ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News ਰਾਜਪੁਰਾ ਟੋਲ ਪ...

    ਰਾਜਪੁਰਾ ਟੋਲ ਪਲਾਜ਼ਾ ’ਤੇ ਗੁੰਡਾਗਰਦੀ, ਟੋਲ ਕਰਮਚਾਰੀ ਦੀ ਕੀਤੀ ਕੁੱਟਮਾਰ

    Rajpura Toll Plaza

    ਕਾਰ ਸਵਾਰਾਂ ਨੇ ਟੋਲ ਕਰਮਚਾਰੀ ਦੀ ਕੀਤੀ ਕੁੱਟਮਾਰ

    ਬਿਨਾਂ ਟੋਲ ਕਟਵਾਏ ਜਾਣ ’ਤੇ ਭਖਿਆ ਮਾਮਲਾ

    (ਸੱਚ ਕਹੂੰ ਨਿਊਜ਼) ਰਾਜਪੁਰਾ। ਰਾਜਪੁਰਾ ਦੇ ਟੋਲ ਪਲਾਜ਼ਾ ’ਤੇ ਸ਼ਰੇਆਮ ਗੁੰਡਾਗਰਦੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਕਾਰ ਸਵਾਰ ਟੋਲ ਕਰਮਚਾਰੀਆਂ ਨੂੰ ਕੁੱਟਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਜਦੋਂ ਕਾਰ ਸਵਾਰਾਂ ਨੂੰ ਟੋਲ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਟੋਲ ਕਟਵਾਏ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਮਾਮਲਾ ਭਖ ਗਿਆ ਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ। ਕਾਰ ਸਵਾਰਾਂ ਨੇ ਟੋਲ ਕਰਮਚਾਰੀ ਦੀ ਖੂਬ ਕੁੱਟਮਾਰ ਕੀਤੀ। ਕਾਰ ਸਵਾਰਾਂ ਨੇ ਟੋਲ ਕਰਮਚਾਰੀਆਂ ਨੂੰ ਡੰਡਿਆਂ ਨਾਲ ਕੁੱਟਿਆ। ਇਸ ਤੋਂ ਬਾਅਦ ਉੱਥੇ ਭੀੜ ਇਕੱਠੀ ਹੋ ਗਈੇ ਤੇ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰ ਸਵਾਰ ਬਦਮਾਸ਼ਾਂ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ।

    ਇਹ ਵੀ ਪੜ੍ਹੋ : ਅਪਰੇਸ਼ਨ ਲੋਟਸ ’ਤੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here