੀ ਵਿਕਟ ਜਲਦ ਡਿੱਗਣ ਦੇ ਬਾਵਜੂਦ ਇੱਕ ਪਾਸੇ ਡਟੇ ਹੋਪ ਨਾਲ ਵੈਸਟਇੰਡੀਜ਼ ਦੀਆਂ ਉਮੀਦਾਂ ਕਾਇਮ ਰਹੀਆਂ ਅਤੇ ਇਸ ਕਸੌਟੀ ’ਤੇ ਖਰਾ ਉੱਤਰਦਿਆਂ ਹੋਪ ਨੇ ਨਾ ਸਿਰਫ ਕਰੀਅਰ ਦਾ ਸੱਤਵਾਂ ਸੈਂਕੜਾ ਜੜਿਆ ਸਗੋਂ ਟੀਮ ਨੂੰ ਕਲੀਨ ਸਵੀਪ ਕਰਨ ਦਾ ਮਾਣ ਦਿਵਾਇਆ ਆਪਣੀ ਜਿਤਾਊ ਅਤੇ ਟਿਕਾਊ ਪਾਰੀ ਦੌਰਾਨ ਉਨ੍ਹਾਂ ਨੇ 145 ਗੇਂਦਾਂ ਦਾ ਸਾਹਮਣਾ ਕਰਦਿਆਂ ਅੱਠ ਚੌਕੇ ਅਤੇ ਤਿੰਨ ਛੱਕੇ ਲਾਏ ਹੋਪ ਨੇ ਪਹਿਲੇ ਇੱਕ ਰੋਜ਼ਾ ਮੈਚ ’ਚ ਨਾਬਾਦ 77 ਨਾਬਾਦ ਅਤੇ ਦੂਜੇ ਮੈਚ ’ਚ 43 ਦੌੜਾਂ ਬਣਾਈਆਂ ਸਨ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।
ਜਦੋਂਕਿ ਆਲਰਾਊਂਡਰ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਚੋਸਟਨ ਚੇਸ ਨੂੰ ਮੈਨ ਆਫ ਦਾ ਸੀਰੀਜ਼ ਚੁਣਿਆ ਗਿਆ ਹੋਪ ਨੂੰ ਮੱਧ¬ਕ੍ਰਮ ਦੇ ਬ੍ਰਾਂਡਨ ਕਿੰਗ (39) ਅਤੇ ਕਪਤਾਨ ਕਿਰੋਨ ਪੋਲਾਰਡ (32) ਤੋਂ ਇਲਾਵਾ ਆਲਰਾਊਂਡਰ ਰੋਸਟਨ ਚੇਜ (42 ਨਾਬਾਦ) ਦਾ ਸਾਥ ਮਿਲਿਆ ਪੋਲਾਰਡ ਨੇ ਲੜੀ ’ਚ ਪਹਿਲੀ ਵਾਰ ਫਾਰਮ ’ਚ ਵਾਪਸੀ ਕਰਦਿਆਂ ਸਿਰਫ 26 ਗੇਂਦਾਂ ’ਚ 32 ਦੌੜਾਂ ਜੋੜੀਆਂ ਇਸ ਦੌਰਾਨ ਉਨ੍ਹਾਂ ਦੇ ਦੋ ਛੱਕੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ ਜਦੋਂਕਿ ਚੇਸ ਨੇ ਸਿਰਫ 32 ਗੇਂਦਾਂ ਖੇਡ ’ਚ ਜੇਤੂ ਚੌਕਾ ਲਾਇਆ ਅਫਗਾਨਿਸਤਾਨ ਵੱਲੋਂ ਮਜੀਬ ਉਰ ਰਹਿਮਾਨ ਸਭ ਤੋਂ ਸਫਲ ਅਤੇ ਘੱਟ ਖਰਚੀਲੇ ਗੇਂਦਬਾਜ਼ ਰਹੇ ਜਿਨ੍ਹਾਂ ਨੇ ਦੋ ਵਿਕਟਾਂ ਹਾਸਲ ਕਰਨ ਦੇ ਨਾਲ ਸਭ ਤੋਂ ਘੱਟ ਦੌੜਾਂ ਦਿੱਤੀਆਂ ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਹਜਰਤਉੱਲ੍ਹਾ ਜਜਈ (50) ਦੀ ਠੋਸ ਸ਼ੁਰੂਆਤ ਤੋਂ ਬਾਅਦ ਆਲਰਾਊਂਡਰ ਅਸਗਰ ਅਫਗਾਨ (86) ਅਤੇ ਮੁਹੰਮਦ ਨਬੀ (50 ਨਾਬਾਦ) ਦਰਮਿਆਨ 127 ਦੌੜਾਂ ਦੀ ਉਮਦਾ ਸਾਂਝੇਦਾਰੀ ਦੀ ਮੱਦਦ ਨਾਲ ਅਫਗਾਨਿਸਤਾਨ ਨੇ ਸੱਤ ਵਿਕਟਾਂ ’ਤੇ 249 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।