ਮਿਹਨਤੀ ਵਿਦਿਆਰਥੀ ਸਾਡੇ ਸਕੂਲ ਦਾ ਸਰਮਾਇਆ ਹਨ : ਪਿ੍ਰੰਸੀਪਲ ਪ੍ਰਭਜੋਤ ਸਿੰਘ
ਕੋਟਕਪੂਰਾ, 7 ਸਤੰਬਰ (ਸੁਭਾਸ਼ ਸ਼ਰਮਾ)। ਦੱਸਿਆ ਕਿ ਐਸ ਸੀ ਈ ਆਰ ਟੀ ਪੰਜਾਬ ਵੱਲੋਂ ਸਮੁੱਚੇ ਪੰਜਾਬ ਵਿੱਚੋਂ 500 ਬੱਚਿਆਂ ਦੀ ਚੋਣ ਕੀਤੀ ਗਈ । ਜਿਸ ਵਿੱਚ ਇਸ ਸਕੂਲ ਦੀ ਵਿਦਿਆਰਥਣ ਕੀਰਤੀ ਨੇ 212 ਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ।
ਉਨਾਂ ਵਿਦਿਆਰਥਣ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਅਤੇ ਵਿਸ਼ੇਸ ਤੌਰ ਤੇ ਸ੍ਰੀਮਤੀ ਅਨੀਤਾ ਰਾਣੀ ਹਿਸਾਬ ਅਧਿਆਪਕ ਅਤੇ ਪਵਨ ਕੁਮਾਰ ਸ ਸ ਅਧਿਆਪਕ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਸਾਡੇ ਸਕੂਲ ਦਾ ਨਾਮ ਇਲਾਕੇ ਵਿੱਚ ਰੋਸ਼ਨ ਹੋ ਰਿਹਾ ਹੈ । ਉਨਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਮੌਕੇ ਤੇ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਨਵਦੀਪ ਕੱਕੜ, ਪ੍ਰੇਮ ਕੁਮਾਰ ,ਨਰਪਿੰਦਰਜੀਤ ਸ਼ਰਮਾ , ਸ਼੍ਰੀਮਤੀ ਅਨੀਤਾ ਰਾਣੀ , ਸ਼੍ਰੀਮਤੀ ਅਮਨਦੀਪ ਕੌਰ ਤੇ ਸਟਾਫ ਹਾਜ਼ਰ ਸੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ