ਦਸਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਪੁਜੀਸ਼ਨਾਂ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ਦਸਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਪੁਜੀਸ਼ਨਾਂ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ਕੋਟਕਪੂਰਾ, (ਸੁਭਾਸ਼ ਸ਼ਰਮਾ)। ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਜਿੰਨ੍ਹਾਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਮੋਹਰੀ ਪੁਜੀਸ਼ਨ ਹਾਸਲ ਕਰਨ ਵਾਲੀਆਂ 32 ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।

ਸਕੂਲ ਦੇ ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸਾਡੇ ਅਧਿਆਪਕ ਵਧਾਈ ਦੇ ਪਾਤਰ ਹਨ ਜੋ ਬੇਹੱਦ ਮੇਹਨਤ ਸਦਕਾ ਕੋਵਿਡ-19 ਦੇ ਬਾਵਜੂਦ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਦੇਣ ਵਿੱਚ ਕਾਮਯਾਬ ਹੋਏ । ਜਿਸ ਨਾਲ ਜਿਥੇ ਸਕੂਲ ਦਾ ਨਾਮ ਇਲਾਕੇ ’ਚ ਰੋਸ਼ਨ ਹੋਇਆ ਉਥੇ ਵਿਦਿਆਰਥੀ ਅਤੇ ਮਾਪਿਆਂ ਨੂੰ ਵੀ ਖੁਸ਼ੀ ਮਹਿਸੂਸ ਹੋਈ ।

ਉਨ੍ਹਾਂ ਦੱਸਿਆ ਕਿ ਸਾਇੰਸ ਗਰੁੱਪ ਵਿੱਚੋਂ ਸੰਦੀਪ ਕੌਰ ਪਹਿਲਾ ਹਰਜੋਤ ਕੌਰ ਦੂਜਾ ਅਤੇ ਅਨਮੋਲਦੀਪ ਕੌਰ ਨੇ ਤੀਜਾ ਸਥਾਨ, ਕਮਰਸ ਗਰੁੱਪ ਵਿੱਚੋਂ ਕਾਜਲ ਨੇ ਪਹਿਲਾ , ਪ੍ਰੀਤਿਕਾ ਨੇ ਦੂਜਾ ਅਤੇ ਜੋਤੀ ਨੇ ਤੀਜਾ ਸਥਾਨ , ਹਿਊਮੈਨਟੀਜ਼ ਗਰੁੱਪ ਚੋਂ ਜਸਮੀਤ ਕੌਰ ਅਤੇ ਰੇਖਾ ਨੇ ਪਹਿਲਾ , ਨਿਸ਼ਾ ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ’ਤੇ ਰੋਟਰੀ ਕਲੱਬ ਰਾਇਲ ਦੇ ਮੈਂਬਰਾਂ ਤੋਂ ਇਲਾਵਾ ਵਿਵੇਕ ਕਪੂਰ, ਮਨੋਹਰ ਲਾਲ , ਪ੍ਰੇਮ ਕੁਮਾਰ , ਸਵਰਨ ਸਿੰਘ , ਨਵਦੀਪ ਕੱਕਡ , ਹਰਵਿੰਦਰ ਕੌਰ, ਕੁਲਵਿੰਦਰ ਸਿੰਘ , ਨਰਪਿੰਦਰਜੀਤ , ਸ਼ਵਿੰਦਰ ਕੋਰ, ਬਲਜੀਤ ਰਾਣੀ , ਪਰਮਜੀਤ ਕੋਰ, ਸਰਬਜੀਤ ਕੌਰ, ਮੰਜਲੀ ਕੱਕੜ , ਲਲਿਤਾ ਤੋਂ ਇਲਾਵਾ ਸਕੂਲ ਸਟਾਫ ਹਾਜਰ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ